ਜਲੰਧਰ ‘ਚ ਭਿਆਨਕ ਹਾਦਸੇ ਦੌਰਾਨ ਪੰਜ ਦੀ ਮੌਤ

ਜਲੰਧਰ, 11 ਜੁਲਾਈ (ਪੰਜਾਬ ਮੇਲ)- ਇੱਥੇ ਭਿਆਨਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸਾ ਇਨੋਵਾ ਤੇ ਆਲਟੋ ਕਾਰ ਦੀ ਟੱਕਰ ਹੋਣ ਨਾਲ ਵਾਪਰਿਆ। ਇਸ ਹਾਦਸੇ ਵਿੱਚ ਅਲਟੋ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸਾ ਸਵੇਰੇ ਕਰੀਬ ਅੱਠ ਵਜੇ ਜਲੰਧਰ-ਪਠਾਨਕੋਟ ਰੋਡ ‘ਤੇ ਪਿੰਡ ਪਚਰੰਗਾ ਕੋਲ ਹੋਇਆ। ਹਾਸਲ ਜਾਣਕਾਰੀ ਮੁਤਾਬਕ ਅਲਟੋ ਕਾਰ ਜੰਮੂ ਤੋਂ ਆ ਰਹੀ ਸੀ। ਇਸ ਵਿੱਤ ਦੋ ਜੋੜੇ ਤੇ ਡਰਾਈਵਰ ਸਵਾਰ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਪੰਜਾਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਜੰਮੂ ਦੇ ਰਹਿਣ ਵਾਲੇ ਸੀ।
ਦੂਜੇ ਪਾਸੇ ਇਨੋਵਾ ਵਿੱਚ ਕੈਨੇਡਾ ਤੋਂ ਆਇਆ ਐਨਆਰਆਈ ਸਵਾਰ ਸੀ। ਉਹ ਆਪਣੇ ਘਰ ਹੁਸ਼ਿਆਰਪੁਰ ਜਾ ਰਿਹਾ ਸੀ। ਇਨੋਵਾ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।