PUNJABMAILUSA.COM

ਜਾਨ ਜ਼ੋਖਿਮ ‘ਚ ਪਾ ਕੇ ਅਮਰੀਕੀ ਸਰਹੱਦ ਤੋਂ ਕੈਨੇਡਾ ਵੱਲ ਜਾ ਰਹੇ ਨੇ ਵਿਦੇਸ਼ੀ ਲੋਕ

ਜਾਨ ਜ਼ੋਖਿਮ ‘ਚ ਪਾ ਕੇ ਅਮਰੀਕੀ ਸਰਹੱਦ ਤੋਂ ਕੈਨੇਡਾ ਵੱਲ ਜਾ ਰਹੇ ਨੇ ਵਿਦੇਸ਼ੀ ਲੋਕ

ਜਾਨ ਜ਼ੋਖਿਮ ‘ਚ ਪਾ ਕੇ ਅਮਰੀਕੀ ਸਰਹੱਦ ਤੋਂ ਕੈਨੇਡਾ ਵੱਲ ਜਾ ਰਹੇ ਨੇ ਵਿਦੇਸ਼ੀ ਲੋਕ
February 15
09:50 2017

10
ਟੋਰਾਂਟੋ, 15 ਫਰਵਰੀ (ਪੰਜਾਬ ਮੇਲ)-ਕੈਨੇਡਾ ਵਿਚ ਸਰਦ ਰੁੱਤ ਜੋਬਨ ‘ਤੇ ਹੈ ਅਤੇ ਇਨ੍ਹੀਂ ਦਿਨੀਂ ਬਰਫ ਪੈਣਾ ਆਮ ਗੱਲ ਹੈ। ਅਜਿਹੇ ਵਿਚ ਅਮਰੀਕਾ ਵਿਚ ਨਵੇਂ ਆਏ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੀਆਂ ਵਿਦੇਸ਼ੀਆਂ ਪ੍ਰਤੀ ਨੀਤੀਆਂ ਤੋਂ ਘਬਰਾ ਕੇ ਕੈਨੇਡਾ ਵੱਲ ਰੁਖ ਕਰਨ ਵਾਲੇ ਵਿਅਕਤੀਆਂ (ਸ਼ਰਨਾਰਥੀਆਂ) ਦੀ ਗਿਣਤੀ ਵੱਧਦੀ ਜਾ ਰਹੀ ਹੈ। ਕਿਊਬਕ, ਮੈਨੀਟੋਬਾ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਨਾਲ ਲੱਗਦੀ ਵਿਸ਼ਾਲ ਅਮਰੀਕੀ ਸਰਹੱਦ (ਜ਼ਮੀਨੀ ਰਸਤੇ) ਤੋਂ ਲੋਕ ਮੌਕਾ ਤਾੜ ਕੇ (ਚੋਰੀ) ਗੁਰੱਪਾਂ ਵਿਚ ਪੈਦਲ ਕੈਨੇਡਾ ਵਿਚ ਲੰਘਦੇ ਹਨ। ਸਰਹੱਦ ਪਾਰ ਕਰਨ ਲਈ ਅਤੇ ਕੈਨੇਡਾ ਵਿਚ ਦਾਖਿਲ ਹੋ ਕੇ ਅਕਸਰ ਉਨ੍ਹਾਂ ਨੂੰ ਕਈ ਘੰਟਿਆਂ ਤੱਕ ਤੁਰਨਾ ਪੈਂਦਾ ਹੈ। ਸੀਤ ਲਹਿਰ ਅਤੇ ਬਰਫ ਦੀ ਠੰਡ ਕਾਰਨ ਕਈਆਂ ਦੇ ਹੱਥ-ਪੈਰ ਜੰਮ ਜਾਂਦੇ ਹਨ ਅਤੇ ਕੁਝ ਦੇ ਸਾਰੇ ਅੰਗ ਬਚਾ ਸਕਣਾ ਡਾਕਟਰਾਂ ਦੇ ਵੱਸ ਵਿਚ ਵੀ ਨਹੀਂ ਰਹਿੰਦਾ। ਮੈਨੀਟੋਬਾ ਵਿਚ ਘਾਨਾ (ਅਫਰੀਕਾ) ਦੇ ਦੋ ਨੌਜਵਾਨ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਦਾ ਬਾਰਡਰ ਲੰਘਦੇ ਸਮੇਂ ਬੀਤੇ ਦਿਨੀਂ ਸੀਤ ਲਹਿਰ ਅਤੇ ਬਰਫੀਲੇ ਤੂਫਾਨ ਵਿਚ ਘਿਰ ਕੇ ਮੌਤ ਦੇ ਮੂੰਹ ‘ਚ ਜਾਣੋਂ ਮਸਾਂ ਬਚੇ ਸਨ। ਇਹ ਵੀ ਕਿ ਸਾਈਦੂ ਮੁਹੰਮਦ ਨਾਮਕ ਇਕ ਨੌਜਵਾਨ ਦੇ ਹੱਥ ਅਤੇ ਪੈਰ ਇਸ ਕਦਰ ਜੰਮ ਗਏ ਕਿ ਉਸ ਦੀਆਂ ਉਂਗਲਾਂ ਅਤੇ ਅੰਗੂਠੇ ਨੂੰ ਡਾਕਟਰਾਂ ਲਈ ਬਚਾਉਣਾ ਔਖਾ ਹੋ ਗਿਆ। ਮੈਨੀਟੋਬਾ ਵਿਚ ਈਮਰਸਨ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਵਿਚ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ (ਸੀ.