PUNJABMAILUSA.COM

ਜ਼ਮੀਨ ਸਬੰਧੀ ਝਗੜੇ ਦੌਰਾਨ ਨੌਂ ਔਰਤਾਂ ਉੱਤੇ ਤੇਜ਼ਾਬ ਸੁੱਟਿਆ

ਜ਼ਮੀਨ ਸਬੰਧੀ ਝਗੜੇ ਦੌਰਾਨ ਨੌਂ ਔਰਤਾਂ ਉੱਤੇ ਤੇਜ਼ਾਬ ਸੁੱਟਿਆ

ਜ਼ਮੀਨ ਸਬੰਧੀ ਝਗੜੇ ਦੌਰਾਨ ਨੌਂ ਔਰਤਾਂ ਉੱਤੇ ਤੇਜ਼ਾਬ ਸੁੱਟਿਆ
December 26
21:44 2016

acid
ਕਪੂਰਥਲਾ, 26 ਦਸੰਬਰ (ਪੰਜਾਬ ਮੇਲ)- ਜ਼ਿਲ੍ਹੇ ਦੇ ਪਿੰਡ ਭੂਈ ਵਿੱਚ ਅੱਜ ਸਵੇਰੇ ਜ਼ਮੀਨ ਸਬੰਧੀ ਝਗੜੇ ਦੌਰਾਨ ਦੋਵੇਂ ਧਿਰਾਂ ਨੇ ਇਕ-ਦੂਜੇ ਉਤੇ ਤੇਜ਼ਾਬ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਦੋਵੇਂ ਧਿਰਾਂ ਦੀਆਂ ਨੌਂ ਔਰਤਾਂ ਝੁਲਸ ਗਈਆਂ, ਜਿਨ੍ਹਾਂ ਵਿੱਚ ਸਰਪੰਚ ਦੀ ਪਤਨੀ, ਪੰਜ ਮਨਰੇਗਾ ਮਜ਼ਦੂਰ, ਇਕ ਲੜਕੀ ਤੇ ਦੋ ਹੋਰ ਔਰਤਾਂ ਸ਼ਾਮਲ ਹਨ। ਸਰਪੰਚ ਦੀ ਪਤਨੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਰਿਵਾਰਕ ਜੀਅ ਇਲਾਜ ਲਈ ਜਲੰਧਰ ਲੈ ਗਏ। ਬਾਕੀ ਅੱਠ ਔਰਤਾਂ ਇਥੇ ਸਿਵਲ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।
ਜਾਣਕਾਰੀ ਮੁਤਾਬਕ ਪੰਚਾਇਤੀ ਦੱਸੀ ਜਾ ਰਹੀ ਪਿੰਡ ਦੀ ਜ਼ਮੀਨ ਵਿੱਚ ਅੱਜ ਸਵੇਰੇ ਮਿੰਨੀ ਪੈਲੇਸ ਬਣਾਉਣ ਲਈ ਮਨਰੇਗਾ ਮਜ਼ਦੂਰ ਔਰਤਾਂ ਜਗੀਰੋ, ਜਸਬੀਰ ਕੌਰ, ਤਾਰਾ ਰਾਣੀ, ਸ਼ਾਂਤੀ ਅਤੇ ਜਸਵੀਰ ਕੌਰ ਆਦਿ ਇੱਟਾਂ ਚੁੱਕ ਰਹੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਪਿੰਡ ਦੇ ਹੀ ਨਿਰਮਲ ਸਿੰਘ ਤੇ ਉਸ ਦੀ ਪਤਨੀ ਨੇ ਵਿਰੋਧ ਸ਼ੁਰੂ ਕਰ ਦਿੱਤਾ ਤੇ ਗੱਲ ਤਕਰਾਰ ਤੋਂ ਹੱਥੋਪਾਈ ਤੱਕ ਪੁੱਜ ਗਈ। ਸ਼ੋਰ ਸੁਣ ਕੇ ਰਾਜਵੰਤ ਕੌਰ, ਸਰਪੰਚ ਵਿਨੋਦ ਕੁਮਾਰ ਸਹਿਗਲ ਦੀ ਪਤਨੀ ਰੀਨਾ ਸਹਿਗਲ ਵੀ ਪੁੱਜ ਗਈਆਂ।
