ਜਸਟਿਸ ਟੀ.ਪੀ.ਐੱਸ. ਮਾਨ ਪੰਜਾਬ ਲੀਗਲ ਸਰਵਸਿਜ਼ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਨਾਮਜਦ ਹੋਏ

September 28
21:00
2017
ਚੰਡੀਗੜ, 28 ਸਤੰਬਰ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਟੀ.ਪੀ.ਐੱਸ. ਮਾਨ ਨੂੰ ਪੰਜਾਬ ਲੀਗਲ ਸਰਵਸਿਜ਼ ਅਥਾਰਟੀ ਦਾ ਕਾਰਜਕਾਰੀ ਚੇਅਰਮੈਨ ਨਾਮਜਦ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਲੀਗਲ ਐਂਡ ਲੈਜਿਸਲੇਟਿਵ ਅਫੇਅਰਜ਼ ( ਲੀਗਲ ਸਰਵਸਿਜ਼ ਅਥਾਰਟੀ ) ਵਿਭਾਗ ਵੱਲੋਂ ਨੋਟਿਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜਸਟਿਸ ਟੀ.ਪੀ.ਐੱਸ. ਮਾਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨਾਲ ਸਲਾਹ ਕੀਤੇ ਜਾਣ ਤੋਂ ਬਾਅਦ ਹੀ ਪੰਜਾਬ ਲੀਗਲ ਸਰਵਸਿਜ਼ ਅਥਾਰਟੀ ਦਾ ਕਾਰਜਕਾਰੀ ਚੇਅਰਮੈਨ ਨਾਮਜਦ ਕੀਤਾ ਗਿਆ ਹੈ