PUNJABMAILUSA.COM

ਜਰਖੜ ਖੇਡਾਂ ਹਾਕੀ ਵਿਚ ਪਾਵਰ ਕਾਮ ਪਟਿਆਲਾ, ਜੂਨੀਅਰ ਵਿਚ ਜਰਖੜ ਅਕੈਡਮੀ, ਕਬੱਡੀ ਵਿਚ ਕਲਸੀਆਂ ਬਣੇ ਚੈਂਪੀਅਨ

ਜਰਖੜ ਖੇਡਾਂ ਹਾਕੀ ਵਿਚ ਪਾਵਰ ਕਾਮ ਪਟਿਆਲਾ, ਜੂਨੀਅਰ ਵਿਚ ਜਰਖੜ ਅਕੈਡਮੀ, ਕਬੱਡੀ ਵਿਚ ਕਲਸੀਆਂ ਬਣੇ ਚੈਂਪੀਅਨ

ਜਰਖੜ ਖੇਡਾਂ ਹਾਕੀ ਵਿਚ ਪਾਵਰ ਕਾਮ ਪਟਿਆਲਾ, ਜੂਨੀਅਰ ਵਿਚ ਜਰਖੜ ਅਕੈਡਮੀ, ਕਬੱਡੀ ਵਿਚ ਕਲਸੀਆਂ ਬਣੇ ਚੈਂਪੀਅਨ
January 24
04:15 2016

sanman
8 ਸਖਸ਼ੀਅਤਾਂ ਦਾ ਹੋਇਆ ਵਿਸ਼ੇਸ਼ ਸਨਮਾਨ, ਜਰਖੜ ਸਟੇਡੀਅਮ ਲਈ ਸ਼ਿਵਾਲਿਕ ਵੱਲੋਂ 10 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ
ਲੁਧਿਆਣਾ, 23 ਜਨਵਰੀ (ਪੰਜਾਬ ਮੇਲ)- ਅੱਜ ਮਾਤਾ ਸਾਹਿਬ ਕੌਰ ਜਰਖੜ ਸਪੋਰਟਸ ਕਲੱਬ ਦੀਆਂ 30ਵੀਆਂ ਖੇਡਾਂ ਯਾਦਗਾਰੀ ਅਮਿੱਟ ਯਾਦਾਂ ਛੱਡਦੀਆਂ ਸਮਾਪਤ ਹੋਈਆਂ, ਇਸ ਦੌਰਾਨ ਵੱਖ-ਵੱਖ ਖੇਡਾਂ ਦੇ ਫਸਵੇਂ ਤੇ ਰੌਚਕ ਖੇਡ ਮੁਕਾਬਲੇ ਹੋਏ। ਜਿਸ ਵਿਚ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਪਾਵਰ ਸਟੇਟ ਕਾਰਪੋਰੇਸ਼ਨ ਲਿਮ. ਪਟਿਆਲਾ (ਪੀ.ਐਸ.ਪੀ.ਸੀ.ਐਲ.) ਨੇ ਜਰਖੜ ਨੂੰ 1-0 ਨਾਲ ਹਰਾ ਕੇ ਮਾਤਾ ਸਾਹਿਬ ਕੌਰ ਗੋਲਡ ਕੱਪ ‘ਤੇ ਕਬਜ਼ਾ ਕੀਤਾ।
ਖੇਡਾਂ ਦੇ ਆਖਰੀ ਦਿਨ ਉਘੀਆਂ 8 ਸਖਸ਼ੀਅਤਾਂ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਇੰਜ. ਐਨ.ਕੇ. ਸ਼ਰਮਾ ਚੀਫ ਇੰਜੀ. ਪਾਵਰਕਾਮ ਲੁਧਿਆਣਾ, ਹਾਕੀ ਸਟਾਰ ਅਮਨਦੀਪ ਕੌਰ, ਉਘੇ ਪੱਤਰਕਾਰ ਅਜੈਬ ਸਿੰਘ ਗਰਚਾ ਯੂ.ਕੇ., ਉਘੇ ਸਮਾਜ ਸੇਵੀ ਹਰਦਿਆਲ ਸਿੰਘ ਅਮਨ, ਖੇਡ ਪ੍ਰਮੋਟਰ ਦਲਜੀਤ ਸਿੰਘ ਕੈਨੇਡਾ, ਹਰਵਿੰਦਰ ਸਿੰਘ ਫੂਲਕਾ, ਫਿਲਮ ਕਲਾਕਾਰ ਰਮਣੀਕ ਕੌਰ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕ ਗਾਇਕ ਮਨਮੋਹਣ ਵਾਰਿਸ ਅਤੇ ਕੰਵਰ ਗਰੇਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਆਖਰੀ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਸੁਖਪਾਲ ਸਿੰਘ ਗਿੱਲ ਵਾਲੀਵਾਲ ਸ਼ੂਟਿੰਗ ਕੱਪ ਵਿੱਚ ਭਨਿਆਰੀ (ਹਰਿਆਣਾ) ਨੇ ਬੱਲੋਂ (ਬਠਿੰਡਾ) ਨੂੰ 21-17 ਨਾਲ ਹਰਾਇਆ। ਬੀਬੀ ਸੁਰਜੀਤ ਕੌਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਕੱਪ ਕੁੜੀਆਂ ‘ਚ ਲੁਧਿਆਣਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਬਾਬਾ ਸੁਰਜਨ ਸਿੰਘ ਸਰੀਂਹ ਹੈਂਡਬਾਲ ਕੱਪ ਲੜਕੇ ‘ਚ ਲੁਧਿਆਣਾ ਪਹਿਲੇ ਜਦਕਿ ਫਰੀਦਕੋਟ ਦੂਜੇ ਸ਼ਥਾਨ ਤੇ ਰਿਹਾ। ਇਸ ਤਰ•ਾਂ ਕਬੱਡੀ 75 ਕਿਲੋ ‘ਚ ਜੰਡ ਪਿੰਡ ਨੇ ਘਲੋਟੀ ਨੂੰ ਹਰਾਇਆ। ਅਮਰਜੀਤ ਸਿੰਘ ਗਰੇਵਾਲ ਹਾਕੀ ਕੱਪ (ਲੜਕੀਆਂ) ਸਰਕਾਰ ਕਾਲਜ ਲੜਕੀਆਂ ਨੇ ਖਾਲਸਾ ਕਾਲਜ ਲੜਕੀਅੰ ਨੂੰ 4-0 ਨਾਲ ਹਰਾਇਆ। ਅਜੀਤ ਸਿੰਘ ਲਤਾਲਾ ਟਰਾਫੀ ਅਥਲੈਟਿਕ ਲੜਕਿਆਂ ਵਿਚ 200 ਮੀਟਰ ‘ਚ ਹਰਪ੍ਰੀਤ ਸਿੰਘ ਲੁਧਿਆਣਾ ਪਹਿਲਾ, ਸੋਨੂੰ ਲੁਧਿਆਣਾ ਦੂਜਾ ਅਤੇ ਮਨਪ੍ਰੀਤ ਸਿੰਘ ਲੁਧਿਆਣਾ ਤੀਜੇ ਸਥਾਨ ਤੇ ਰਹੇ, 400 ਮੀਟਰ ‘ਚ ਰਾਜੂ ਕੁਮਾਰ ਲੁਧਿਆਣਾ ਪਹਿਲਾ, ਦਿਲਪ੍ਰੀਤ ਸਿੰਘ ਪਟਿਆਲਾ ਦੂਜਾ ਅਤੇ ਨਵਤੇਜ ਸਿੰਘ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ, 800 ਮੀਟਰ ‘ਚ ਬਲਜੀਤ ਸਿੰਘ ਲੁਧਿਆਣਾ ਪਹਿਲਾ, ਰਣਜੋਧ ਸਿੰਘ ਲੁਧਿਆਣਾ ਦੂਜਾ ਅਤੇ ਸਤਨਾਮ ਸਿੰਘ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ, ਇਸੇ ਤਰ•ੇ 1500 ਮੀਟਰ ‘ਚ ਗੁਰਮੀਤ ਸਿੰਘ ਸੰਗਰੂਰ ਪਹਿਲਾ, ਸਹਿਜਦੀਪ ਸਿੰਘ ਸੰਗਰੂਰ ਦੂਜਾ ਅਤੇ ਮਨਪ੍ਰੀਤ ਸਿੰਘ ਫੋਰਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਇੱਕ ਪਿੰਡ ਓਪਨ ਧਰਮ ਸਿੰਘ ਜਰਖੜ ਕਬੱਡੀ ਕੱਪ ਵਿਚ ਕਲਸੀਆਂ ਨੇ ਧਲੇਰ ਨੂੰ 16-9 ਨਾਲ ਹਰਾ ਕੇ ਧਰਮ ਸਿੰਘ ਕਬੱਡੀ ਕੱਪ ਤੇ ਕਬਜ਼ਾ ਕੀਤਾ। ਏਐਸਆਈ ਜਗਤਾਰ ਸਿੰਘ ਜਰਖੜ ਜੂਨੀਅਰ ਹਾਕੀ ਕੱਪ ‘ਚ ਜਰਖੜ ਹਾਕੀ ਅਕੈਡਮੀ ਨੇ ਕਿਲ•ਾ ਰਾਏਪੁਰ ਨੂੰ 3-2 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਬੈਂਕ ਆਫ਼ ਇੰਡੀਆ ਬਾਸਕਟਬਾਲ ਕੱਪ ਲੜਕੇ ‘ਚ ਲੁਧਿਆਣਾ ਅਕੈਡਮੀ ਨੇ ਪਟਿਆਲਾ ਨੂੰ ਧੋਬੀ ਪਟਕਾ ਦੇ 66ਵੀਂ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਜਿੱਤੀ। ਜੇਤੂ ਖਿਡਾਰੀਆਂ ਨੂੰ ਏਵਨ ਸਾਈਕਲ ਕੰਪਨੀ ਵੱਲੋਂ 111 ਸਾਈਕਲ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਮਹਿਲ ਸਿੰਘ ਭੁਲੱਰ ਸਾਬਾਕ ਡੀ.ਜੀ.ਪੀ. ਪੰਜਾਬ ਪੁਲਿਸ, ਚੇਅਰਮੈਨ ਨਰਿਦਰਪਾਲ ਸਿੰਘ ਸਿੱਧੂ, ਜਥੇ. ਹੀਰਾ ਸਿੰਘ ਗਾਬੜੀਆ ਚੇਅਰਮੈਨ ਜਿਲ•ਾ ਯੋਜਨਾ ਬੋਰਡ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਓਕਾਂਰ ਸਿੰਘ ਪਾਹਵਾ ਐਮ.ਡੀ. ਏਵਨ ਸਾਈਕਲ, ਸ਼੍ਰੀ ਰਵਿੰਦਰ ਅਰੋੜਾ ਪ੍ਰਧਾਨ ਵਪਾਰ ਸੈੱਲ ਬੀ.ਜੇ.ਪੀ., ਗੁਰਮੀਤ ਸਿੰਘ ਕੁਲਾਰ, ਅਹਿਬਾਬ ਸਿੰਘ ਗਰੇਵਾਲ, ਦਰਸ਼ਨ ਸਿੰਘ ਐਮ.ਡੀ. ਜੋਸ਼ ਟਾਇਰੈਕਟਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਸਨਮਾਨ ਸਖਸ਼ੀਅਤਾਂ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ। ਜਦਕਿ ਕਲੱਬ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸ. ਸ਼ਿਵਾਲਿਕ ਨੇ ਜਰਖੜ ਸਟੇਡੀਅਮ ਦੀ ਉਸਾਰੀ ਲਈ 10 ਲੱਖ ਅਤੇ ਰਵਿੰਦਰ ਅਰੋੜਾ ਸੰਵੇਦਨਾ ਟਰੱਸਟ ਵੱਲੋਂ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਇੰਸਪੈਕਟਰ ਬਲਬੀਰ ਸਿੰਘ, ਰਣਜੀਤ ਸਿੰਘ ਦੁਲੇਏ, ਸ਼ਿੰਗਾਰਾ, ਹਰਪ੍ਰੀਤ ਸਿੰਘ ਸ਼ਿਵਾਲਿਕ, ਸਰਪੰਚ ਬਲਜੀਤ ਸਿੰਘ ਗਿੱਲ, ਦਲਬੀਰ ਸਿੰਘ ਜਰਖੜ ਆਦਿ ਹਾਜਰ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article