ਜਾਂਦੇ-ਜਾਂਦੇ ਟਰੰਪ ਨੇ ਰੂਸੀ ਜਾਂਚ ਦੇ ਦੋਸ਼ੀਆਂ ਸਣੇ 15 ਲੋਕਾਂ ਨੂੰ ਦਿੱਤੀ ਮਾਫ਼ੀ

70
Share

ਵਾਸ਼ਿੰਗਟਨ, 24 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਂਦੇ-ਜਾਂਦੇ ਆਪਣੇ ਵਿਸ਼ੇਸ਼ ਅਧਿਕਾਰ ਦਾ ਇਸਤੇਮਾਲ ਕੀਤਾ ਤੇ ਵੱਖ ਵੱਖ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ 15 ਲੋਕਾਂ ਨੂੰ ਮਾਫ਼ੀ ਦੇ ਦਿੱਤੀ ਹੈ। ਮਾਫ਼ੀ ਲੈਣ ਵਾਲਿਆਂ ’ਚ 2016 ਦੀ ਚੋਣ ’ਚ ਰੂਸੀ ਦਖਲ ਦੀ ਜਾਂਚ ’ਚ ਦੋਸ਼ੀ ਪਾਏ ਜਾਣਵਾਲੇ ਦੋ ਲੋਕ ਸ਼ਾਮਲ ਹਨ। ਇਰਾਕ ’ਚ ਕਤਲੇਆਮ ਦੀ ਘਟਨਾ ’ਚ ਸ਼ਾਮਲ ਲੋਕ ਵੀ ਇਸ ਸੂਚੀ ’ਚ ਹਨ। ਵਾਈਟ ਹਾਊਸ ਤੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਮਾਫ਼ੀ ਲੈਣ ਵਾਲਿਆਂ ’ਚ ਅਭਿਆਨ ’ਚ ਸਾਬਕਾ ਸਹਿਯੋਗੀ ਜਾਰਜ ਪਾਪਾਡੋਪਾਓਲਸ, ਕੈਲੀਫੋਰਨੀਆ ਦੇ ਸਾਬਕਾ ਨੁਮਾਇੰਦੇ ਤੇ ਰਿਪਬਲਿਕ ਡੰਕਨ ਹੰਟਰ, ਨਿਊਯਾਰਕ ਦੇ ਸਾਬਕਾ ਨੁਮਾਇੰਦੇ ਕ੍ਰਿਸ ਕੋਲਿਨਸ ਤੇ ਇਰਾਕ ਕਤਲੇਆਮ ’ਚ ਸ਼ਾਮਲ ਚਾਰ ਬਲੈਕਵਾਟਰ ਗਾਰਡਸ ਸ਼ਾਮਲ ਹਨ। ਮਾਫ਼ੀ ਲੈਣ ਵਾਲਿਆਂ ਦੀ ਸੂਚੀ ’ਚ 2016 ਦੀ ਚੋਣ ’ਚ ਰੂਸੀ ਦਖਲ ’ਚ ਰਾਬਲਟ ਮੂਲਰ ਦੀ ਜਾਂਚ ’ਚ ਦੋਸ਼ੀ ਪਾਏ ਗਏ ਐਲੈਕਸਲਵਾਨ ਡੇਰ ਜਵਾਨ ਵੀ ਹਨ। ਜਿਨ੍ਹਾਂ ਨੂੰ ਇਸ ਦੋਸ਼ ’ਚ 30 ਦਿਨਾਂ ਦੀ ਜੇਲ੍ਹ ਹੋਈ ਸੀ। ਟਰੰਪ ਦੀ ਮਾਫ਼ੀ ਵਾਲੀ ਸੂਚੀ ’ਚ ਸਾਬਕਾ ਰਿਪਬਲਿਕ ਸੰਸਦ ਮੈਂਬਰ ਸਟੀਵ ਸਟਾਕ ਮੇਨ ਵੀ ਸ਼ਾਮਲ ਹਨ। ਇਨ੍ਹਾਂ ’ਤੇ 2018 ’ਚ ਮਨੀ ਲਾਂਡਰਿੰਗ ਤੇ ਸਾਜ਼ਿਸ਼ ਰਚਣ ਦੇ ਦੋਸ਼ ਸਨ। ਟਰੰਪ ਰਾਸ਼ਟਰਪਤੀ ਦਫਤਰ ਛੱਡਣ ਤੋਂ ਪਹਿਲਾਂ ਹਮਾਇਤੀਆਂ ’ਤੇ ਮਾਫ਼ੀ ਲਈ ਮਿਹਰਬਾਨ ਹੁੰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਆਪਣੇ ਸਾਬਕਾ ਰਾਸ਼ਟਰੀ ਸਲਾਹਕਾਰ ਮਾਈਕਲ ਫਲਿਨ ਨੂੰ ਵੀ ਮਾਫ਼ੀ ਦਿੱਤੀ ਸੀ। ਇਨ੍ਹਾਂ ’ਤੇ ਵੀ ਚੋਣਾਂ ’ਚ ਰੂਸੀ ਦਖਲ ਦੇ ਮਾਮਲੇ ’ਚ ਗਲਤ ਬਿਆਨੀ ਦਾ ਦੋਸ਼ ਸੀ। ਯਾਦ ਰਹੇ ਕਿ ਅਗਲੇ ਰਾਸ਼ਟਰਪਤੀ ਜੋਅ ਬਾਈਡਨ 20 ਜਨਵਰੀ ਨੂੰ ਸਹੁੰ ਚੁੱਕਣ ਵਾਲੇ ਹਨ।

Share