PUNJABMAILUSA.COM

ਜ਼ੁਕਰਬਰਗ ਵੱਲੋਂ ਅਮਰੀਕੀ ਰਾਸ਼ਟਰਪਤੀ ’ਤੇ ਪਲਟਵਾਰ

ਜ਼ੁਕਰਬਰਗ ਵੱਲੋਂ ਅਮਰੀਕੀ ਰਾਸ਼ਟਰਪਤੀ ’ਤੇ ਪਲਟਵਾਰ

ਜ਼ੁਕਰਬਰਗ ਵੱਲੋਂ ਅਮਰੀਕੀ ਰਾਸ਼ਟਰਪਤੀ ’ਤੇ ਪਲਟਵਾਰ
September 28
21:39 2017

ਵਾਸ਼ਿੰਗਟਨ, 28 ਸਤੰਬਰ (ਪੰਜਾਬ ਮੇਲ)-ਫੇਸਬੁੱਕ ਦੇ ਬਾਨੀ ਮਾਰਕ ਜ਼ੁਕਰਬਰਗ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਸਾਂਝੇ ਵਿਚਾਰਾਂ ਦਾ ਮੰਚ ਹੈ। ਟਰੰਪ ਵੱਲੋਂ ਟਵੀਟ ਕਰਕੇ ਕਿਹਾ ਗਿਆ ਸੀ ਕਿ ਫੇਸਬੁੱਕ ‘ਐਂਟੀ ਟਰੰਪ’ (ਟਰੰਪ ਵਿਰੋਧੀ) ਹੈ, ਦੇ ਜਵਾਬ ’ਚ ਫੇਸਬੁੱਕ ਦੇ ਸੀਈਓ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੈਟਫਾਰਮ ਨੇ ਅਮਰੀਕੀ ਚੋਣਾਂ ’ਚ ਨਿਰਪੱਖ ਰਹਿਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਫੇਸਬੁੱਕ ਦੀ ਭੂਮਿਕਾ ਸਬੰਧੀ ਪ੍ਰਗਟਾਏ ਗਏ ਖ਼ਦਸ਼ਿਆਂ ਨੂੰ ਵੀ ਨਕਾਰਿਆ। ਆਪਣੇ ਫੇਸਬੁੱਕ ਪੇਜ ’ਤੇ ਜ਼ੁਕਰਬਰਗ ਨੇ ਕਿਹਾ,‘‘ਟਰੰਪ ਆਖਦਾ ਹੈ ਕਿ ਫੇਸਬੁੱਕ ਉਸ ਖ਼ਿਲਾਫ਼ ਹੈ। ਉਦਾਰਵਾਦੀ ਆਖਦੇ ਹਨ ਕਿ ਅਸੀਂ ਟਰੰਪ ਦੀ ਸਹਾਇਤਾ ਕੀਤੀ। ਦੋਵੇਂ ਧਿਰਾਂ ਉਨ੍ਹਾਂ ਵਿਚਾਰਾਂ ਅਤੇ ਸਮੱਗਰੀ ਤੋਂ ਔਖੀ ਹੇ ਜਿਸ ਨੂੰ ਉਹ ਪਸੰਦ ਨਹੀਂ ਕਰਦੇ।’’ ਫੇਸਬੁੱਕ ਵੱਲੋਂ 2016 ਦੀਆਂ ਚੋਣਾਂ ’ਚ ਰੂਸ ਦੀ ਦਖ਼ਲਅੰਦਾਜ਼ੀ ਦੀ ਜਾਂਚ ’ਚ ਕਾਂਗਰਸ ਨੂੰ ਸਹਿਯੋਗ ਦੇਣ ਦੀ ਹਾਮੀ ਭਰਨ ਦੇ ਕੁਝ ਦਿਨਾਂ ਬਾਅਦ ਹੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਨੈੱਟਵਰਕ ਸਾਈਟ ਦੀ ਆਲੋਚਨਾ ਕਰਦਿਆਂ ਉਸ ਨੂੰ ‘ਐਂਟੀ ਟਰੰਪ’ ਕਰਾਰ ਦਿੱਤਾ ਸੀ। ਫੇਸਬੁੱਕ ’ਤੇ ਲਿਖੇ ਲੰਬੇ ਨੋਟ ’ਚ ਜ਼ੁਕਰਬਰਗ ਨੇ ਇਸ ਬਿਆਨ ’ਤੇ ਅਫ਼ਸੋਸ ਜ਼ਾਹਰ ਕੀਤਾ ਕਿ ਚੋਣਾਂ ’ਚ ਫੇਸਬੁੱਕ ’ਤੇ ਫਰਜ਼ੀ ਖ਼ਬਰਾਂ ਨੇ ਅਸਰ ਪਾਇਆ। ਉਨ੍ਹਾਂ ਕਿਹਾ ਹੈ ਕਿ ਉਹ ਭਾਈਚਾਰਿਆਂ ਦੀ ਸਾਂਝ ਬਣਾਉਣ ਲਈ ਕੰਮ ਕਰਦੇ ਰਹਿਣਗੇ ਅਤੇ ਚੋਣਾਂ ’ਚ ਦਖ਼ਲ ਤੇ ਗੁੰਮਰਾਹਕੁਨ ਜਾਣਕਾਰੀ ਫੈਲਾਉਣ ਦੀਆਂ ਕੋਸ਼ਿਸ਼ਾਂ ਖਿਲਾਫ਼ ਉਹ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ।