ਇਸ ਦੌਰਾਨ ਰਾਜਵਿੰਦਰ ਕੌਰ ਤੇ ਉਸ ਦੀ ਧੀ ਲਵਪ੍ਰੀਤ ਕੌਰ ਨੇ ਸਪਰੇਅ ਨਾਲ ਤੇਜ਼ਾਬ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਸੱਤ ਔਰਤਾਂ ਝੁਲਸ ਗਈਆਂ। ਰੀਨਾ ਸਹਿਗਲ ਨੂੰ ਹਾਲਤ ਗੰਭੀਰ ਹੋਣ ਕਾਰਨ ਜਲੰਧਰ ਲਿਜਾਇਆ ਗਿਆ ਹੈ ਤੇ ਬਾਕੀ ਇਥੇ ਸਿਵਲ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ, ਜਿਨ੍ਹਾਂ ਵਿੱਚੋਂ ਰਾਜਵੰਤ ਕੌਰ ਤੇ ਰਾਜਵਿੰਦਰ ਕੌਰ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਜਵਿੰਦਰ ਕੌਰ ਤੇ ਉਸ ਦੀ ਧੀ ਨੇ ਪਹਿਲਾਂ ਤੇਜ਼ਾਬ ਲਿਆ ਕੇ ਰੱਖਿਆ ਹੋਇਆ ਸੀ। ਸਾਬਕਾ ਸਰਪੰਚ ਸੁਖਜਿੰਦਰ ਕੌਰ ਨੇ ਦੋਸ਼ ਲਾਇਆ ਕਿ ਰਾਜਵਿੰਦਰ ਕੌਰ ਦਾ ਪਰਿਵਾਰ ਹੀ ਝਗੜਾ ਕਰ ਰਿਹਾ ਹੈ, ਜੋ ਜ਼ਮੀਨ ’ਤੇ ਮਾਲਕੀ ਦਾ ਦਾਅਵਾ ਕਰਦਾ ਹੈ। ਸਰਪੰਚ ਨੇ ਉਥੇ ਮਿਨੀ ਪੈਲੇਸ ਬਣਾਉਣ ਦੀ ਇਜਾਜ਼ਤ ਦਿੱਤੀ ਹੋਈ ਹੈ ਤੇ ਉਥੇ ਪਹਿਲਾਂ ਟੈਂਕੀ ਵੀ ਬਣੀ ਹੋਈ ਹੈ।
ਦੂਜੇ ਪਾਸੇ ਹਸਪਤਾਲ ਵਿੱਚ ਹੀ ਜ਼ੇਰੇ-ਇਲਾਜ ਰਾਜਵਿੰਦਰ ਕੌਰ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਦੋਸ਼ ਲਾਇਆ ਕਿ ਦੂਜੀ ਧਿਰ ਦੀਆਂ ਔਰਤਾਂ ਨੇ ਉਸ ਤੇ ਉਸ ਦੀ ਧੀ ਲਵਪ੍ਰੀਤ ਕੌਰ ’ਤੇ ਤੇਜ਼ਾਬ ਸੁੱਟਿਆ ਹੈ। ਉਸ ਨੇ ਦੋਸ਼ ਲਾਇਆ ਕਿ ਸਰਪੰਚ ਉਸ ਦੀ ਦਸ ਮਰਲੇ ਜ਼ਮੀਨ ਉਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਸ ਮੁਤਾਬਕ ਮਾਮਲਾ ਅਦਾਲਤ ਵਿੱਚ ਹੈ ਪਰ ਸਰਪੰਚ ਨੇ ਉਥੇ ਟੈਂਕੀ ਬਣਵਾ ਦਿੱਤੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਚਓ ਸਿਕੰਦਰ ਸਿੰਘ ਪੁਲੀਸ ਪਾਰਟੀ ਸਮੇਤ ਹਸਪਤਾਲ ਪੁੱਜੇ। ਪੁਲੀਸ ਵੱਲੋਂ ਨਿਰਮਲ ਸਿੰਘ ਤੇ ਰਾਜਵਿੰਦਰ ਕੌਰ ਦੀ ਸੱਸ ਰਤਨ ਕੌਰ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਹੈ ਪਰ ਪੁਲੀਸ ਨਾਂਹ ਕਰ ਰਹੀ ਹੈ। ਡੀਐਸਪੀ ਦਲਜੀਤ ਸਿੰਘ ਢਿੱਲੋਂ ਮੁਤਾਬਕ ਮਾਮਲੇ ਦੀ ਜਾਂਚ ਚੱਲ ਰਹੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article