ਜਸਕੀਰਤ ਸਿੰਘ ਕਾਲਕਟ ਗੋਲੀਆਂ ਮਾਰ ਕੇ ਹਲਾਕ

271
Share

ਬਰਨਬੀ , 14 ਮਈ (ਪੰਜਾਬ ਮੇਲ)- ਬਰਨਬੀ ‘ਚ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ 23 ਸਾਲਾ ਜਸਕੀਰਤ ਸਿੰਘ ਕਾਲਕਟ ਵਜੋਂ ਕੀਤੀ ਗਈ ਹੈ। ਦੋ ਜ਼ਖਮੀਆਂ ਦੀ ਪਛਾਣ ਬਾਰੇ ਸੋਸ਼ਲ ਮੀਡੀਆ ‘ਤੇ ਬਹੁਤ ਕੁਝ ਵਾਇਰਲ ਹੈ ਪਰ ਪ੍ਰਾਈਵੇਸੀ ਕਾਰਨਾਂ ਕਰਕੇ ਨਾਮ ਜਨਤਕ ਨਹੀਂ ਕੀਤੇ ਜਾ ਰਹੇ।

ਜਸਕੀਰਤ ਅਤੇ ਉਸਦਾ ਭਰਾ ਗੈਰੀ ਕਾਲਕਟ ਦੋਵੇਂ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜਸਕੀਰਤ ਕਈ ਮਾਮਲਿਆਂ ‘ਚ ਪਹਿਲਾਂ ਵੀ ਚਾਰਜ ਹੋ ਚੁੱਕਾ ਸੀ ਅਤੇ ਅੱਜ ਕੱਲ ਇੱਕ ਮਾਮਲੇ ‘ਚ ਪ੍ਰੋਬੇਸ਼ਨ ‘ਤੇ ਸੀ।

ਜ਼ਿਲ੍ਹ ਹੁਸ਼ਿਆਰਪੁਰ ਦੇ ਪਿੰਡ ਸਰਾਂਈ (ਨਜ਼ਦੀਕ ਗੜ੍ਹਦੀਵਾਲਾ) ਤੋਂ ਪਰਵਾਸ ਕਰਕੇ ਕੈਨੇਡਾ ਪੁੱਜੇ ਕਾਲਕਟ ਪਰਿਵਾਰ ਦੇ ਦੋ ਬੱਚੇ ਹੀ ਹਨ, ਜੋ ਸਰੀ ਦੇ ਪ੍ਰਿੰਸੈਸ ਮਾਰਗਰੇਟ ਸੈਕੰਡਰੀ ਸਕੂਲ ‘ਚ ਪੜ੍ਹਦੇ ਰਹੇ ਹਨ।

ਇਸ ਮਾਮਲੇ ਨੂੰ ਵੈਨਕੂਵਰ ਹਵਾਈ ਅੱਡੇ ‘ਤੇ ਕਤਲ ਕੀਤੇ ਗਏ ਯੂ ਐਨ ਗੈਂਗ ਨਾਲ ਸਬੰਧਤ ਨੌਜਵਾਨ ਕਰਮਨ ਗਰੇਵਾਲ ਦੀ ਮੌਤ ਦੇ ਬਦਲੇ ਵਜੋਂ ਦੇਖਿਆ ਜਾ ਰਿਹਾ ਹੈ।


Share