PUNJABMAILUSA.COM

ਜਲੰਧਰ ‘ਚ ਧਰਨਾ ਦੇਣ ਲਈ ਪ੍ਰਸ਼ਾਸਨ ਵਲੋਂ ਨਿਰਧਾਰਤ 9 ਥਾਵਾਂ ‘ਚੋਂ ਕਿਸੇ ਇਕ ਦੀ ਕਰਨੀ ਹੋਵੇਗੀ ਚੋਣ

ਜਲੰਧਰ ‘ਚ ਧਰਨਾ ਦੇਣ ਲਈ ਪ੍ਰਸ਼ਾਸਨ ਵਲੋਂ ਨਿਰਧਾਰਤ 9 ਥਾਵਾਂ ‘ਚੋਂ ਕਿਸੇ ਇਕ ਦੀ ਕਰਨੀ ਹੋਵੇਗੀ ਚੋਣ

ਜਲੰਧਰ ‘ਚ ਧਰਨਾ ਦੇਣ ਲਈ ਪ੍ਰਸ਼ਾਸਨ ਵਲੋਂ ਨਿਰਧਾਰਤ 9 ਥਾਵਾਂ ‘ਚੋਂ ਕਿਸੇ ਇਕ ਦੀ ਕਰਨੀ ਹੋਵੇਗੀ ਚੋਣ
August 24
17:25 2018

ਜਲੰਧਰ, 24 ਅਗਸਤ (ਪੰਜਾਬ ਮੇਲ)- ਜ਼ਿਲਾ ਜਲੰਧਰ ਵਿਚ ਜੇ ਕਿਸੇ ਨੇ ਧਰਨਾ ਦੇਣਾ ਹੈ ਜਾਂ ਕੋਈ ਰੋਸ ਪ੍ਰਦਰਸ਼ਨ ਕਰਨਾ ਹੈ ਤਾਂ ਉਸ ਨੂੰ ਪ੍ਰਸ਼ਾਸਨ ਵਲੋਂ ਨਿਰਧਾਰਤ ਕੀਤੀਆਂ 9 ਥਾਵਾਂ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇਗੀ। ਵੱਖ-ਵੱਖ ਸਿਆਸੀ ਪਾਰਟੀਆਂ ਜਾਂ ਹੋਰ ਸੰਸਥਾਵਾਂ ਤੇ ਸੰਗਠਨਾਂ ਵਲੋਂ ਦਿੱਤੇ ਜਾਣ ਵਾਲੇ ਧਰਨਿਆਂ ਦੌਰਾਨ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੇ ਸ਼ਾਂਤਮਈ ਧਰਨਿਆਂ ਲਈ 9 ਥਾਵਾਂ ਨੂੰ ਨਿਰਧਾਰਤ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਇਨ੍ਹਾਂ ਥਾਵਾਂ ਦੀ ਚੋਣ ਇਸ ਲਈ ਕੀਤੀ ਗਈ ਹੈ ਤਾਂ ਕਿ ਧਰਨਿਆਂ ਕਾਰਨ ਲੋਕਾਂ ਦੇ ਆਮ ਜਨ-ਜੀਵਨ ‘ਤੇ ਕੋਈ ਪ੍ਰਭਾਵ ਨਾ ਪਵੇ। ਉਨ੍ਹਾਂ ਕਿਹਾ ਕਿ ਇਹ ਹੁਕਮ 21 ਅਗਸਤ 2018 ਤੋਂ ਅਗਲੇ ਦੋ ਮਹੀਨਿਆਂ ਤਕ ਲਾਗੂ ਰਹਿਣਗੇ।
ਕਿਹੜੀਆਂ-ਕਿਹੜੀਆਂ 9 ਥਾਵਾਂ ‘ਤੇ ਦਿੱਤਾ ਜਾ ਸਕਦਾ ਹੈ ਧਰਨਾ
1. ਤਹਿਸੀਲ ਕੰਪਲੈਕਸ ਦੇ ਸਾਹਮਣੇ ਪੁੱਡਾ ਗਰਾਊਂਡ।
2. ਦੇਸ਼ ਭਗਤ ਯਾਦਗਾਰ ਹਾਲ।
3. ਬਰਲਟਨ ਪਾਰਕ।
4. ਜਲੰਧਰ ਛਾਉਣੀ ਵਿਚ ਸਥਿਤ ਦੁਸਹਿਰਾ ਗਰਾਊਂਡ।
5. ਨਗਰ ਸੁਧਾਰ ਟਰੱਸਟ ਕਰਤਾਰਪੁਰ ਦੀ ਗਰਾਊਂਡ।
6. ਦਾਣਾ ਮੰਡੀ ਭੋਗਪੁਰ।
7. ਕਪੂਰਥਲਾ ਰੋਡ ਨਕੋਦਰ ਦਾ ਪੱਛਮੀ ਹਿੱਸਾ।
8. ਦਾਣਾ ਮੰਡੀ ਪਿੰਡ ਸੈਫਾਵਾਲਾ ਫਿਲੌਰ।
9. ਨਗਰ ਪੰਚਾਇਤ ਕੰਪਲੈਕਸ ਸ਼ਾਹਕੋਟ।
ਕਿਸੇ ਤਰ੍ਹਾਂ ਦਾ ਹਥਿਆਰ ਲੈ ਕੇ ਨਹੀਂ ਦੇ ਸਕਣਗੇ ਧਰਨਾ
ਡੀ. ਸੀ. ਨੇ ਦੱਸਿਆ ਕਿ ਉਕਤ ਸਾਰੀਆਂ ਥਾਵਾਂ ਸਿਰਫ ਸ਼ਾਂਤਮਈ ਧਰਨਿਆਂ ਲਈ ਹੀ ਨਿਰਧਾਰਤ ਕੀਤੀਆਂ ਗਈਆਂ ਹਨ। ਪ੍ਰਦਰਸ਼ਨਕਾਰੀਆਂ ਨੂੰ ਧਰਨੇ ਤੋਂ ਪਹਿਲਾਂ ਕਮਿਸ਼ਨਰ ਪੁਲਸ ਜਾਂ ਸਬੰਧਤ ਐੱਸ. ਡੀ. ਐੱਮ. ਤੋਂ ਧਰਨੇ ਦੀ ਅਗਾਊਂ ਆਗਿਆ ਲੈਣੀ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਧਰਨੇ ਦੌਰਾਨ ਚਾਕੂ, ਲਾਠੀ ਜਾਂ ਕੋਈ ਹੋਰ ਹਥਿਆਰ ਆਦਿ ਨੂੰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਡੀ. ਸੀ. ਨੇ ਦੱਸਿਆ ਕਿ ਧਰਨਾ-ਪ੍ਰਦਰਸ਼ਨ ਤੋਂ ਪਹਿਲਾਂ ਧਰਨਾ ਦੇਣ ਵਾਲੀ ਸੰਸਥਾ ਜਾਂ ਪਾਰਟੀ ਨੂੰ ਇਹ ਗੱਲ ਲਿਖਤੀ ਰੂਪ ਵਿਚ ਦੇਣੀ ਪਵੇਗੀ ਕਿ ਉਨ੍ਹਾਂ ਦਾ ਧਰਨਾ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਧਰਨੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮ ਤੋਂ ਹੋਣ ਵਾਲੇ ਆਰਥਿਕ ਨੁਕਸਾਨ ਦੀ ਪੂਰਤੀ ਵੀ ਉਨ੍ਹਾਂ ਨੂੰ ਹੀ ਕਰਨੀ ਪਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article