ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਸਮੇਤ 7 ਸ਼ਖਸੀਅਤਾਂ ਨੂੰ ਪਦਮ ਵਿਭੂਸ਼ਣ ਦਾ ਐਲਾਨ

80
Share

10 ਸ਼ਖਸੀਅਤਾਂ ਨੂੰ ਪਦਮ ਭੂਸ਼ਣ ਤੇ 102 ਨੂੰ ਪਦਮਸ੍ਰੀ ਪੁਰਸਕਾਰ ਦੇਣ ਦਾ ਐਲਾਨ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਵਲੋਂ ਇਸ ਸਾਲ 119 ਪਦਮ ਪੁਰਸਕਾਰਾਂ, ਜਿਨ੍ਹਾਂ ’ਚ 7 ਸ਼ਖ਼ਸੀਅਤਾਂ ਨੂੰ ਪਦਮ ਵਿਭੂਸ਼ਣ, 10 ਪਦਮ ਭੂਸ਼ਣ ਤੇ 102 ਨੂੰ ਪਦਮਸ੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ, ਬਾਲੀਵੁੱਡ ਗਾਇਕ ਐੱਸ.ਪੀ. ਬਾਲਾਸੁਬਰਾਮਨੀਅਮ (ਮਰਨ ਉਪਰੰਤ), ਡਾ. ਬੇਲੀ ਮੋਨੱਪਾ ਹੇਗੜੇ (ਦਵਾਈਆਂ), ਨਰਿੰਦਰ ਸਿੰਘ ਕਪਾਨੀ (ਮਰਨ ਉਪਰੰਤ), ਮੌਲਾਨਾ ਵਹੀਉਦੀਨ ਖਾਨ ਅਤੇ ਬੀ.ਬੀ. ਲਾਲ, ਸੁਦਰਸ਼ਨ ਸਾਹੂ ਨੂੰ ਪਦਮ ਵਿਭੂਸ਼ਣ ਦਾ ਐਲਾਨ ਕੀਤਾ ਗਿਆ ਹੈ
ਜਦਕਿ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ (ਮਰਨ ਉਪਰੰਤ), ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ (ਮਰਨ ਉਪਰੰਤ), ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ (ਮਰਨ ਉਪਰੰਤ) ਤੇ ਸਾਬਕਾ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਸਮੇਤ 10 ਸ਼ਖ਼ਸੀਅਤਾਂ ਨੂੰ ਪਦਮ ਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।¿;
ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ’ਚ 29 ਔਰਤਾਂ ਹਨ, ਜਦਕਿ 10 ਸ਼ਖ਼ਸੀਅਤਾਂ ਵਿਦੇਸ਼ ਤੋਂ ਤੇ ਇਕ ਟਰਾਂਸਜੈਂਡਰ ਹੈ। ਇਸ ਤੋਂ ਇਲਾਵਾ 16 ਸ਼ਖ਼ਸੀਅਤਾਂ ਨੂੰ ਮਰਨ ਉਪਰੰਤ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਹੜੀਆਂ 10 ਸ਼ਖ਼ਸੀਅਤਾਂ ਨੂੰ ਪਦਮ ਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ’ਚ ਕਿ੍ਰਸ਼ਨਨ ਨਾਇਰ ਸ਼ਾਂਤਾਕੁਮਾਰੀ, ਤਰੁਨ ਗੋਗੋਈ (ਮਰਨ ਉਪਰੰਤ), ਚੰਦਰਸ਼ੇਖਰ ਕੰਬਰਾ, ਸੁਮਿੱਤਰਾ ਮਹਾਜਨ, ਨਿਰਪੇਂਦਰ ਮਿਸ਼ਰਾ, ਰਾਮ ਵਿਲਾਸ ਪਾਸਵਾਨ, ਕੇਸ਼ੂਭਾਈ ਪਟੇਲ, ਕਲਬੇ ਸਾਦਿਕ, ਰਜਨੀਕਾਂਤ ਦੇਵੀਦਾਸ ਸ਼ਰੋਫ ਤੇ ਤਰਲੋਚਨ ਸਿੰਘ ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਜਾਬ ਤੋਂ ਪ੍ਰਕਾਸ਼ ਕੌਰ (ਸਮਾਜਿਕ ਕਾਰਜਕਰਤਾ), ਰਜਨੀ ਬੈਕਟਰ (ਉਦਯੋਗ), ਲਾਜਵੰਤੀ (ਕਲਾ), ਡਾ. ਰਤਨ ਲਾਲ ਮਿੱਤਲ (ਦਵਾਈਆਂ) ਤੇ ਕਰਤਾਰ ਸਿੰਘ (ਕਲਾ) ਸਮੇਤ 102 ਸ਼ਖ਼ਸੀਅਤਾਂ ਨੂੰ ਪਦਮਸ੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।

Share