PUNJABMAILUSA.COM

ਜਿਨਸੀ ਸ਼ੋਸ਼ਣ ਮਾਮਲਾ – ਹਾਰਵੇ ਨੇ ਖੁਦ ਨੂੰ ਨਿਊਯਾਰਕ ਪੁਲਿਸ ਹਵਾਲੇ ਕੀਤਾ

 Breaking News

ਜਿਨਸੀ ਸ਼ੋਸ਼ਣ ਮਾਮਲਾ – ਹਾਰਵੇ ਨੇ ਖੁਦ ਨੂੰ ਨਿਊਯਾਰਕ ਪੁਲਿਸ ਹਵਾਲੇ ਕੀਤਾ

ਜਿਨਸੀ ਸ਼ੋਸ਼ਣ ਮਾਮਲਾ – ਹਾਰਵੇ ਨੇ ਖੁਦ ਨੂੰ ਨਿਊਯਾਰਕ ਪੁਲਿਸ ਹਵਾਲੇ ਕੀਤਾ
May 26
09:38 2018

ਨਿਊਯਾਰਕ, 26 ਮਈ (ਪੰਜਾਬ ਮੇਲ)-ਹਾਲੀਵੁਡ ਅਭਿਨੇਤਰੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰੇ ਨਿਰਮਾਤਾ ਹਾਰਵੇ ਵਾਈਂਸਟੀਨ ਨੇ ਨਿਊਯਾਰਕ ਪੁਲਿਸ ਕੋਲ ਸਰੰਡਰ ਕਰ ਦਿੱਤਾ। ਪਿਛਲੇ ਸਾਲ ਹੀ ਉਨ੍ਹਾਂ ‘ਤੇ ਅਭਿਨੇਤਰੀਆਂ ਦੇ ਨਾਲ ਨਾਲ ਕਰੀਬ 70 ਮਹਿਲਾਵਾਂ ਨੇ ਰੇਪ ਅਤੇ ਬਦਸਲੂਕੀ ਦੇ ਦੋਸ਼ ਲਗਾਏ ਸਨ। ਇਨ੍ਹਾਂ ਖੁਲਾਸਿਆਂ ਦੇ ਬਾਅਦ ਹੀ ਪਹਿਲਾਂ ਹਾਲੀਵੁਡ ਅਤੇ ਉਸ ਤੋਂ ਬਾਅਦ ਪੂਰੀ ਦੁਨੀਆ ਵਿਚ ਮੀ ਟੂ ਮੁਹਿੰਮ ਵੱਡੇ ਪੱਧਰ ‘ਤੇ ਸ਼ੁਰੂ ਹੋਈ ਸੀ। ਇਸ ਮੁਹਿੰਮ ਦੇ ਤਹਿਤ ਕਈ ਮਹਿਲਾਵਾਂ ਸੋਸ਼ਲ ਮੀਡੀਆ ‘ਤੇ ਅਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਖੁਲਾਸਾ ਕਰ ਚੁੱਕੀਆਂ ਹਨ। ਦੱਸ ਦੇਈਏ ਕਿ ਵਾਈਂਸਟੀਨ ਹਾਲੀਵੁਡ ਦੇ ਵੱਡੇ Îਨਿਰਮਾਤਾਵਾਂ ਵਿਚ ਸ਼ਾਮਲ ਹਨ। ਉਹ ਪ੍ਰਸਿੱਧ ਮੀਰਾਮੈਕਸ ਸਟੂਡੀਓ ਦੇ ਸਹਿ ਸੰਸਥਾਪਕ ਵੀ ਹਨ।
ਵਾਈਂਸਟੀਨ ਸਵੇਰੇ ਸਾਢੇ ਸੱਤ ਵਜੇ ਹੀ ਅਪਣੀ ਕਾਲੀ ਐਸਯੂਵੀ ਵਿਚ ਬੈਠ ਕੇ ਨਿਊਯਾਰਕ ਪੁਲਿਸ ਸਟੇਸ਼ਨ ਪੁੱਜ ਗਏ ਸੀ। Îਇੱਥੇ ਪੁੱਜਣ ਦੇ ਬਾਅਦ ਹੀ ਰਿਪੋਰਟਰ ਅਤੇ ਕੈਮਰਾਮੈਨ ਦੀ ਭੀੜ ਨੇ ਉਨ੍ਹਾਂ ਘੇਰ ਲਿਆ। ਪੁਲਿਸ ਕਰਮੀਆਂ ਨੇ ਸਟੇਸ਼ਨ ‘ਤੇ ਉਨ੍ਹਾਂ ਦੇ ਫਿੰਗਰ ਪ੍ਰਿੰਟ ਅਤੇ ਤਸਵੀਰਾਂ ਲਈਆਂ।
ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਇੱਥੇ ਮੈਨਹੈਟਨ ਅਪਰਾਧਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਇੱਥੇ ਉਨ੍ਹਾਂ ‘ਤੇ ਦੋਸ਼ ਤੈਅ ਕੀਤੇ ਗਏ। ਜਾਣਕਾਰੀ ਮੁਤਾਬਕ ਪੁਲਿਸ ਅਤੇ ਡਿਸਟ੍ਰਿਕਟ ਅਟਾਰਨੀ ਨੇ ਜਾਂਚ ਤੋਂ ਬਾਅਦ ਵਾਈਂਸਟੀਨ ‘ਤੇ ਦੋ ਅਲੱਗ ਅਲੱਗ ਮਹਿਲਾਵਾਂ ਦੇ ਨਾਲ ਰੇਪ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਤੈਅ ਹਨ। ਇਨ੍ਹਾਂ ਵਿਚ ਇਕ ਮਾਮਲਾ 2004 ਅਤੇ ਦੂਜਾ 2013 ਦਾ ਹੈ। ਵਾਈਂਸਟੀਨ ਦੋਵੇਂ ਹੀ ਮਹਿਲਾਵਾਂ ਦੇ ਨਾਲ ਅਪਣੇ ਵਿਵਹਾਰ ਦੇ ਲਈ ਮੁਆਫ਼ੀ ਮੰਗ ਚੁੱਕੇ ਹਨ ਲੇਕਿਨ ਬਗੈਰ ਸਹਿਮਤੀ ਦੇ ਸੈਕਸ ਦੇ ਦੋਸ਼ਾਂ ਤੋਂ ਇਨਕਾਰ ਕਰ ਚੁੱਕੇ ਹਨ।
ਅਦਾਲਤ ਨੇ ਵਾਈਂਸਟੀਨ ਨੂੰ 1 ਮਿਲੀਅਨ ਡਾਲਰ ਦੇ ਬੌਂਡ ‘ਤੇ ਰਿਹਾਅ ਕੀਤਾ। ਜ਼ਮਾਨਤ ਦੀ ਸ਼ਰਤ ਦੇ ਤੌਰ ‘ਤੇ ਉਨ੍ਹਾਂ ਪੈਰ ਵਿਚ ਇਕ ਐਂਕਲ ਮਾਨੀਟਰ ਵੀ ਪਹਿਨਣਾ ਹੋਵੇਗਾ। ਨਾਲ ਹੀ ਉਹ ਸਿਰਫ ਨਿਊਯਾਰਕ ਅਤੇ ਕਨੈਕਟਿਕਟ ਤੱਕ ਹੀ ਸਫਰ ਕਰ ਸਕਣਗੇ। ਵਾਈਂਸਟੀਨ ਨੇ ਕੋਰਟ ਵਿਚ ਅਪਣਾ ਪਾਸਪੋਰਟ ਵੀ ਸਰੰਡਰ ਕਰ ਦਿੱਤਾ।

About Author

Punjab Mail USA

Punjab Mail USA

Related Articles

ads

Latest Category Posts

    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article