ਜਸਵੰਤ ਬੈੰਸ ਦੀ ਪੁਸਤਕ “ਕਦੋਂ  ਮਿਲੇਗੀ ਪਰਵਾਜ਼” ਬਲਜਿੰਦਰ ਮਾਨ ਵੱਲੋਂ ਜਾਰੀ

361
Share

ਮਾਹਿਲਪੁਰ, 1 ਅਗਸਤ (ਪੰਜਾਬ ਮੇਲ)- ਇੰਗਲੈਂਡ ਦੇ ਲਿਸਟਰ ਸ਼ਹਿਰ ਵਿੱਚ ਵਸਦੀ ਉੱਘੀ ਲੇਖਿਕ ਜਸਵੰਤ ਕੌਰ ਬੈਂਸ ਦੁਆਰਾ ਸੰਪਾਦਿਤ ਪੁਸਤਕ “ਕਦੋਂ ਮਿਲੇਗੀ ਪਰਵਾਜ਼”ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਵਲੋਂ ਕਰੂੰਬਲਾਂ ਭਵਨ ਮਾਹਿਲਪੁਰ ਵਿਚ ਜਾਰੀ ਕੀਤੀ ਗਈ।ਸੁਰ ਸੰਗਮ ਵਿਦਿਅਕ ਟਰੱਸਟ ਅਤੇ ਨਿੱਕੀਆਂ ਕਰੂੰਬਲਾਂ ਵਲੋਂ ਆਯੋਜਿਤ ਕੀਤੇ ਪੁਸਤਕ ਰਿਲੀਜ ਸਮਾਰੋਹ ਵਿੱਚ ਸਟੇਟ ਅਵਾਰਡੀ ਟੀਚਰ ਅਤੇ ਕੋਚ ਜਗਦੀਸ਼ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਬੈੰਸ ਨੇ ਇਸ ਪੁਸਤਕ ਵਿਚ ਸਮੇ ਦੇ ਹਾਣ ਦੀਆਂ ਕਵਿਤਾਵਾਂ ਨੂੰ ਥਾਂ ਦਿਤੀ ਹੈ।ਜਿਸ ਕਰਕੇ ਇਹ ਪੁਸਤਕ ਹਰ ਪਾਠਕ ਦੇ ਦਿਲ ਦੀਆਂ ਡੂੰਘੀਆਂ ਸਿਖਰਾਂ ਤੱਕ ਚਲੀ ਜਾਂਦੀ ਹੈ।ਬਲਜਿੰਦਰ ਮਾਨ ਨੇ ਕਿਹਾ ਕਿ ਬੈੰਸ ਅੱਜ ਤੱਕ ਪੰਜ ਪੁਸਤਕਾਂ ਦੀ ਸਿਰਜਣਾ ਤੇ ਸੰਪਾਦਨਾ ਕਰਕੇ ਇੰਗਲੈਂਡ ਵਿੱਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਅਲੰਬਰਦਾਰ ਬਣ ਚੁਕੀ ਹੈ।ਇਸ ਪੁਸਤਕ ਵਿਚ ਦੇਸ਼ ਵਿਦੇਸ਼ ਦੇ 50 ਨਵੇਂ ਤੇ ਪ੍ਰੋੜ ਕਵੀਆਂ ਦੀਆਂ ਰਚਨਾਵਾਂ ਕਰੋਨਾ ਕਾਲ ਬਾਰੇ ਦਰਜ ਕੀਤੀਆਂ ਗਈਆਂ ਹਨ।ਇਸ ਪੁਸਤਕ ਦੀ ਸੰਪਾਦਨਾ ਵਿੱਚ ਉਸਦੀ ਭੈਣ ਸਤਵੰਤ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਬੱਗਾ ਸਿੰਘ ਆਰਟੀਸਟ, ਅਮਨਦੀਪ ਸਿੰਘ ਸਹੋਤਾ, ਕੋਚ ਅਵਤਾਰ ਤਾਰੀ, ਰਘੁਬੀਰ ਸਿੰਘ ਕਲੋਆ, ਚੈਂਚਲ ਸਿੰਘ ਬੈੰਸ ਨੇ ਨਿੱਕਿਆ ਕਰੂੰਬਲਾਂ ਦੇ 25 ਸਾਲ ਦੇ ਸ਼ਾਨਦਾਰ ਸਫ਼ਰ ਤੇ ਮਾਣ ਮਹਿਸੂਸ ਕਾਰਦਿਆ ਕਿਹਾ ਕਿ ਅੱਜ ਮਾਹਿਲਪੁਰ ਨੂੰ ਬਾਲ ਸਾਹਿਤ ਦੀ ਨਰਸਰੀ ਕਿਹਾ ਜਾਣ ਲੱਗ ਪਿਆ ਹੈ।ਕਰੂੰਬਲਾਂ ਪ੍ਰਕਾਸ਼ਨ ਵਲੋਂ ਰੌਚਕ ਤੇ ਨਿੱਗਰ ਪੁਸਤਕ ਲੜੀ ਤਹਿਤ ਇਹ ਇਕਤੀਵੀ ਪੁਸਤਕ ਛਾਪੀ ਗਈ ਹੈ।ਇਸ ਵਾਸਤੇ ਕਰੂੰਬਲਾਂ ਪਰਿਵਾਰ ਵਾਧਾਈ ਦਾ ਹੱਕਦਾਰ ਹੈ ਜਿਨ੍ਹਾਂ ਨੇ ਇਤਿਹਾਸਕ ਪੈੜਾ ਪਈਆਂ ਹਨ।
ਇਸ ਮੌਕੇ ਲੋਕ ਕਵੀ ਪੰਮੀ ਖ਼ੁਸ਼ਹਾਲਪੁਰੀ ਅਤੇ ਸੁਖਮਨ ਸਿੰਘ ਨੇ ਆਪਣੀਆਂ ਕਾਵਿ ਵੰਨਗੀਆਂ ਨਾਲ ਭਰਪੂਰ ਹਾਜ਼ਰੀ ਭਰੀ।ਇਸ ਮੌਕੇ ਸਮਾਰੋਹ ਵਿਚ ਪ੍ਰਿੰਸੀਪਲ ਮਨਜੀਤ ਕੌਰ, ਅਜੇ ਕਲਸੀ,ਸਨੀ ਹੀਰ ਲੰਗੇਰੀ, ਹਰਵੀਰ ਮਾਨ, ਨਿਧੀ ਅਮਨ ਸਹੋਤਾ, ਪਵਨ ਸਕਰੁਲੀ ਸਮੇਤ ਇਲਾਕੇ ਦੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਏ।ਸੱਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈੰਸ ਨੇ ਕਿਹਾ ਕਿ ਨਰੋਏ ਸਾਹਿਤ ਦੀ ਸਮਾਜ ਨੂੰ ਖ਼ਾਸ ਜ਼ਰੂਰਤ ਹੈ।ਸਾਨੂੰ ਇਸ ਵਾਸਤੇ ਯਤਨ ਜਾਰੀ ਰੱਖਣੇ ਚਾਹੀਦੇ ਹਨ।


Share