ਜਰਮਨ ਰਹਿੰਦੇ ਬਲਜਿੰਦਰ ਸਿੰਘ ਲਾਲੀਆਂ ਨੇ ਸਿਵਲ ਹਸਪਤਾਲ ਭੁਲੱਥ ਵਿਖੇਂ ਖੁੱਲ੍ਹਣ ਜਾ ਰਹੇ ਡਾਇਲਸਿਸ ਸੈਂਟਰ ਲਈ ਤਿੰਨ ਏ.ਸੀ ਦਾਨ ਕੀਤੇ

112
Share

ਭੁਲੱਥ, 25 ਜਨਵਰੀ (ਅਜੈ ਗੋਗਨਾ/ਪੰਜਾਬ ਮੇਲ)—ਭੁਲੱਥ ਸਬ-ਡਵੀਜ਼ਨ ਖੇਤਰ ਦੇ  ਜੰਮਪਲ ਅਤੇ  ਪਿੰਡ ਰਾਏਪੁਰ ਪੀਰਬਖਸ਼ ਦੇ ਵਸਨੀਕ ਬਲਜਿੰਦਰ ਸਿੰਘ ਲਾਲੀਆ ਜੋ ਜਰਮਨ ਵਿਚ ਰਹਿੰਦੇ ਹਨ ਜੀ ਨੇ ਆਪਣੇ ਪਿਤਾ ਸ਼੍ਰੀ ਜੋਗਿੰਦਰ ਸਿੰਘ ਮਾਸਟਰ ਜੀ ਦੀ ਯਾਦ ਨੂੰ ਤਾਜਾ ਕਰਦਿਆਂ ਗੁਰੂ ਨਾਨਕ ਦੇਵ ਜੀ ਡਾਇਲਸਿਸ ਸੈਂਟਰ ਜੋ ਭੁਲੱਥ ਸਿਵਿਲ ਹਸਪਤਾਲ ਵਿਚ ਬਹੁਤ ਜਲਦੀ ਖੁੱਲਣ ਜਾ ਰਿਹਾ ਹੈ ਨੂੰ ਤਿੰਨ ਸਪਲਿਟ ਏ.ਸੀ ਸੇਵਾ ਵਜੋਂ ਦਿੱਤੇ ਗਏ।ੲ ਇਸ ਮੌਕੇ ਸੁਸਾਇਟੀ ਦੇ ਸੇਵਾਦਾਰ ਸ.ਬਲਵਿੰਦਰ ਸਿੰਘ ਚੀਮਾ,ਗਿਆਨੀ ਕੁਲਵਿੰਦਰ ਸਿੰਘ ਜੀ, ਸ. ਸੁਖਵਿੰਦਰ ਸਿੰਘ ਜੀ, ਸ : ਅਵਤਾਰ ਸਿੰਘ ਲਾਲੀਆ ਜੀ, ਡਾ. ਸੁਰਿੰਦਰ ਕੱਕੜ ਭੁਲੱਥ, ਸ: ਸੁਰਿੰਦਰ ਸਿੰਘ ਲਾਲੀਆ, ਸ: ਮੋਹਨ ਸਿੰਘ ਜੀ ਸਰਪੰਚ ਪਿੰਡ ਡਾਲਾ, ਬੀਬੀ ਕੁਲਵੰਤ ਕੌਰ ,ਸ ਸੁਖਵਿੰਦਰ ਸਿੰਘ ਭਦਾਸ ਮੌਜੂਦ ਸਨ।

Share