PUNJABMAILUSA.COM

ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ

 Breaking News

ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ

ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ
October 21
03:36 2017

* ਵੰਡ ਪਾਊ ਵਿਸ਼ਿਆਂ ਨੂੰ ਅਮਰੀਕੀ ਜਮਹੂਰੀਅਤ ਲਈ ਦੱਸਿਆ ਖਤਰਾ
ਨਿਊਯਾਰਕ, 21 ਅਕਤੂਬਰ (ਪੰਜਾਬ ਮੇਲ)- ਜਾਰਜ ਡਬਲਯੂ ਬੁਸ਼ ਨੇ ਕੱਟੜਤਾ, ਗੋਰਿਆਂ ਦੀ ਸਰਬਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ ਕੀਤੀ। ਇਸ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੌਰ ਦੀ ਸਿਆਸਤ ਦੀ ਸਪੱਸ਼ਟ ਆਲੋਚਨਾ ਵਜੋਂ ਦੇਖਿਆ ਜਾ ਰਿਹਾ ਹੈ।
ਨਿਊਯਾਰਕ ਵਿੱਚ ਕੱਲ੍ਹ ਇਕ ਭਾਸ਼ਣ ਦੌਰਾਨ ਦੋ ਵਾਰ ਰਾਸ਼ਟਰਪਤੀ ਰਹੇ ਬੁਸ਼ ਨੇ ਕੌਮੀ ਸੁਰ ਨੂੰ ਭੱਦਾ ਕਰਨ ਅਤੇ ਵੰਡ ਪਾਊ ਵਿਸ਼ਿਆਂ ਨੂੰ ਅਮਰੀਕੀ ਜਮਹੂਰੀਅਤ ਲਈ ਖ਼ਤਰਾ ਦੱਸਿਆ। ਉਨ੍ਹਾਂ ਕਿਹਾ ਕਿ ‘‘ਕੱਟੜਤਾ ਨੂੰ ਹੱਲਾਸ਼ੇਰੀ ਮਿਲਦੀ ਜਾਪਦੀ ਹੈ। ਸਾਜ਼ਿਸ਼ ਵਾਲੇ ਸਿਧਾਂਤਾਂ ਤੇ ਜਾਲਸਾਜ਼ੀ ਅੱਗੇ ਸਾਡੀ ਸਿਆਸਤ ਕਮਜ਼ੋਰ ਸਾਬਤ ਹੁੰਦੀ ਦਿਸ ਰਹੀ ਹੈ।’’ ਹਾਲਾਂਕਿ ਉਨ੍ਹਾਂ ਟਰੰਪ ਦਾ ਨਾਮ ਨਹੀਂ ਲਿਆ ਪਰ ਬੁਸ਼ ਦੀ ਟਿੱਪਣੀ ਨੂੰ ਮੌਜੂਦਾ ਪ੍ਰਸ਼ਾਸਨ ਅਤੇ ਉਸ ਵਿਵਾਦਤ ਸਿਆਸਤ ਦੀ ਨਿਖੇਧੀ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਪਿਛਲੇ ਸਾਲ ਨਵੰਬਰ ਵਿੱਚ ਲੱਖਾਂ ਵੋਟਰਾਂ ਨੂੰ ਟਰੰਪ ਦੇ ਹੱਕ ਵਿੱਚ ਭੁਗਤਣ ਲਈ ਉਕਸਾਇਆ ਗਿਆ।
ਵਰਜੀਨੀਆ ਵਿੱਚ ਨਵ ਨਾਜ਼ੀ ਰੈਲੀ ਦੇ ਹਿੰਸਕ ਹੋਣ ਦਾ ਦੋਸ਼ ਟਰੰਪ ਵੱਲੋਂ ਦੋਵਾਂ ਧਿਰਾਂ ਸਿਰ ਮੜ੍ਹਨ ਤੋਂ ਦੋ ਮਹੀਨਿਆਂ ਮਗਰੋਂ ਸਾਬਕਾ ਰਾਸ਼ਟਰਪਤੀ ਬੁਸ਼ ਨੇ ਕਿਹਾ ਕਿ ‘‘ਕੱਟੜਤਾ ਜਾਂ ਗੋਰਿਆਂ ਦੀ ਸਰਬਉੱਚਤਾ ਦਾ ਕੋਈ ਵੀ ਰੂਪ ਅਮਰੀਕੀ ਮੱਤ ਖ਼ਿਲਾਫ਼ ਕੁਫ਼ਰ ਹੈ।’’ ਉਨ੍ਹਾਂ ਕਿਹਾ ਕਿ ਬਹਿਸ ਆਸਾਨੀ ਨਾਲ ਵੈਰ ਵਿਰੋਧ ਵਿੱਚ ਤਬਦੀਲ ਹੋ ਰਹੀ ਹੈ। ਅਸਹਿਮਤੀ, ਮਨੁੱਖਤਾ ਦੇ ਘਾਣ ਵਿੱਚ ਬਦਲ ਰਹੀ ਹੈ। ਜ਼ਿਕਰਯੋਗ ਹੈ ਕਿ ਆਪਣੇ ਡੈਮੋਕਰੇਟ ਜਾਨਸ਼ੀਨ ਬਰਾਕ ਓਬਾਮਾ ਦੇ ਉਲਟ ਰਿਪਬਲਿਕਨ ਬੁਸ਼, ਟਰੰਪ ਜਾਂ ਅਮਰੀਕੀ ਸਿਆਸਤ ਦੀ ਹਾਲਤ ਬਾਰੇ ਇਸ ਸਾਲ ਜਨਤਕ ਤੌਰ ਉਤੇ ਬਹੁਤ ਘੱਟ ਬੋਲੇ ਹਨ।
ਟਰੰਪ ਵੱਲੋਂ ਅਮਰੀਕਾ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਘਟਾਉਣ ਅਤੇ ਪਰਵਾਸ ਉਤੇ ਲਗਾਮ ਕਸਣ ਦੀਆਂ ਕੋਸ਼ਿਸ਼ਾਂ ਮਗਰੋਂ 71 ਸਾਲਾ ਬੁਸ਼ ਨੇ ਕਿਹਾ ਕਿ ‘‘ਅਸੀਂ ਰਾਸ਼ਟਰਵਾਦ ਨੂੰ ਮੂਲਵਾਦ ਦੇ ਰੂਪ ਵਿੱਚ ਵਟਦਿਆਂ ਦੇਖ ਰਹੇ ਹਾਂ ਅਤੇ ਉਸ ਗਤੀਸ਼ੀਲਤਾ ਨੂੰ ਭੁੱਲ ਗਏ ਹਾਂ, ਜੋ ਅਮਰੀਕਾ ਵਿੱਚ ਹਮੇਸ਼ਾ ਪਰਵਾਸ ਨਾਲ ਆਈ।’’ –
ਵੰਡ ਪਾਊ ਸਿਆਸਤ ਦੀ ਓਬਾਮਾ ਵੱਲੋਂ ਵੀ ਆਲੋਚਨਾ
ਰਿਚਮੰਡ: ਵ੍ਹਾਈਟ ਹਾਊਸ ਵਿਚਲੇ ਆਪਣੇ ਜਾਨਸ਼ੀਨ ਨਾਲ ਸਿੱਧੇ ਵਿਰੋਧ ਨੂੰ ਨਜ਼ਰਅੰਦਾਜ਼ ਕਰਨ ਅਤੇ ਸੁਰਖੀਆਂ ਵਿੱਚ ਨਾ ਰਹਿਣ ਤੋਂ ਕਈ ਮਹੀਨਿਆਂ ਮਗਰੋਂ ਬਰਾਕ ਓਬਾਮਾ ਪਹਿਲੀ ਦਫ਼ਾ ਪ੍ਰਚਾਰ ਮੁਹਿੰਮ ਵਿੱਚ ਕੁੱਦੇ ਅਤੇ ਉਨ੍ਹਾਂ ਵੰਡ ਪਾਊ ਸਿਆਸਤ ਦੀ ਨਿਖੇਧੀ ਕੀਤੀ। ਨਿਊਜਰਸੀ ਵਿੱਚ ਗਵਰਨਰ ਦੇ ਅਹੁਦੇ ਲਈ ਡੈਮੋਕਰੇਟਿਕ ਉਮੀਦਵਾਰ ਦੇ ਹੱਕ ਵਿੱਚ ਰੈਲੀ ਦੌਰਾਨ ਕੱਲ੍ਹ 56 ਸਾਲਾ ਸਾਬਕਾ ਰਾਸ਼ਟਰਪਤੀ ਨੇ 2016 ਦੀ ਪ੍ਰਚਾਰ ਮੁਹਿੰਮ ਦੀ ਤਲਖੀ ਅਤੇ ਡਰ ਨੂੰ ਨਿਸ਼ਾਨਾ ਬਣਾਇਆ। ਫਿੱਲ ਮਰਫ਼ੀ ਦੇ ਹੱਕ ਵਿੱਚ ਨੇਵਾਰਕ ਵਿੱਚ ਰੈਲੀ ਦੌਰਾਨ ਓਬਾਮਾ ਨੇ ਕਿਹਾ ਕਿ ‘‘ਅਸੀਂ 21ਵੀਂ ਸਦੀ ਵਿੱਚ 19ਵੀਂ ਸਦੀ ਵਾਲੀ ਵੰਡ ਪਾਊ ਸਿਆਸਤ ਲਿਆ ਰਹੇ, ਜਿਸ ਦੇ ਨੁਕਸਾਨ ਅਸੀਂ ਸਦੀਆਂ ਪਹਿਲਾਂ ਦੇਖ ਚੁੱਕੇ ਹਾਂ।’’

About Author

Punjab Mail USA

Punjab Mail USA

Related Articles

ads

Latest Category Posts

    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article
    ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

Read Full Article
    ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

Read Full Article
    NYPD gets first female turbaned Sikh auxiliary Police officer

NYPD gets first female turbaned Sikh auxiliary Police officer

Read Full Article
    ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

Read Full Article
    ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

Read Full Article
    ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

Read Full Article
    ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

Read Full Article
    ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

Read Full Article
    ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

Read Full Article
    ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

Read Full Article
    ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

Read Full Article
    ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

Read Full Article