PUNJABMAILUSA.COM

ਜੀਐਸਟੀ ਕੌਂਸਲ ਵੱਲੋਂ ਰੋਜ਼ਾਨਾ ਦੀਆਂ ਵਸਤੂਆਂ ਸਸਤੀਆਂ; ਕਾਰਾਂ ‘ਤੇ ਸੈੱਸ ਵਧਾਇਆ

ਜੀਐਸਟੀ ਕੌਂਸਲ ਵੱਲੋਂ ਰੋਜ਼ਾਨਾ ਦੀਆਂ ਵਸਤੂਆਂ ਸਸਤੀਆਂ; ਕਾਰਾਂ ‘ਤੇ ਸੈੱਸ ਵਧਾਇਆ

ਜੀਐਸਟੀ ਕੌਂਸਲ ਵੱਲੋਂ ਰੋਜ਼ਾਨਾ ਦੀਆਂ ਵਸਤੂਆਂ ਸਸਤੀਆਂ; ਕਾਰਾਂ ‘ਤੇ ਸੈੱਸ ਵਧਾਇਆ
September 10
05:53 2017

ਹੈਦਰਾਬਾਦ, 10 ਸਤੰਬਰ (ਪੰਜਾਬ ਮੇਲ)– ਜੀਐਸਟੀ ਕੌਂਸਲ ਨੇ ਦਰਮਿਆਨੇ ਆਕਾਰ ਤੋਂ ਲੈ ਕੇ ਲਗਜ਼ਰੀ ਕਾਰਾਂ ਤੱਕ ਅਤੇ ਐਸਯੂਵੀ ਉਤੇ ਦੋ ਤੋਂ ਸੱਤ ਫੀਸਦੀ ਵਾਧੂ ਸੈੱਸ ਲਾਉਣ ਦਾ ਫੈਸਲਾ ਕੀਤਾ ਹੈ ਪਰ ਛੋਟੀਆਂ ਤੇ ਹਾਈਬ੍ਰਿਡ ਕਾਰਾਂ ਨੂੰ ਇਸ ਵਾਧੇ ਤੋਂ ਛੋਟ ਦਿੱਤੀ ਹੈ। ਕੌਂਸਲ ਨੇ ਇਡਲੀ/ਡੋਸਾ ਸਮੱਗਰੀ ਤੇ ਕਿਚਨ ਗੈਸ ਲਾਈਟਰ ਵਰਗੀਆਂ ਨਿੱਤ ਵਰਤੋਂ ਦੀਆਂ 30 ਵਸਤਾਂ ਉਤੇ ਗੁੱਡਜ਼ ਤੇ ਸਰਵਿਸਜ਼ ਟੈਕਸ (ਜੀਐਸਟੀ) ਘਟਾ ਦਿੱਤਾ ਹੈ।
ਇੱਥੇ ਕੌਂਸਲ ਦੀ ਅੱਠ ਘੰਟੇ ਚੱਲੀ ਮੀਟਿੰਗ ਮਗਰੋਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਦਰਮਿਆਨੇ ਆਕਾਰ ਦੀਆਂ ਕਾਰਾਂ ਉਤੇ ਦੋ ਫੀਸਦੀ ਵਾਧੁੂ ਸੈੱਸ ਲਾਇਆ ਗਿਆ, ਜਦੋਂ ਕਿ ਵੱਡੀਆਂ ਕਾਰਾਂ ਉਤੇ ਪੰਜ ਅਤੇ ਐਸਯੂਵੀ ਉਤੇ ਸੱਤ ਫੀਸਦੀ ਵਾਧੂ ਸੈੱਸ ਲੱਗੇਗਾ। ਕੌਂਸਲ ਨੇ 1200 ਸੀਸੀ ਤੱਕ ਵਾਲੀਆਂ ਛੋਟੀਆਂ ਪੈਟਰੋਲ ਤੇ ਡੀਜ਼ਲ ਕਾਰਾਂ ਉਤੇ ਕੋਈ ਵਾਧੂ ਸੈੱਸ ਨਾ ਲਾਉਣ ਦਾ ਫੈਸਲਾ ਕੀਤਾ ਹੈ। ਹਾਈਬ੍ਰਿਡ ਕਾਰਾਂ ਉਤੇ ਵੀ ਵਾਧੂ ਸੈੱਸ ਨਹੀਂ ਲੱਗੇਗਾ। ਇਹ ਸੈੱਸ ਲਾਗੂ ਹੋਣ ਦੀ ਮਿਤੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਸ੍ਰੀ ਜੇਤਲੀ ਨੇ ਕਿਹਾ, ‘‘ਛੋਟੀਆਂ ਪੈਟਰੋਲ ਤੇ ਡੀਜ਼ਲ ਕਾਰਾਂ ਉਤੇ ਜੀਐਸਟੀ ਤੋਂ ਬਾਅਦ ਤਿੰਨ ਫੀਸਦੀ ਟੈਕਸ ਫਾਇਦਾ ਹੈ। ਇਹ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਵੇਗੀ ਤਾਂ ਕਿ ਜੇ ਕਾਰਾਂ ਸਸਤੀਆਂ ਹੁੰਦੀਆਂ ਹਨ ਤਾਂ ਇਸ ਦਾ ਫਾਇਦਾ ਗਾਹਕਾਂ ਨੂੰ ਮਿਲੇ।’’ ਜੀਐਸਟੀ ਲਾਗੂ ਹੋਣ ਤੋਂ ਬਾਅਦ ਦਰਮਿਆਨੇ ਆਕਾਰ ਦੀਆਂ ਕਾਰਾਂ ਉਤੇ ਟੈਕਸ 48 ਤੋਂ ਘਟ ਕੇ 43 ਫੀਸਦੀ ਰਹਿ ਗਿਆ ਸੀ। ਕੌਂਸਲ ਨੇ ਅੱਜ ਫੈਸਲਾ ਕੀਤਾ ਕਿ ਸੈੱਸ ਦੋ ਫੀਸਦੀ ਵਧਾ ਕੇ ਇਹ ਟੈਕਸ 45 ਫੀਸਦੀ ਕੀਤਾ ਜਾਵੇ। ਵਿੱਤ ਮੰਤਰੀ ਨੇ ਕਿਹਾ ਕਿ 10 ਤੋਂ 13 ਤੱਕ ਸੀਟਾਂ ਵਾਲੀਆਂ ਕਾਰਾਂ ਅਤੇ ਹਾਈਬ੍ਰਿਡ ਕਾਰਾਂ ਉਤੇ ਸੈੱਸ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ।
ਵਪਾਰਕ ਅਦਾਰਿਆਂ ਵੱਲੋਂ ਟੈਕਸ ਬਚਾਉਣ ਲਈ ਜੀਐਸਟੀ ਤੋਂ ਬਾਅਦ ਆਪਣੇ ਬਰਾਂਡਾਂ ਦੀ ਰਜਿਸਟਰੇਸ਼ਨ ਰੱਦ ਕਰਵਾਉਣ ਨਾਲ ਸਿੱਝਣ ਲਈ ਕੌਂਸਲ ਨੇ 15 ਮਈ 2017 ਦੀ ਮਿਤੀ ਨੂੰ ਹੱਦ ਮੰਨਿਆ ਹੈ। ਕੌਂਸਲ ਨੇ ਸੁੱਕੀ ਇਮਲੀ, ਕਸਟਰਡ ਪਾਊਡਰ, ਖਲ, ਧੂਫ ਬੱਤੀ, ਧੂਫ ਤੇ ਹੋਰ ਵਸਤਾਂ, ਪਲਾਸਟਿਕ ਬਰਸਾਤੀਆਂ, ਰਬੜ ਬੈਂਡ, ਕੰਪਿਊਟਰ ਮੌਨੀਟਰ, ਕਿਚਨ ਗੈਸ ਲਾਈਟਰ ਅਤੇ ਝਾੜੂ ਤੇ ਬੁਰਸ਼ ਉਤੇ ਟੈਕਸ ਘਟਾਇਆ ਹੈ। ਇਸ ਦੇ ਨਾਲ ਹੀ ਜੁਲਾਈ ਮਹੀਨੇ ਲਈ ਸੇਲਜ਼ ਰਿਟਰਨ ਜਾਂ ਜੀਐਸਟੀਆਰ-1 ਭਰਨ ਲਈ ਮਿਤੀ ਵੀ ਵਧਾ ਕੇ 10 ਅਕਤੂਬਰ ਕਰ ਦਿੱਤੀ ਹੈ। ਜੀਐਸਟੀ ਢਾਂਚੇ ਅਧੀਨ ਹੋਰ ਤਿੰਨ ਰਿਟਰਨਾਂ ਭਰਨ ਦੀ ਆਖ਼ਰੀ ਮਿਤੀ ਵੀ ਵਧਾਈ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੇਵਾਈਆਈਸੀ ਰਾਹੀਂ ਵੇਚੇ ਜਾ ਰਹੇ ਖਾਦੀ ਦੇ ਕੱਪੜਿਆਂ ਨੂੰ ਇਸ ਤੋਂ ਛੋਟ ਹੋਵੇਗੀ। 20 ਲੱਖ ਰੁਪਏ ਤੋਂ ਘੱਟ ਦੀ ਸਾਲਾਨਾ ਅੰਤਰਰਾਜੀ ਵਿਕਰੀ ਕਰਨ ਵਾਲਿਆਂ ਤੋਂ ਇਲਾਵਾ ਕਾਰੀਗਰਾਂ ਨੂੰ ਵੀ ਰਜਿਸਟਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਹੱਥੀਂ ਕੰਮ ਕਰਨ ਵਾਲਿਆਂ (ਸੋਨੇ ਨੂੰ ਛੱਡ ਕੇ) ਨੂੰ ਵੀ ਇਹ ਛੋਟ ਦਿੱਤੀ ਗਈ ਹੈ।
ਮਾਲੀਆ ਸਕੱਤਰ ਹਸਮੁੱਖ ਅਧੀਆ ਨੇ ਕਿਹਾ ਕਿ ਕੌਂਸਲ ਨੇ ਜੀਐਸਟੀਆਰ-3ਬੀ ਭਰਨ ਦੀ ਆਖ਼ਰੀ ਮਿਤੀ ਵੀ ਦਸੰਬਰ ਤੱਕ ਵਧਾ ਦਿੱਤੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article