ਜਸਟਿਨ ਟਰੂਡੋ ਦੀ ਪਤਨੀ ਸੋਫੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ

260
Share

ਟੋਰਾਂਟੋ, 13 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਨੂੰ ਵੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ। ਕੈਨੇਡਾ ਦੇ ਮੀਡੀਆ ਅਨੁਸਾਰ ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਦੇ ਜਾਂਚ ਲਈ ਸੈਂਪਲ ਭੇਜੇ ਗਏ ਸਨ ਅਤੇ ਇਨ੍ਹਾਂ ਸੈਂਪਲ ਦੇ ਪਾਜ਼ਟਿਵ ਹੋਣ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਹੀ ਡਾਕਟਰਾਂ ਦੀ ਸਲਾਹ ‘ਤੇ ਜਸਟਿਨ ਟਰੂਡੋ ਵੀ 14 ਦਿਨ ਆਇਸੋਲੇਸ਼ਨ ‘ਚ ਰਹਿਣਗੇ। 14 ਦਿਨ ਤੱਕ ਉਨ੍ਹਾਂ ਦੇ ਸੈਂਪਲ ਦੀ ਜਾਂਚ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਟਰੂਡੋ ਨੇ ਪਤਨੀ ਸੋਫੀ ਟਰੂਡੋ ‘ਚ ਕੋਰੋਨਾ ਦੇ ਲੱਛਣ ਦਿਖਣ ਤੋਂ ਬਾਅਦ ਘਰ ਤੋਂ ਹੀ ਕੰਮ ਕਰਨ ਅਤੇ ਵੱਖ ਰਹਿਣ ਦਾ ਐਲਾਨ ਕੀਤਾ ਸੀ।


Share