ਜਾਗੋ ਨੇ ਦਿੱਲੀ ਕਮੇਟੀ ਚੋਣ ਨੂੰ ਲੈ ਕੇ ਕੱਸੀ ਕਮਰ

247
Share

ਸਾਰੇ 46 ਵਾਰਡਾਂ ਦੇ ਸਰਕਲ ਯੋਧੇ ਕੀਤੇ ਨਿਯੁਕਤ
ਸਾਰੇ ਯੋਧਾ ਪਾਰਟੀ ਦੀ ਮਜ਼ਬੂਤੀ ਲਈ ਗਰਾਊਡ ਜ਼ੀਰੋ ਉੱਤੇ ਸਰਗਰਮ ਹੋਣਗੇ: ਜੀਕੇ
ਨਵੀਂ ਦਿੱਲੀ, 13 ਨਵੰਬਰ (ਪੰਜਾਬ ਮੇਲ)- ਜਾਗੋ ਪਾਰਟੀ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੋਂ ਪਹਿਲਾਂ ਆਪਣੀ ਚੋਣ ਤਿਆਰੀਆਂ ਨੂੰ ਅੰਤਿਮ ਰੂਪ ਦਿੰਦੇ ਹੋਏ ਸਾਰੇ 46 ਵਾਰਡਾਂ ਦੇ ਇਕੱਠੇ 46 ਸਰਕਲ ਯੋਧਾ ਘੋਸ਼ਿਤ ਕਰ ਦਿੱਤੇ। ਜੋ ਕਿ ਵਾਰਡ ਪ੍ਰਧਾਨ ਦੇ ਤੌਰ ਉੱਤੇ ਖੇਤਰ ਵਿੱਚ ਪਾਰਟੀ ਦੀਆਂ ਸਰਗਰਮੀਆਂ ਨਾਲ ਸੰਗਤ ਨੂੰ ਜੋੜਨ ਦਾ ਕਾਰਜ ਕਰਨਗੇ। ਇਸ ਸਬੰਧ ਵਿੱਚ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵਰਚੂਅਲ ਪ੍ਰੇਸ ਕਾਨਫ਼ਰੰਸ ਕਰਦੇ ਹੋਏ ਨਵੇਂ ਥਾਪੇ ਗਏ 46 ਸਰਕਲ ਯੋਧਿਆਂ ਦੇ ਨਾਮ ਜਨਤਕ ਕੀਤੇ। ਜੀਕੇ ਨੇ ਦੱਸਿਆ ਕਿ ਇਹ ਯੋਧੇ ਆਪਣੇ ਇਲਾਕਿਆਂ ਵਿੱਚ ਵੋਟ ਬਣਾਉਣ ਤੋਂ ਲੈ ਕੇ ਪਾਰਟੀ ਦੀ ਮਜ਼ਬੂਤੀ ਦਾ ਹਰ ਕੰਮ ਕਰਨਗੇ, ਮਤਲਬ ਗਰਾਊਡ ਜ਼ੀਰੋ ਉੱਤੇ ਸਰਗਰਮ ਰਹੇਂਗੇ। ਇਸ ਲਈ ਇਨ੍ਹਾਂ ਨੂੰ ਹੁਣੇ ਸੰਭਾਵਿਤ ਉਮੀਦਵਾਰ ਕਹਿਣਾ ਠੀਕ ਨਹੀਂ ਹੋਵੇਗਾ। ਸਗੋਂ ਇਹ ਉਮੀਦਵਾਰ ਦੇ ਸਹਾਇਕ ਦੇ ਤੌਰ ਉੱਤੇ ਯੋਧੇ ਦੀ ਤਰਾਂ ਪਾਰਟੀ ਲਈ ਕੰਮ ਕਰਨਗੇ। 46 ਸਰਕਲ ਯੋਧਿਆਂ ਦੀ ਸੂਚੀ ਵਿੱਚ 2 ਔਰਤਾਂ ਵੀ ਸਥਾਨ ਬਣਾਉਣ ਵਿੱਚ ਕਾਮਯਾਬ ਰਹਿਆਂ ਹਨ। ਜਿਸ ਵਿੱਚ ਜਾਗੋ ਯੂਥ ਕੌਰ ਬ੍ਰਿਗੇਡ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਅਵਨੀਤ ਕੌਰ ਭਾਟੀਆ ਨੂੰ ਰਮੇਸ਼ ਨਗਰ ਵਾਰਡ ਤੋਂ ਅਤੇ ਜਾਗੋ ਸਟੂਡੈਂਟਸ ਵਿੰਗ ਦੀ ਸਕੱਤਰ ਜਨਰਲ ਹਰਸ਼ੀਨ ਕੌਰ ਨੂੰ ਸ਼ਕਤੀ ਨਗਰ ਵਾਰਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈਂ। ਉੱਥੇ ਹੀ ਕਈ ਨੌਜਵਾਨ ਵੀ ਇਸ ਸੂਚੀ ਵਿੱਚ ਸ਼ਾਮਿਲ ਹਨ, ਜਿਸ ਵਿੱਚ ਮੁੱਖ ਤੌਰ ਉੱਤੇ ਮਾਲਵੀਅ ਨਗਰ ਵਾਰਡ ਤੋਂ ਜਾਗੋ ਯੂਥ ਵਿੰਗ ਦੇ ਅੰਤਰਰਾਸ਼ਟਰੀ ਪ੍ਰਧਾਨ ਡਾਕਟਰ ਪੁਨਪ੍ਰੀਤ ਸਿੰਘ ਅਤੇ ਸ਼ਿਵ ਨਗਰ ਵਾਰਡ ਤੋਂ ਜੀਕੇ ਦੇ ਸਲਾਹਕਾਰ ਭੁਪਿੰਦਰ ਪਾਲ ਸਿੰਘ ਸ਼ਾਮਿਲ ਹਨ। ਇਸ ਦੇ ਨਾਲ ਕਈ ਸਮਾਜਿਕ ਅਤੇ ਧਾਰਮਿਕ ਹਸਤੀਆਂ ਨੂੰ ਵੀ ਇਸ ਸੂਚੀ ਵਿੱਚ ਜਗਾ ਮਿਲੀ ਹੈ। ਜਿਸ ਵਿੱਚ ਖ਼ਿਆਲਾ ਵਾਰਡ ਤੋਂ ਮੌਜੂਦਾ ਕਮੇਟੀ ਮੈਂਬਰ ਹਰਜਿੰਦਰ ਸਿੰਘ, ਸਾਬਕਾ ਕਮੇਟੀ ਮੈਂਬਰ ਸਤਪਾਲ ਸਿੰਘ ਤਰੀ ਨਗਰ ਵਾਰਡ ਤੋਂ ਜੀਤ ਸਿੰਘ ਖੋਖਰ ਰਘੁਬੀਰ ਨਗਰ ਵਾਰਡ ਤੋਂ ਅਤੇ ਮੰਗਲ ਸਿੰਘ ਪ੍ਰੀਤ ਵਿਹਾਰ ਵਾਰਡ ਤੋਂ ਸ਼ਾਮਿਲ ਹਨ। ਜਦੋਂ ਕਿ ਗ੍ਰੇਟਰ ਕੈਲਾਸ਼ ਵਾਰਡ ਨੂੰ ਜੀਕੇ ਦੇ ਵੱਡੇ ਭਰਾ ਤਜਿੰਦਰ ਸਿੰਘ ਜੀਕੇ ਅਤੇ ਦਿਲਸ਼ਾਦ ਗਾਰਡਨ ਵਾਰਡ ਨੂੰ ਐਡਵੋਕੇਟ ਆਰ ਐਸ ਜੁਨੇਜਾ ਵੇਖਣਗੇ। ਜੀਕੇ ਦੇ ਨਾਲ ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ ਅਤੇ ਸੂਬਾ ਪ੍ਰਧਾਨ ਚਮਨ ਸਿੰਘ ਸ਼ਾਹਪੁਰਾ ਅਤੇ ਹੋਰ ਨੇਤਾ ਮੌਜੂਦ ਸਨ।
ਜੀਕੇ ਨੇ ਦੱਸਿਆ ਕਿ ਇਸ ਦੇ ਇਲਾਵਾ ਰੋਹਿਣੀ ਤੋਂ ਮਨਜੀਤ ਸਿੰਘ ਕੰਦਰਾ, ਸਵਰੂਪ ਨਗਰ ਤੋਂ ਰਘੁਬੀਰ ਸਿੰਘ, ਸਿਵਲ ਲਾਇਨ ਤੋਂ ਜਤਿੰਦਰ ਸਿੰਘ ਸਿਆਲ਼ੀ, ਪੀਤਮ ਪੁਰਾ ਤੋਂ ਤਰਨਜੀਤ ਸਿੰਘ ਰਿੰਕੂ, ਮਾਡਲ ਟਾਊਨ ਤੋਂ ਸੰਤੋਖ ਸਿੰਘ, ਸ਼ਕੂਰ ਬਸਤੀ ਤੋਂ ਸੁਰਿੰਦਰ ਪਾਲ ਸਿੰਘ, ਪੰਜਾਬੀ ਬਾਗ਼ ਤੋਂ ਜਤਿੰਦਰ ਸਿੰਘ ਸਾਹਨੀ, ਗੁਰੂ ਹਰਿਕ੍ਰਿਸ਼ਨ ਨਗਰ ਤੋਂ ਸੁਰਜੀਤ ਸਿੰਘ ਲਾਡੀ, ਚੰਦਰ ਵਿਹਾਰ ਤੋਂ ਅਨੂਪ ਸਿੰਘ ਘੁੰਮਣ, ਦੇਵ ਨਗਰ ਤੋਂ ਹਰਭਾਗ ਸਿੰਘ, ਰਜਿੰਦਰ ਨਗਰ ਤੋਂ ਜਗਜੀਤ ਸਿੰਘ ਕਮਾਂਡਰ, ਕਨਾਟ ਪਲੇਸ ਤੋਂ ਜਤਿੰਦਰ ਸਿੰਘ ਬੌਬੀ, ਟੈਗੋਰ ਗਾਰਡਨ ਤੋਂ ਕੁਲਦੀਪ ਸਿੰਘ ਬੌਬੀ ਅਤੇ ਰਾਜੋਰੀ ਗਾਰਡਨ ਤੋਂ ਜਗਜੀਤ ਸਿੰਘ ਚਾਵਲਾ ਨੂੰ ਸੇਵਾ ਦਿੱਤੀ ਗਈ ਹੈਂ। ਇਸ ਦੇ ਨਾਲ ਹਰੀ ਨਗਰ ਤੋਂ ਪਰਮਜੀਤ ਸਿੰਘ ਮੱਕੜ, ਫ਼ਤਿਹ ਨਗਰ ਤੋਂ ਸੁਖਮਨ ਸਿੰਘ ਸਾਹਨੀ, ਸ਼ਾਮ ਨਗਰ ਤੋਂ ਨੱਥਾ ਸਿੰਘ ਮੱਠਾਰੂ, ਵਿਸ਼ਨੂੰ ਗਾਰਡਨ ਤੋਂ ਜਸਪਾਲ ਸਿੰਘ, ਰਵੀ ਨਗਰ ਤੋਂ ਹਰਵਿੰਦਰ ਸਿੰਘ, ਤਿਲਕ ਨਗਰ ਤੋਂ ਕੰਵਲਜੀਤ ਸਿੰਘ ਜੌਲੀ, ਸੰਤਗੜ੍ਹ ਤੋਂ ਜਸਬੀਰ ਸਿੰਘ ਸੋਨੂੰ, ਤਿਲਕ ਵਿਹਾਰ ਤੋਂ ਸ਼ੇਰ ਸਿੰਘ, ਗੁਰੂ ਨਾਨਕ ਨਗਰ ਤੋਂ ਅਵਤਾਰ ਸਿੰਘ, ਕ੍ਰਿਸ਼ਣਾ ਪਾਰਕ ਤੋਂ ਗੁਰਨਾਮ ਸਿੰਘ, ਵਿਕਾਸ ਪੁਰੀ ਤੋਂ ਸਤਵੰਤ ਸਿੰਘ, ਉੱਤਮ ਨਗਰ ਤੋਂ ਭੁਪਿੰਦਰ ਸਿੰਘ ਰਾਜੂ, ਜਨਕਪੁਰੀ ਤੋਂ ਇਕਬਾਲ ਸਿੰਘ ਸ਼ੇਰਾ, ਸਰਿਤਾ ਵਿਹਾਰ ਤੋਂ ਰਣਜੀਤ ਸਿੰਘ, ਲਾਜਪਤ ਨਗਰ ਤੋਂ ਵਿਕਰਮ ਸਿੰਘ, ਸਫਦਰਜੰਗ ਇਨਕਲੇਵ ਤੋਂ ਸਤਨਾਮ ਸਿੰਘ ਖੀਵਾ, ਕਾਲਕਾ ਜੀ ਤੋਂ ਬਲਵਿੰਦਰ ਸਿੰਘ ਲੱਕੀ, ਜੰਗਪੁਰਾ ਤੋਂ ਸਿਮਰਜੀਤ ਸਿੰਘ, ਨਵੀਨ ਸ਼ਾਹਦਰਾ ਤੋਂ ਜਗਜੀਤ ਸਿੰਘ, ਵਿਵੇਕ ਵਿਹਾਰ ਤੋਂ ਪ੍ਰਿਤਪਾਲ ਸਿੰਘ ਚਾਵਲਾ, ਗੀਤਾ ਕਾਲੋਨੀ ਤੋਂ ਕੁਲਵਿੰਦਰ ਸਿੰਘ ਅਤੇ ਖੁਰੇਜੀ ਖ਼ਾਸ ਤੋਂ ਬਿਕਰਮਜੀਤ ਸਿੰਘ ਖ਼ਾਲਸਾ ਸ਼ਾਮਿਲ ਹਨ।


Share