PUNJABMAILUSA.COM

ਜਹਾਜ਼ ‘ਚ ਔਰਤ ਨੂੰ ਗ਼ਲਤ ਢੰਗ ਨਾਲ ਛੁਹਣ ਵਾਲਾ ਭਾਰਤੀ ਬਜ਼ੁਰਗ ਗ੍ਰਿਫਤਾਰ

ਜਹਾਜ਼ ‘ਚ ਔਰਤ ਨੂੰ ਗ਼ਲਤ ਢੰਗ ਨਾਲ ਛੁਹਣ ਵਾਲਾ ਭਾਰਤੀ ਬਜ਼ੁਰਗ ਗ੍ਰਿਫਤਾਰ

ਜਹਾਜ਼ ‘ਚ ਔਰਤ ਨੂੰ ਗ਼ਲਤ ਢੰਗ ਨਾਲ ਛੁਹਣ ਵਾਲਾ ਭਾਰਤੀ ਬਜ਼ੁਰਗ ਗ੍ਰਿਫਤਾਰ
August 04
02:11 2016

crime
ਨਿਊਯਾਰਕ, 3 ਅਗਸਤ (ਪੰਜਾਬ ਮੇਲ)- ਲਾਸ ਏਂਜਲਸ ਤੋਂ ਨਿਊਜਰਸੀ ਜਾ ਰਹੇ ਇੱਕ ਜਹਾਜ਼ ਵਿੱਚ ਆਪਣੇ ਨਾਲ ਬੈਠੀ ਔਰਤ ਨੂੰ ਗ਼ਲਤ ਢੰਗ ਨਾਲ ਛੁਹਣ ਦੇ ਮਾਮਲੇ ਵਿੱਚ ਇੱਕ 58 ਸਾਲਾ ਭਾਰਤੀ ਵਿਅਕਤੀ ਨੂੰ ਗ੍ਰਿ ਕੀਤਾ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ਦੇ ਨਿਵਾਸੀ ਵੀਰਭੱਦਰ ਰਾਓ ਕੁਨਮ ‘ਤੇ ਔਰਤ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਹ ਕੱਲ੍ਹ ਨੇਵਾਰਕ ਸੰਘੀ ਅਦਾਲਤ ਵਿੱਚ ਅਮਰੀਕੀ ਮੈਜਿਸਟਰੇਟ ਜੱਜ ਜੋਸੇਫ ਡਿਕਸਨ ਦੇ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੂੰ 50 ਹਜ਼ਾਰ ਡਾਲਰ ਦੀ ਜ਼ਮਾਨਤ (ਸੁਰੱਖਿਆ ਬਾਂਡ) ‘ਤੇ ਰਿਹਾਅ ਕਰ ਦਿੱਤਾ ਗਿਆ। ਦੋਸ਼ ਸਾਬਤ ਹੋਣ ‘ਤੇ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਅਤੇ ਢਾਈ ਲੱਖ ਡਾਲਰ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਕੁਨਮ ਨੂੰ 30 ਜੁਲਾਈ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਨ੍ਹਾਂ ਦਾ ਜਹਾਜ਼ ਨੇਵਾਰਕ ਪਹੁੰਚਿਆ ਸੀ। ਐਫਬੀਆਈ ਨੇ ਉਨ੍ਹਾਂ ਨੂੰ ਸੰਘੀ ਹਿਰਾਸਤ ਵਿੱਚ ਲੈ ਲਿਆ ਸੀ। ਸ਼ਿਕਾਇਤਕਰਤਾ ਦੇ ਅਨੁਸਾਰ, ਜਹਾਜ਼ ਵਿੱਚ ਕੁਨਮ ਇੱਕ ਔਰਤ ਦੇ ਨੇੜੇ ਬੈਠਾ ਸੀ। ਔਰਤ ਵਿਚਕਾਰ ਵਾਲੀ ਸੀਟ ‘ਤੇ ਸੀ। ਜਦੋਂ ਜਹਾਜ਼ ਹਵਾ ਵਿੱਚ ਸੀ ਤਾਂ ਔਰਤ ਸੋ ਗਈ ਸੀ। ਜਦੋਂ ਉਹ ਜਾਗੀ ਤਾਂ ਉਸ ਨੇ ਦੇਖਿਆ ਕਿ ਕੁਨਮ ਉਸ ਨੂੰ ਗ਼ਲਤ ਢੰਗ ਨਾਲ ਛੁਹ ਰਿਹਾ ਸੀ। ਇਹ ਦੇਖ ਕੇ ਪੀੜਤਾ ਨੇ ਆਪਣੇ ਮਰਦ ਸਾਥੀ ਨੂੰ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ। ਮਰਦ ਸਾਥੀ ਨੇ ਉਸ ਨਾਲ ਸੀਟ ਬਦਲ ਲਈ ਅਤੇ ਕੁਨਮ ਨੂੰ ਝਾੜ ਪਾਈ। ਦੋਸ਼ੀ ਨੇ ਪੀੜਤਾ ਦੇ ਇਸ ਸਾਥੀ ਨੂੰ ਕਥਿਤ ਤੌਰ ‘ਤੇ ਇਹ ਵੀ ਕਿਹਾ ਕਿ ਉਹ ਚਾਹੁੰਦਾ ਹੈ ਕਿ ਹੋਰਨਾਂ ਨੂੰ ਇਸ ਘਟਨਾ ਬਾਰੇ ਨਾ ਦੱਸਿਆ ਜਾਵੇ। ਕੁਨਮ ਨੇ ਆਪਣੇ ਕਾਰਨ ਹੋਈ ਪ੍ਰੇਸ਼ਾਨੀ ਕਰਕੇ ਇਸ ਸਾਥੀ ਯਾਤਰੀ ਨੂੰ ਇੱਕ ਡਰਿੰਕ ਦੀ ਵੀ ਪੇਸ਼ਕਸ਼ ਕੀਤੀ। ਪੀੜਤਾ ਨਾਲ ਯਾਤਰਾ ਕਰ ਰਹੇ ਇਸ ਵਿਅਕਤੀ ਨੇ ਕੁਨਮ ਦੀ ਪੇਸ਼ਕਸ਼ ਠੁਕਰਾਉਂਦੇ ਹੋਏ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਨੂੰ ਘਟਨਾ ਦੇ ਸਬੰਧ ਵਿੱਚ ਦੱਸਿਆ। ਚਾਲਕ ਦਲ ਦੇ ਮੈਂਬਰ ਨੇ ਕੁਨਮ ਨੂੰ ਉਠਾ ਕੇ ਦੂਜੀ ਸੀਟ ‘ਤੇ ਭੇਜ ਦਿੱਤਾ ਅਤੇ ਵਾਪਸ ਆਪਣ ਪਹਿਲੀ ਸੀਟ ‘ਤੇਨਾ ਪਰਤਣ ਦੀ ਹਦਾਇਤ ਦਿੱਤੀ। ਉਸ ਵਿਅਕਤੀ ਨੇ ਚਾਲਕ ਦਲ ਦੇ ਮੈਂਬਰ ਨੂੰ ਕਿਹਾ ਕਿ ਉਹ ਹੁਣ ਇਸ ਮਹਿਲਾ ਨੂੰ ਦੋਬਾਰਾ ਨਹੀਂ ਛੇੜੇਗਾ। ਅਮਰੀਕਾ ਵਿੱਚ ਜਹਾਜ਼ਾਂ ਵਿੱਚ ਹੋਣ ਵਾਲੀਆਂ ਸਰੀਰਕ ਸ਼ੋਸ਼ਣ ਦੇ ਸਾਰੇ ਮਾਮਲਿਆਂ ਵਿੱਚ ਨਿਆਂ ਕਰਨ ਦਾ ਖਾਸ ਅਧਿਕਾਰ ਸੰਘੀ ਸਰਕਾਰ ਕੋਲ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

