PUNJABMAILUSA.COM

ਜੀ-7 ਦੇਸ਼ਾਂ ਵੱਲੋਂ ਦੱਖਣੀ ਚੀਨ ਸਾਗਰ ਦੇ ਬਿਆਨ ’ਤੇ ਮੁੜ ਭੜਕਿਆ ਚੀਨ

ਜੀ-7 ਦੇਸ਼ਾਂ ਵੱਲੋਂ ਦੱਖਣੀ ਚੀਨ ਸਾਗਰ ਦੇ ਬਿਆਨ ’ਤੇ ਮੁੜ ਭੜਕਿਆ ਚੀਨ

ਜੀ-7 ਦੇਸ਼ਾਂ ਵੱਲੋਂ ਦੱਖਣੀ ਚੀਨ ਸਾਗਰ ਦੇ ਬਿਆਨ ’ਤੇ ਮੁੜ ਭੜਕਿਆ ਚੀਨ
May 29
12:20 2017

ਬੀਜਿੰਗ, 29 ਮਈ (ਪੰਜਾਬ ਮੇਲ)- ਜੀ-7 ਦੇਸ਼ਾਂ ਵੱਲੋਂ ਪੂਰਬੀ ਸਾਗਰ ਅਤੇ ਦੱਖਣੀ ਚੀਨ ਸਾਗਰ ਨੂੰ ਵਿਵਾਦਿਤ ਅਤੇ ਚਿੰਤਾਜਨਕ ਦੱਸਣ ਵਾਲੇ ਬਿਆਨ ਤੋਂ ਚੀਨ ਭੜਕ ਗਿਆ ਹੈ। ਉਸ ਨੇ ਇਸ ਨੂੰ ਸਖ਼ਤ ਅਤੇ ਗੈਰ ਤਸੱਲੀ ਯੋਗ ਮੰਨਿਆ ਹੈ। ਚੀਨ ਨੇ ਕਿਹਾ ਕਿ ਏਦਾਂ ਦੀਆਂ ਗ਼ੈਰ ਜ਼ਿੰਮੇਵਾਰ ਟਿੱਪਣੀਆਂ ਰੋਕਣੀਆਂ ਚਾਹੀਦੀਆਂ ਹਨ।
ਚੀਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਹੈ ਕਿ ਪੂਰਬੀ ਚੀਨ ਸਾਗਰ ਅਤੇ ਦੱਖਣੀ ਚੀਨ ਸਾਗਰ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਦੇ ਹੋਏ ਚੀਨ ਸਾਰੇ ਸਬੰਧਿਤ ਦੇਸ਼ਾਂ ਨਾਲ ਮਤਭੇਦ ਦੂਰ ਕਰਨ ਲਈ ਵਚਨਬੱਧ ਹੈ। ਉਸ ਨੇ ਆਸ ਪ੍ਰਗਟ ਕੀਤੀ ਕਿ ਜੀ-7 ਦੇਸ਼ ਅਤੇ ਹੋਰ ਦੇਸ਼ ਸੰਜਮ ਵਰਤਣਗੇ। ਸਬੰਧਿਤ ਦੇਸ਼ਾਂ ਦੇ ਮੱਤਭੇਦ ਦੂਰ ਕਰਨ ਦੀ ਕੋਸ਼ਿਸ਼ ਦਾ ਉਹ ਸਨਮਾਨ ਕਰਨਗੇ, ਪਰ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦੇਣ ਤੋਂ ਬੱਚਣਗੇ।
ਇਸ ਤੋਂ ਪਹਿਲਾਂ ਦੁਨੀਆ ਦੇ ਮਜ਼ਬੂਤ ਤੇ ਖੁਸ਼ਹਾਲ 7 ਦੇਸ਼ਾਂ ਦੇ ਗਰੁੱਪ ਨੇ ਸ਼ਨਿਚਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਹ ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਦੇ ਹਾਲਾਤ ਤੋਂ ਚਿੰਤਤ ਹਨ। ਉਨ੍ਹਾਂ ਨੇ ਵਿਵਾਦਿਤ ਖੇਤਰ ਤੋਂ ਫ਼ੌਜਾਂ ਨੂੰ ਹਟਾਉਣ ਦੀ ਵੀ ਲੋੜ ਦੱਸੀ ਸੀ। ਪੂਰਬੀ ਸਾਗਰ ਵਿਚ ਚੀਨ ਦਾ ਜਾਪਾਨ ਦੇ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਦੱਖਣੀ ਚੀਨ ਸਾਗਰ ਵਿਚ ਚੀਨ ਦਾ ਬਰੁਨੇਈ, ਮਲੇਸ਼ੀਆ, ਫਿਲਪੀਨ, ਵੀਅਤਨਾਮ ਅਤੇ ਤਾਇਵਾਨ ਨਾਲ ਵਿਵਾਦ ਹੈ। ਦੋਵਾਂ ਸਮੁੰਦਰੀ ਖੇਤਰਾਂ ਵਿਚ ਚੀਨ ਨੇ ਵੱਡਾ ਫ਼ੌਜੀ ਜੁਗਾੜ ਕਰ ਰੱਖਿਆ ਹੈ ਤੇ ਉਨ੍ਹਾਂ ਨੂੰ ਆਪਣੇ ਅਧਿਕਾਰ ਦਾ ਖੇਤਰ ਦੱਸਦਾ ਹੈ। ਅਮਰੀਕਾ ਨੇ ਦੱਖਣੀ ਚੀਨ ਸਾਗਰ ਖੇਤਰ ਵਿੱਚ ਚੀਨ ਦੇ ਬਣਾਵਟੀ ਟਾਪੂ ਬਣਾਉਣ ਅਤੇ ਉਥੇ ਫ਼ੌਜੀ ਸਹੂਲਤਾਂ ਵਧਾਉਣ ਦੀ ਨਿੰਦਾ ਕੀਤੀ ਹੈ। ਇਹ ਦੁਨੀਆ ਦੇ ਸਭ ਤੋਂ ਵੱਧ ਰੁਝੇ ਵਪਾਰਕ ਮਾਰਗਾਂ ਵਿਚੋਂ ਇਕ ਹੈ ਅਤੇ ਇਥੇ ਅਮਰੀਕਾ ਅਕਸਰ ਆਪਣੇ ਜੰਗੀ ਬੇੜੇ ਭੇਜਦਾ ਹੈ ਜਿਸ ਨੂੰ ਲੈ ਕੇ ਉਸ ਦੀ ਚੀਨ ਨਾਲ ਤਨਾਤਨੀ ਵੀ ਚੱਲਦੀ ਰਹਿੰਦੀ ਹੈ।
ਜੀ-7 ਦੇਸ਼ਾਂ ਦੇ ਗਰੁੱਪ ਵਿਚ ਅਮਰੀਕਾ ਦੇ ਇਲਾਵਾ ਫਰਾਂਸ, ਬ੍ਰਿਟੇਨ, ਜਰਮਨੀ, ਜਾਪਾਨ, ਇਟਲੀ ਤੇ ਕੈਨੇਡਾ ਸ਼ਾਮਿਲ ਹਨ। ਇਸ ਦੌਰਾਨ ਵਾਤਾਵਰਣ ਸਬੰਧੀ ਜਾਣਕਾਰੀਆਂ ਨੂੰ ਇਕੱਠਾ ਕਰਨ ਨਿਕਲੇ ਅਮਰੀਕੀ ਜਹਾਜ਼ ਨੂੰ ਇਕ ਵਾਰ ਫਿਰ ਦੱਖਣੀ ਚੀਨ ਸਾਗਰ ਦੇ ਉਪਰ ਚੀਨੀ ਲੜਾਕੂ ਜਹਾਜ਼ਾਂ ਨੇ ਰੋਕਿਆ। ਇਨ੍ਹਾਂ ਵਿਚੋਂ ਇਕ ਲੜਾਕੂ ਜਹਾਜ਼ ਤਾਂ ਅਮਰੀਕੀ ਜਹਾਜ਼ ਦੇ 180 ਮੀਟਰ ਨੇੜੇ ਵੀ ਆ ਗਿਆ, ਜਿਸ ਨਾਲ ਉਸ ਦੇ ਟਕਰਾਉਣ ਦਾ ਖ਼ਤਰਾ ਪੈਦਾ ਹੋ ਗਿਆ। ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਇਸ ਉ¤ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਅਤੇ ਇਸ ਨੂੰ ਅਸੁਰੱਖਿਅਤ ਅਤੇ ਗ਼ੈਰ-ਪੇਸ਼ੇਵਰ ਵਿਹਾਰ ਦੱਸਿਆ ਹੈ। ਕੁਝ ਦਿਨ ਪਹਿਲੇ ਦੱਖਣੀ ਚੀਨ ਸਾਗਰ ਦੇ ਉਪਰ ਅਮਰੀਕੀ ਜਹਾਜ਼ ਦਾ ਇਸੇ ਤਰ੍ਹਾਂ ਨਾਲ ਰਸਤਾ ਰੋਕਿਆ ਗਿਆ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article