About Author

Punjab Mail USA

Punjab Mail USA

Related Articles

ads

Latest Category Posts

    ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੇ ਰਿਵਾਇਤਾਂ ਬਾਰੇ ਪੜ੍ਹਾਇਆ ਜਾਵੇਗਾ

ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੇ ਰਿਵਾਇਤਾਂ ਬਾਰੇ ਪੜ੍ਹਾਇਆ ਜਾਵੇਗਾ

Read Full Article
    ਰਾਸ਼ਟਰਪਤੀ ਬਣਨ ਮਗਰੋਂ ਟਰੰਪ ਨੇ ਲਗਾਈ ਝੂਠੇ ਵਾਅਦਿਆਂ ਦੀ ਝੜ੍ਹੀ

ਰਾਸ਼ਟਰਪਤੀ ਬਣਨ ਮਗਰੋਂ ਟਰੰਪ ਨੇ ਲਗਾਈ ਝੂਠੇ ਵਾਅਦਿਆਂ ਦੀ ਝੜ੍ਹੀ

Read Full Article
    13 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਹੋਣਗੇ ਬੰਦ

13 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਹੋਣਗੇ ਬੰਦ

Read Full Article
    ਨਿਊਯਾਰਕ ਅਦਾਲਤ ਵਲੋਂ ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਦੋਸਤ ਨੂੰ 15 ਸਾਲ ਦੀ ਕੈਦ

ਨਿਊਯਾਰਕ ਅਦਾਲਤ ਵਲੋਂ ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਦੋਸਤ ਨੂੰ 15 ਸਾਲ ਦੀ ਕੈਦ

Read Full Article
    ਡਾਕਟਰ ਰਿਚਰਡ ਸਟ੍ਰਾਸ ਖਿਲਾਫ ਸੈਕਸ ਸਕੈਂਡਲ ਮਾਮਲਾ; 200 ਤੋਂ ਜ਼ਿਆਦਾ ਸਾਬਕਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਤੋਂ ਜਾਂਚ ਅਧਿਕਾਰੀਆਂ ਨੇ ਕੀਤੀ ਪੁੱਛਗਿਛ

ਡਾਕਟਰ ਰਿਚਰਡ ਸਟ੍ਰਾਸ ਖਿਲਾਫ ਸੈਕਸ ਸਕੈਂਡਲ ਮਾਮਲਾ; 200 ਤੋਂ ਜ਼ਿਆਦਾ ਸਾਬਕਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਤੋਂ ਜਾਂਚ ਅਧਿਕਾਰੀਆਂ ਨੇ ਕੀਤੀ ਪੁੱਛਗਿਛ

Read Full Article
    ਵਕੀਲ ਦਾ ਆਪਣੇ ਮੁਵੱਕਿਲ ਨਾਲ ਹੋਈ ਗੱਲਬਾਤ ਰਿਕਾਰਡ ਕਰਨਾ ਗੈਰ-ਕਾਨੂੰਨੀ : ਡੋਨਾਲਡ ਟਰੰਪ

ਵਕੀਲ ਦਾ ਆਪਣੇ ਮੁਵੱਕਿਲ ਨਾਲ ਹੋਈ ਗੱਲਬਾਤ ਰਿਕਾਰਡ ਕਰਨਾ ਗੈਰ-ਕਾਨੂੰਨੀ : ਡੋਨਾਲਡ ਟਰੰਪ

Read Full Article
    ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਅਮਰੀਕਾ

ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਅਮਰੀਕਾ

Read Full Article
    ਅਮਰੀਕਾ ਨੇ ਪੂਰਬੀ ਯੂਕ੍ਰੇਨ ਵਿਚ ਰਾਏਸ਼ੁਮਾਰੀ ਦੇ ਰੂਸ ਦੇ ਮਤੇ ਨੂੰ ਕੀਤਾ ਖਾਰਿਜ

ਅਮਰੀਕਾ ਨੇ ਪੂਰਬੀ ਯੂਕ੍ਰੇਨ ਵਿਚ ਰਾਏਸ਼ੁਮਾਰੀ ਦੇ ਰੂਸ ਦੇ ਮਤੇ ਨੂੰ ਕੀਤਾ ਖਾਰਿਜ

Read Full Article
    ਗੂਗਲ ‘ਤੇ ‘ਈਡੀਅਟ’ ਲਿਖਣ ‘ਤੇ ਸਾਹਮਣੇ ਆ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਦੀਆਂ ਤਸਵੀਰਾਂ

ਗੂਗਲ ‘ਤੇ ‘ਈਡੀਅਟ’ ਲਿਖਣ ‘ਤੇ ਸਾਹਮਣੇ ਆ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਦੀਆਂ ਤਸਵੀਰਾਂ

Read Full Article
    ਅਮਰੀਕਾ ‘ਚ ਸੈਲਾਨੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ

ਅਮਰੀਕਾ ‘ਚ ਸੈਲਾਨੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ

Read Full Article
    ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

Read Full Article
    ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

Read Full Article
    ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

Read Full Article
    ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

Read Full Article
    ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

Read Full Article