Read Full Article
    ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

Read Full Article
    ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

Read Full Article
    ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

Read Full Article
    ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

Read Full Article
    ਸੀ.ਆਈ.ਏ. ਮੁਖੀ ਪੋਂਪੀਓ ਵੱਲੋਂ ਟਿਮ ਉਨ ਜੋਂਗ ਨਾਲ ਮੁਲਾਕਾਤ

ਸੀ.ਆਈ.ਏ. ਮੁਖੀ ਪੋਂਪੀਓ ਵੱਲੋਂ ਟਿਮ ਉਨ ਜੋਂਗ ਨਾਲ ਮੁਲਾਕਾਤ

Read Full Article
    ਟਾਈਮਜ਼ ਸਕਵੇਅਰ ‘ਚ ਸਾਲਾਨਾ ‘ਪਗ਼ੜੀ ਦਿਵਸ’ ਪ੍ਰੋਗਰਾਮ ਜ਼ਰੀਏ ਸਿੱਖ ਸੱਭਿਆਚਾਰ ਦੇ ਉਤਸਵ ਦੀ ਕੀਤੀ ਪ੍ਰਸ਼ੰਸਾ

ਟਾਈਮਜ਼ ਸਕਵੇਅਰ ‘ਚ ਸਾਲਾਨਾ ‘ਪਗ਼ੜੀ ਦਿਵਸ’ ਪ੍ਰੋਗਰਾਮ ਜ਼ਰੀਏ ਸਿੱਖ ਸੱਭਿਆਚਾਰ ਦੇ ਉਤਸਵ ਦੀ ਕੀਤੀ ਪ੍ਰਸ਼ੰਸਾ

Read Full Article
    ਆਸਮਾਨ ‘ਚ ਫਟਿਆ ਅਮਰੀਕੀ ਜਹਾਜ਼ ਦਾ ਇੰਜਣ, ਇਕ ਯਾਤਰੀ ਦੀ ਮੌਤ

ਆਸਮਾਨ ‘ਚ ਫਟਿਆ ਅਮਰੀਕੀ ਜਹਾਜ਼ ਦਾ ਇੰਜਣ, ਇਕ ਯਾਤਰੀ ਦੀ ਮੌਤ

Read Full Article
    ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਬਾਰਬਰਾ ਬੁਸ਼ ਦਾ ਦਿਹਾਂਤ

ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਬਾਰਬਰਾ ਬੁਸ਼ ਦਾ ਦਿਹਾਂਤ

Read Full Article
    ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

Read Full Article
    ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ

ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਵੱਡੇ ਪੱਧਰ ‘ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ‘ਤੇ ਖੁਸ਼ੀ ਪ੍ਰਗਟ ਕੀਤੀ

ਏ.ਜੀ.ਪੀ.ਸੀ. ਤੇ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਵੱਡੇ ਪੱਧਰ ‘ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ‘ਤੇ ਖੁਸ਼ੀ ਪ੍ਰਗਟ ਕੀਤੀ

Read Full Article
    ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ 24ਵੇਂ ਸਾਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ 24ਵੇਂ ਸਾਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

Read Full Article
    ਸਿਨਸਿਨਾਟੀ ਦੇ ਸਿੰਪੋਜ਼ੀਅਮ ‘ਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

ਸਿਨਸਿਨਾਟੀ ਦੇ ਸਿੰਪੋਜ਼ੀਅਮ ‘ਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

Read Full Article