PUNJABMAILUSA.COM

ਜਲੰਧਰ ਕੈਂਟ ਫੋਜ਼ ਦੀ 661ਬਟਾਲੀਅਨ ਦਾ ਜ਼ਹਾਜ਼ ਪਿੰਡ ਮੈਲੀ ਦੇ ਖੇਤਾਂ ‘ਚ ਡਿੱਗਿਆ, ਦੋ ਜ਼ਖਮੀ

ਜਲੰਧਰ ਕੈਂਟ ਫੋਜ਼ ਦੀ 661ਬਟਾਲੀਅਨ ਦਾ ਜ਼ਹਾਜ਼ ਪਿੰਡ ਮੈਲੀ ਦੇ ਖੇਤਾਂ ‘ਚ ਡਿੱਗਿਆ, ਦੋ ਜ਼ਖਮੀ

ਜਲੰਧਰ ਕੈਂਟ ਫੋਜ਼ ਦੀ 661ਬਟਾਲੀਅਨ ਦਾ ਜ਼ਹਾਜ਼ ਪਿੰਡ ਮੈਲੀ ਦੇ ਖੇਤਾਂ ‘ਚ ਡਿੱਗਿਆ, ਦੋ ਜ਼ਖਮੀ
March 11
21:05 2016

11SHIV KUMAR BAWA MAHILPUR 13
ਜਦ ਬਿਆਸ ਡੇਰੇ ਦੇ ਸ਼ਰਧਾਲੂ ਮਾਹਾਰਾਜ ਦਾ ਜ਼ਹਾਜ਼ ਸਮਝਕੇ ਘਟਨਾ ਸਥਾਨ ਵੱਲ ਭੱਜੇ
ਮਾਹਿਲਪੁਰ, 11 ਮਾਰਚ (ਸ਼ਿਵ ਕੁਮਾਰ ਬਾਵਾ/ਪੰਜਾਬ ਮੇਲ)- ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਮੈਲੀ ਵਿਖੇ ਅੱਜ ਉਸ ਵਕਤ ਬੜਾ ਹਾਦਸਾ ਟੱਲ ਗਿਆ ਜਦ ਜਲੰਧਰ ਕੈਂਟ ਫੋਜ਼ ਦੀ ਬਟਾਲੀਅਨ ਨੰਬਰ 661 ਦੇ ਚਾਰ ਜ਼ਵਾਨ ਕਮਾਂਡੈਂਟ ਅਦੱਤਿਆ ਵਰਮਾ ਦੀ ਅਗਵਾਈ ਵਿਚ ਫੌਜ਼ ਦੇ ਹੈਲੀਕਾਪਟਰ (ਨੰਬਰ ਜੈਡ 1883) ਤੇ ਸਵਾਰ ਹੋ ਜ਼ਿਲ•ਾ ਹੁਸ਼ਿਆਰਪੁਰ ਦੇ ਪਿੰਡ ਖੜਕਾਂ ਵਿਖੇ ਬੀ ਐਸ ਐਫ ਕੈਂਪ ਦਾ ਗੇੜਾ ਮਾਰਨ ਲਈ ਆ ਰਹੇ ਸਨ ਕਿ ਪਹਾੜੀ ਪਿੰਡ ਮੈਲੀ ਨੇੜੇ ਹੈਲੀਕਾਪਟਰ ਦੇ ਇੰਜਣ ਵਿਚ ਅਚਾਨਿਕ ਖਰਾਬੀ ਆਉਣ ਕਾਰਨ ਹੈਲੀਕਾਪਟਰ ਨੂੰ ਪਿੰਡ ਉਪਰੋਂ ਲੰਘਣ ਤੋਂ ਪਹਿਲਾਂ ਹੀ ਉਤਾਰਨ ਦੀ ਕੋÎਸ਼ਿਸ਼ ਕਰਦਿਆਂ ਜ਼ਹਾਜ਼ ਕਣਕ ਦੇ ਖੇਤ ਵਿਚ ਡਿੱਗ ਪਿਆ ਜਿਸਦਾ ਖੜਾਕ ਸੁਣਦਿਆਂ ਹੀ ਖੇਤਾਂ ਵਿਚ ਕੰਮ ਕਰਦੇ ਲੋਕ ਘਟਨਾ ਸਥਾਨ ਵੱਲ ਨੂੰ ਭੱਜ ਪਏ । ਲੋਕਾਂ ਨੇ ਗਿੱਲੇ ਖੇਤ ਵਿਚ ਧੱਸੇ ਜ਼ਹਾਜ ਵਿਚੋਂ ਚਾਰੇ ਜ਼ਵਾਨਾ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਜ਼ਖਮੀ ਦੋ ਜ਼ਵਾਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਭਰਤੀ ਕਰਵਾਇਆ ਜਿਥੇ ਡਾਕਟਰਾਂ ਨੇ ਦੋਵਾਂ ਜ਼ਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਅੱਜ ਸਵੇਰੇ 11.45 ਵਜ਼ੇ ਪਿੰਡ ਮੈਲੀ ਦੇ ਬਾਹਰਵਾਰ ਕਿਸਾਨ ਬਲਰਾਮ ਸਿੰਘ ਪੁੱਤਰ ਸੰਤ ਰਾਮ ਦੇ ਖੇਤ ਵਿਚ ਜਲੰਧਰ ਫੋਜ਼ ਦੀ ਬਟਾਲੀਅਨ 661 ਬਟਾਲੀਅਨ ਦੇ ਕਮਾਂਡੈਂਟ ਅਦੱਤਿਆ ਵਰਮਾ ਪਾਇਲੈਟ ਅਤੇ ਅਸਿਸਟੈਂਟ ਕਮਾਂਡੈਂਟ ਅਜੀਤ ਆਪਣੇ ਦੋ ਸਾਥੀਆਂ ਮੇਜ਼ਰ ਗੁਰਇਕਬਾਲ ਸਿੰਘ ਅਤੇ ਲਿਫਟੀਨੈਂਟ ਕਰਨਲ ਡੀ ਐਸ ਚੌਹਾਨ ਸਮੇਤ ਫੋਜ਼ ਦੇ ਹੈਲੀਕਾਪਟਰ ਜੈਡ -1883 ਤੇ ਸਵਾਰ ਹੋ ਜ਼ਿਲ•ਾ ਹੁਸ਼ਿਆਰਪੁਰ ਦੇ ਪਿੰਡ ਖੜਕਾਂ ਵਿਖੇ ਬੀ ਐਸ ਐਫ ਦੇ ਕੈਂਪ ਦਾ ਗੇੜਾ ਮਾਰਨ ਆ ਰਹੇ ਸਨ ਕਿ ਰਸਤੇ ਵਿਚ ਜਦ ਉਹ ਬਲਾਕ ਮਾਹਿਲਪੁਰ ਦੇ ਪਿੰਡ ਮੈਲੀ ਲਾਗੇ ਪੁੱਜੇ ਤਾਂ ਅਚਾਨਕ ਜ਼ਹਾਜ਼ ਦੇ ਇੰਜਣ ਵਿਚ ਖਰਾਬੀ ਆ ਗਈ ਜਿਸ ਕਾਰਨ ਪਾਇਲਟ ਅਦੱਆਿ ਵਰਮਾ ਨੇ ਜ਼ਹਾਜ਼ ਨੂੰ ਉਤਾਰਨ ਦੀ ਕੌਸ਼ਿਸ਼ ਕੀਤੀ ਪ੍ਰੰਤੂ ਜ਼ਹਾਜ਼ ਡਿੱਗ ਪਿਆ। ਇਸ ਮੌਕੇ ਖੇਤਾਂ ਵਿਚ ਕੰਮ ਕਰਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਜਿਹਨਾਂ ਦੋਵੇਂ ਪਾਇਲਟਾਂ ਸਮੇਤ ਜ਼ਖਮੀ ਗੁਰਇਕਬਾਲ ਸਿੰਘ ਅਤੇ ਡੀ ਐਸ ਚੌਹਾਨ ਨੂੰ ਇਲਾਜ ਲਈ ਫੁਰਤੀ ਨਾਲ ਮੋਟਰਸਾਈਕਲਾਂ ਤੇ ਬਿਠਾ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਭਰਤੀ ਕਰਵਾਇਆ ਜਿਥੇ ਡਾਕਟਰਾਂ ਨੇ ਗੁਰਇਕਬਾਲ ਸਿੰਘ ਦੇ ਨੱਕ ਤੇ ਸੱਟ ਲੱਗਣ ਕਾਰਨ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਜਦ ਕਿ ਦੂਸਰੇ ਜ਼ਖਮੀ ਡੀ ਐਸ ਚੌਹਾਨ ਦੇ ਮਾਮੂਲੀ ਸੱਟ ਲੱਗਣ ਕਾਰਨ ਉਸਨੂੰ ਮੌਕੇ ਤੇ ਹੀ ਛੁੱਟੀ ਦੇ ਦਿੱਤੀ ਗਈ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਫੋਜ਼ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਡੀ ਐਸ ਪੀ ਡੀ ਸੁਖ ਅੰਮ੍ਰਿਤ ਸਿੰਘ ਰੰਧਾਵਾ , ਡੀ ਐਸ ਪੀ ਹਰਦੀਪ ਕੁਮਾਰ ਚੱਬੇਵਾਲ , ਮਨਜੀਤ ਸਿੰਘ ਡੀ ਐਸ ਪੀ ਗੜ•ਸ਼ੰਕਰ , ਸੀਤਲ ਸਿੰਘ ਥਾਣਾ ਮੁੱਖੀ ਚੱਬੇਵਾਲ, ਦਿਲਬਾਗ ਸਿੰਘ ਮਾਹਿਲਪੁਰ ਅਤੇ ਪੁਲਿਸ , ਪ੍ਰਸ਼ਸਾਨਿਕ ਅਮਰਜੀਤ ਸਿੰਘ ਐਸ ਡੀ ਐਮ ਗੜ•ਸ਼ੰਕਰ , ਤਹਿਸੀਲਦਾਰ ਰਾਮ ਚੰਦ ਬੰਗੜ ਸਮੇਤ ਪੁਲਿਸ ਜ਼ਵਾਨ ਮੌਕੇ ਤੇ ਪਹੁੰਚ ਗਏ। ਇਸ ਮੌਕੇ ਕਮਾਂਡੈਂਟ ਅਦੱਤਿਆ ਵਰਮਾ ਨੇ ਦੱਸਿਆ ਕਿ ਉਹਨਾਂ ਵੱਡਾ ਨੁਕਸਾਨ ਹੋਣ ਤੋਂ ਬਚਾਅ ਕਰ ਲਿਆ ਹੈ। ਫੋਜ਼ ਦੇ ਮਾਹਿਰਾਂ ਵਲੋਂ ਨੁਕਸਾਨ ਦਾ ਜ਼ਾਇਜ਼ਾ ਲਗਾਕੇ ਹੀ ਹੋਏ ਨੁਕਸਾਨ ਬਾਰੇ ਦੱਸਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਪਿੰਡ ਸਮੇਤ ਉਹਨਾਂ ਚਾਰਾਂ ਦਾ ਬਚਾਅ ਹੋ ਗਿਆ ਹੈ।
ਇਸ ਮੌਕੇ ਘਟਨਾ ਸਥਾਨ ਦੇ ਨੇੜੇ ਹੀ ਨਵੇਂ ਬਣੇ ਬਾਅਸ ਡੇਰੇ ਵਿਚ ਸਫਾਈ ਕਰ ਰਹੇ ਸੇਵਕਾਂ ਨੇ ਦੱਸਿਆ ਕਿ ਐਤਵਾਰ ਨੂੰ ਪਿੰਡ ਵਿਚ ਬਣਾਏ ਰਾਧਾ ਸੁਆਮੀ ਸਤਿਸੰਗ ਘਰ ਦੀ ਇਮਾਰਤ ਦਾ ਬਿਆਸ ਵਾਲੇ ਮਹਾਰਾਜ ਹੁਰਾਂ ਉਦਘਾਟਨ ਕਰਨ ਆਉਣਾ ਸੀ , ਅੱਜ ਜਦ ਉਹਨਾਂ ਹੈਲੀਕਾਪਟਰ ਪਿੰਡ ਵੱਲ ਨੂੰ ਆਉਂਦਾ ਦੇਖਿਆ ਤਾਂ ਉਹ ਇਹੋ ਸਮਝੇ ਕਿ ਮਹਾਰਾਜ ਜੀ ਆ ਰਹੇ ਹਨ ਪਰ ਜਦ ਜ਼ਹਾਜ ਉਹਨਾਂ ਖੇਤ ਵਿਚ ਡਿੱਗਦਾ ਦੇਖਿਆ ਤਾਂ ਉਹ ਭੱਜਕੇ ਮੌਕੇ ਤੇ ਪਹੰਚ ਗਏ ਅਤੇ ਫੁਰਤੀ ਨਾਲ ਹੈਲੀਕਾਪਟਰ ਵਿਚ ਫਸੇ ਜ਼ਵਾਨਾਂ ਨੂੰ ਬਾਹਰ ਕੱਢਿਆ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਸਥਿਤੀ ਬੇਹੱਦ ਖ਼ਤਰਨਾਕ : ਟਰੰਪ

Read Full Article
    ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

Read Full Article
    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article