ਜਲੰਧਰ ‘ਚ ਕੋਰੋਨਾ ਵਾਇਰਸ ਦੇ ਤਿੰਨ ਹੋਰ ਪਾਜ਼ੇਟਿਵ ਕੇਸ ਮਿਲੇ

248
Share

89 ਹੋਈ ਮਰੀਜ਼ਾ ਦੀ ਗਿਣਤੀ

ਜਲੰਧਰ, 30 ਅਪ੍ਰੈਲ (ਪੰਜਾਬ ਮੇਲ)- ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਫਿਰ ਤੋਂ ਜਲੰਧਰ ‘ਚ ਕੋਰੋਨਾ ਵਾਇਰਸ ਦੇ ਤਿੰਨ ਪਾਜ਼ੇਟਿਵ ਕੇਸ ਮਿਲਣ ਦੀ ਸੂਚਨਾ ਮਿਲੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਿਆ ਇਕ ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਦਕਿ ਦੂਜਾ ਵਿਅਕਤੀ ਨਿਊ ਸੰਤ ਨਗਰ ਦਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਮਿਲੇ ਤੀਜੇ ਕੋਰੋਨਾ ਪੀੜਤ ਵਿਅਕਤੀ ਦਾ ਇਲਾਜ ਪੀ. ਜੀ. ਆਈ. ‘ਚ ਕੀਤਾ ਜਾ ਰਿਹਾ ਹੈ। ਜਲੰਧਰ ‘ਚ ਹੁਣ ਤੱਕ ਕੁੱਲ 89 ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਨ੍ਹਾਂ ‘ਚੋਂ ਚਾਰ ਦੀ ਮੌਤ ਹੋ ਚੁੱਕੀ ਹੈ।

ਪੰਜਾਬ ‘ਚ ਕੋਰੋਨਾ ਵਾਇਰਸ ਦੇ ਕੁੱਲ 395 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ‘ਚ ਕੋਰੋਨਾ ਵਾਇਰਸ ਦੇ 89, ਮੋਹਾਲੀ ‘ਚ 84, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 22, ਲੁਧਿਆਣਾ ‘ਚ 33, ਅੰਮ੍ਰਿਤਸਰ ‘ਚ 14, ਮਾਨਸਾ ‘ਚ 13, ਪਟਿਆਲਾ ‘ਚ 63, ਹੁਸ਼ਿਆਰਪੁਰ ‘ਚ 11, ਤਰਨਾਰਨ 8 ਮੋਗਾ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 5, ਸੰਗਰੂਰ ‘ਚ 4, ਬਰਨਾਲਾ ‘ਚ 2, ਫਗਵਾੜਾ 3 ਕਪੂਰਥਲਾ 5, ਫਤਿਹਗੜ੍ਹ ਸਾਹਿਬ ‘ਚ 2, ਬਠਿੰਡਾ ‘ਚ 2, ਮੁਕਤਸਰ ‘ਚ 1, ਗੁਰਦਾਸਪੁਰ ‘ਚ 1 ਅਤੇ ਫਿਰੋਜ਼ਪੁਰ ‘ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।


Share