ਜਲਦੀ ਮੌਤ ਦੇ ਪੰਜੇ ਤੋਂ ਬਚ ਕੇ ਭਾਰਤ ਪਰਤਣਗੇ ਪੰਜ ਪੰਜਾਬੀ

ਦੁਬਈ, 26 ਮਈ (ਪੰਜਾਬ ਮੇਲ)- ਪਾਕਿਸਤਾਨੀ ਦੇ ਕਤਲ ਕੇਸ ਵਿੱਚ ਦੁਬਈ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜ ਪੰਜਾਬੀ ਨੌਜਵਾਨ ਜਲਦ ਹੀ ਆਪਣੇ ਵਤਨ ਵਾਪਸ ਪਰਤ ਸਕਦੇ ਹਨ। ਇਨ੍ਹਾਂ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਲਈ ਸਮਾਜ ਸੇਵੀ ਸੰਸਥਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਪੀੜਤ ਪਰਿਵਾਰ ਨੂੰ ਬਲੱਡ ਮਨੀ ਅਦਾ ਕਰ ਦਿੱਤੀ ਹੈ। ਪੰਜਾਬ ਤੋਂ ਦੁਬਈ ਗਏ ਇਨ੍ਹਾਂ 10 ਨੌਜਵਾਨਾਂ ਨੂੰ ਅਕਤੂਬਰ 2011 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਗਲਫ ਨਿਊਜ਼ ਮੁਤਾਬਕ ਅਲ ਏਨ ਅਦਾਲਤ ਨੇ ਬਲੱਡ ਮਨੀ ਅਦਾ ਕਰਨ ਤੋਂ ਬਾਅਦ ਦੋ ਨੌਜਵਾਨਾਂ ਨੂੰ ਸਾਢੇ ਤਿੰਨ ਸਾਲ ਤੇ ਤਿੰਨ ਹੋਰਾਂ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਮੁਤਾਬਕ ਦੋ ਕੈਦੀਆਂ ਨੂੰ ਡੇਢ ਸਾਲ ਹੋਰ ਜੇਲ੍ਹ ‘ਚ ਰਹਿਣਾ ਹੋਵੇਗਾ ਜਦਿਕ ਬਾਕੀ ਤਿੰਨਾਂ ਨੂੰ ਇੱਕ ਸਾਲ ਹੋਰ ਸਜ਼ਾ ਭੁਗਤਣੀ ਪਏਗੀ। ਇੱਕ ਤੇ ਡੇਢ ਸਾਲ ਦੀ ਸਜ਼ਾ ਵਾਲੇ ਨੌਜਵਾਨ ਹੁਣ ਰਿਹਾਅ ਹੋ ਜਾਣਗੇ। ਭਾਰਤੀ ਅੰਬੈਸੀ ਦੇ ਅਧਿਕਾਰੀ ਦਿਨੇਸ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੁਲਾਈ 2015 ਤੋਂ ਜੇਲ੍ਹ ਚ ਬੰਦ ਪੰਜਾਬੀ ਨੌਜਵਾਨ ਲਈ ਇਹ ਰਾਹਤ ਭਰੀ ਖਬਰ ਹੈ। ਇਸ ਹਿਸਾਬ ਨਾਲ 5 ਪੰਜਾਬੀ ਨੌਜਵਾਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਉਹ ਜਲਦ ਵਤਨ ਪਰਤ ਸਕਦੇ ਹਨ। ਜਦਕਿ ਬਾਕੀ ਨੌਜਵਾਨ ਸਾਲ 2018 ਵਿੱਚ ਵਾਪਸ ਪਰਤਣਗੇ। ਕੈਦੀ ਨੌਜਵਾਨਾਂ ਵੱਲੋਂ ਬਲੱਡ ਮਨੀ ਅਦਾ ਕਰਨ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐਸਪੀਐਸ ਓਬਰਾਏ ਮੁਤਾਬਕ ਮ੍ਰਿਤਕ ਪਾਕਿਸਤਾਨੀ ਦੇ ਪਰਿਵਾਰ ਨੂੰ ਇਸ ਕੰਮ ਲਈ ਮਨਾਉਣਾ ਬਹੁਤ ਔਖਾ ਕੰਮ ਸੀ ਪਰ ਆਖਰਕਾਰ ਉਹ ਮੰਨ ਗਏ। ਰਿਹਾਅ ਹੋਣ ਵਾਲੇ ਭਾਰਤੀ ਨੌਜਵਾਨਾਂ ਦੀ ਵਾਪਸੀ ਲਈ ਭਾਰਤੀ ਅੰਬੈਸੀ ਟਿਕਟਾਂ ਆਦਿ ਦਾ ਪ੍ਰਬੰਧ ਕਰ ਰਹੀ ਹੈ। ਇਹ ਸਾਰੇ ਨੌਜਵਾਨ ਦੁਬਈ ਵਿੱਚ ਇਲੈਕਟ੍ਰੀਸ਼ਨ, ਪਲੰਬਰ, ਕਾਰਪੇਂਟਰ ਆਦਿ ਕੰਮ ਕਰਦੇ ਸਨ ਤੇ ਇਨ੍ਹਾਂ ਵਿੱਚੋਂ ਕਈ 20 ਸਾਲ ਦੀ ਉਮਰ ਦੇ ਹੀ ਹਨ।
There are no comments at the moment, do you want to add one?
Write a comment