ਬੀ.ਐੱਸ.ਏ.) ਦੇ ਅਫਸਰਾਂ ਨੇ ਮੁਸ਼ਤੈਦੀ ਵਧਾ ਦਿੱਤੀ ਹੈ। ਬੀਤੇ ਕੁਝ ਦਿਨਾਂ ‘ਚ ਦੋ ਦਰਜਨ ਦੇ ਕਰੀਬ ਵਿਅਕਤੀ ਹਿਰਾਸਤ ਵਿਚ ਲਏ ਗਏ ਹਨ, ਜੋ ਜਾਅਲੀ ਤਰੀਕੇ ਸਰਹੱਦ ਲੰਘ ਕੇ ਦਾਖਿਲ ਹੋਏ ਸਨ ਅਤੇ ਕੈਨੇਡਾ ਵਿਚ ਸ਼ਰਨ ਲੈਣਾ ਚਾਹੁੰਦੇ ਹਨ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਾਲ ਦੀ ਘੜੀ ਬਹੁਤੇ ਸੋਮਾਲੀਆ ਅਤੇ ਘਾਨਾ ਤੋਂ ਅਮਰੀਕਾ ਪਹੁੰਚੇ ਲੋਕ ਕੈਨੇਡਾ ਵੱਲ ਆ ਰਹੇ ਹਨ ਅਤੇ ਕੇਸ ਅਪਲਾਈ ਕਰਨ ਲਈ ਉਹ ਆਪ ਪੁਲਿਸ ਕੋਲ ਪੇਸ਼ ਹੁੰਦੇ ਹਨ, ਜਿਨ੍ਹਾਂ ਵਿਚ ਬੱਚੇ ਅਤੇ ਔਰਤਾਂ ਵੀ ਹੁੰਦੀਆਂ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚਕਾਰ 2004 ‘ਚ ਕੀਤਾ ਗਿਆ ਥਰਡ ਸੇਫ ਕੰਟਰੀ ਐਗਰੀਮੈਂਟ ਲਾਗੂ ਕੀਤਾ ਗਿਆ ਸੀ, ਜਿਸ ਤਹਿਤ ਜਿੱਥੇ ਵਿਦੇਸ਼ੀ ਵਿਅਕਤੀ ਪਹਿਲਾਂ ਪੁੱਜੇ, ਉਸ ਨੂੰ ਉਥੇ ਸ਼ਰਨ ਅਪਲਾਈ ਕਰਨਾ ਜ਼ਰੂਰੀ ਹੈ। ਇਸ ਤੋਂ ਬਾਅਦ ਜੇਕਰ ਉਹ ਅਮਰੀਕਾ ਤੋਂ ਕੈਨੇਡਾ ਜਾਵੇ, ਤਾਂ ਉਸ ਨੂੰ ਵਾਪਿਸ ਅਮਰੀਕਾ ਮੋੜਨ ਦਾ ਕਾਨੂੰਨ ਹੈ। ਇਸੇ ਕਾਨੂੰਨ ਦਾ ਕੈਨੇਡਾ ਵਿਚੋਂ ਅਮਰੀਕਾ ਜਾ ਕੇ ਸ਼ਰਨ ਅਪਲਾਈ ਕਰਨ ਵਾਲੇ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਮੌਜੂਦਾ ਹਾਲਾਤ ਮੁਤਾਬਿਕ ਕੈਨੇਡਾ ਵਿਚ ਮਨੁੱਖੀ ਅਧਿਕਾਰ ਜਥੇਬੰਦੀਆਂ ਕੈਨੇਡਾ ਸਰਕਾਰ ਤੋਂ ਇਸ ਐਗਰੀਮੈਂਟ ਵਿਚ ਢਿੱਲ ਵਰਤਣ ਦੀ ਮੰਗ ਕਰ ਰਹੀਆਂ ਹਨ ਪਰ ਇਮੀਗ੍ਰੇਸ਼ਨ ਮੰਤਰੀ ਹਿਮਦ ਹੁਸੇਨ ਸਮੇਤ ਸਰਕਾਰ ਨੇ ਅਜੇ ਇਸ ਬਾਰੇ ਕੁਝ ਸਪੱਸ਼ਟ ਨਹੀਂ ਕੀਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article
    ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ

ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ

Read Full Article