PUNJABMAILUSA.COM

ਜਰਖੜ ਖੇਡਾਂ – ਹਾਕੀ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਸ਼ੂਰੂ

ਜਰਖੜ ਖੇਡਾਂ – ਹਾਕੀ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਸ਼ੂਰੂ

ਜਰਖੜ ਖੇਡਾਂ – ਹਾਕੀ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਸ਼ੂਰੂ
May 13
17:46 2018

ਕਿਲ੍ਹਾ ਰਾਏਪੁਰ, ਮੋਗਾ ਤੇ ਰਾਮਪੁਰ ਵੱਲੋਂ ਜੇਤੂ ਸ਼ੂਰੁਆਤ
ਲੁਧਿਆਣਾ, 13 ਮਈ (ਪੰਜਾਬ ਮੇਲ)-ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਖੇਡ ਵਿਭਾਗ ਅਤੇ ਹਾਕੀ ਇੰਡੀਆ ਦੇ ਸਹਿਯੋਗ ਨਾਲ 8ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਟੂਰਨਾਮੈਂਟ ਬੀਤੀ ਰਾਤ ਬਰਸਾਤੀ ਮੌਸਮ ਹੋਣ ਦੇ ਬਾਵਜੂਦ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਇਸ ਟੂਰਨਾਮੈਂਟ ਵਿਚ ਸੀਨੀਅਰ ਅਤੇ ਜੂਨੀਅਰ ਵਰਗ ਦੀਆਂ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਨੀਲੇ ਅਤੇ ਲਾਲ ਰੰਗ ਦੀ ਐਸਟੋਟਰਫ ਦੇ ਮੈਦਾਨ ਉਤੇ ਫਲੱਡ ਲਾਈਟਾਂ ਦੀ ਰੌਸ਼ਨੀ ‘ਚ ਖੇਡੇ ਗਏ। ਪਹਿਲੇ ਮੈਚਾਂ ਵਿਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ, ਅਤੇ ਨੀਟ੍ਹਾ ਕਲੱਬ ਰਾਮਪੁਰ ਨੇ ਆਪਣੀ ਜੇਤੂ ਮੁਹਿੰਮ ਦਾ ਆਗਾਜ਼ ਕੀਤਾ। ਗਰੇਵਾਲ ਕਲੱਬ ਕਿਲ੍ਹਾ ਰਾਏੋੁਰ ਨੇ ਮਾਸਟਰ ਰਾਮ ਸਿੰਘ ਕਲੱਬ ਚਚਰਾੜੀ (ਜਗਰਾਉਂ) ਨੂੰ 8-5 ਨਾਲ ਹਰਾਇਆ। ਅੱਧੇ ਸਮੇਂ ਤਕ ਦੋਵੇਂ ਟੀਮਾਂ 3-3 ’ਤੇ ਬਰਾਬਰ ਸਨ। ਕਿਲ੍ਹਾ ਰਾਏਪੁਰ ਦੀ ਜਿੱਤ ਦਾ ਮੁੱਖ ਹੀਰੋ ਨਵਜੋਤ ਸਿੰਘ ਰਿਹਾ। ਜਿਸਨੇ ਦੂਸਰੇ ਅੱਧ ਵਿਚ ਉਪਰੋਥਲੀ 5 ਗੋਲ ਕਰਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਕਿਲ੍ਹਾ ਰਾਏਪੁਰ ਵੱਲੋਂ ਨਵਜੋਤ ਸਿੰਘ ਨੇ 5, ਸੰਦੀਪ ਸਿੰਘ, ਸਤਵਿੰਦਰ ਸਿੰਘ ਅਤੇ ਸਤਵੀਰ ਸਿੰਘ ਨੇ 1-1 ਗੋਲ ਕੀਤਾ। ਜਦਕਿ ਜਗਰਾਉਂ ਵੱਲੋਂ ਗੁਰਵਿੰਦਰ ਸਿੰਘ ਨੇ 2, ਗੁਰਕਰਨ ਸਿੰਘ ਅਮਨਦੀਪ ਸਿੰਘ, ਤਨਵੀਰ ਸਿੰਘ ਨੇ 1-1 ਗੋਲ ਕੀਤਾ। ਅੱਜ ਦੇ ਦੂਸਰੇ ਮੁਕਾਬਲੇ ਵਿਚ ਨੀਟ੍ਹਾ ਕਲੱਬ ਰਾਮਪੁਰ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 9-4 ਦੀ ਕਰਾਰੀ ਮਾਤ ਦਿੱਤੀ। ਅੱਧੇ ਸਮੇਂ ਤਕ ਮੁਕਾਬਲਾ 3-3 ਦੇ ਬਰਾਬਰ ਸੀ। ਮੈਚ ਦੇ ਆਖਰੀ ਕੁਆਟਰ ਵਿਚ ਸੁਨਾਮ ਦਾ ਕਿਲ੍ਹਾ ਢਹਿ ਢੇਰੀ ਹੋਇਆ ਜਿਸ ਨਾਲ ਰਾਮਪੁਰ ਨੂੰ ਵੱਡੀ ਜਿੱਤ ਮਿਲੀ। ਜੇਤੂ ਟੀਮ ਵੱਲੋਂ ਲਵਜੀਤ ਸਿੰਘ ਨੇ 4 , ਰਵੀਦੀਪ ਤੇ ਰਵਿੰਦਰ ਨੇ 2-2, ਰਜਿੰਦਰ ਸਿੰਘ ਨੇ 1 ਗੋਲ ਕੀਤਾਸੁਨਾਮ ਵਲੋਂ ਸੰਜੇ ਅਤੇ ਗੁਰਪ੍ਰੀਤ ਨੇ 2-2 ਗੋਲ ਕੀਤੇ। ਖੇਡੇ ਗਏ ਆਖਰੀ ਮੈਚ ਵਿਚ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੇ ਯੰਗ ਸਪੋਰਟਸ ਕਲੱਬ ਸਮਰਾਲਾ ਨੂੰ 5-3 ਨਾਲ ਹਰਾਇਆ। ਅੱਧੇ ਸਮੇਂ ਤਕ 1-0 ਨਾਲ ਅੱਗੇ ਸੀ।
ਅੱਜ ਦੇ ਉਦਘਾਟਨੀ ਸਮਾਰੋਹ ਦੌਰਾਨ ਇਕਬਾਲ ਸਿੰਘ ਸੰਧੂ ਏ.ਡੀ.ਸੀ (ਜਨਰਲ) ਲੁਧਿ. ਨੇ ਮੁੱਖ ਮਹਿਮਾਨ ਵਜੋਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਅਤੇ ਉਦਘਾਟਨੀ ਮੈਚ ਦੀਆਂ ਟੀਮਾਂ ਨਾਲ ਜਾਣ ਪਹਿਚਾਣ ਕਰਦਿਆਂ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜਰਖੜ ਅਕੈਡਮੀ ਖੇਡਾਂ ਕਾਸ ਕਰਕੇ ਹਾਕੀ ਦੀ ਉੱਤਮ ਸੇਵਾ ਕਰਕੇ ਪੂਰੇ ਮੁਲਕ ਵਿਚ ਨਾਮਣਾ ਖੱਟ ਰਹੀ ਹੈ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਜਰਖੜ ਸਟੇਡੀਅਮ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਜਰਖੜ ਕਲੱਬ ਦੇ ਚੇਅਰਮੈਨ ਨਰਿੰਦਪਾਲ ਸਿੰਘ ਸਿੱਧੂ (ਏ.ਆਈ.ਜੀ) ਇੰਟੈਲੀਜੈਂਸੀ ਫਿਰੋਜ਼ਪੁਰ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਨੂੰ ਜੀ ਆਇਆਂ ਆਖਿਆ। ਦੂਸਰੇ ਮੈਚ ਦੀਆਂ ਟੀਮਾਂ ਨਾਲ ਨਰਿੰਦਪਾਲ ਸਿੰਘ ਸਿੱਧੂ (ਪੀ.ਪੀ.ਐਸ) ਨੇ ਟੀਮਾਂ ਨਾਲ ਜਾਣਾ ਪਹਿਚਾਣ ਕੀਤੀ। ਇਸ ਮੌਕੇ ਜਰਖੜ ਅਕੈਡਮੀ ਦੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਨੀਟੂ, ਰਣਜੀਤ ਸਿੰਘ ਦੁਲੇਂਅ, ਤੇਜਿੰਦਰ ਸਿੰਘ ਜਰਖੜ, ਮਨਦੀਪ ਸਿੰਘ ਜਰਖੜ, ਸੰਦੀਪ ਸਿੰਘ ਜਰਖੜ, ਅਜੀਤ ਸਿੰਘ ਲਾਦੀਆਂ, ਪਹਿਲਵਾਨ ਹਰਮੇਲ ਸਿੰਘ, ਡਾ. ਕੁਲਬੀਰ ਸਿੰਘ ਧਮੋਟ, ਮੋਹਨ ਸਿੰਘ ਗਿੱਲ ਕੁੱਕੂ ਧਮੋਟ, ਬਾਬਾ ਰੁਲਦਾ ਸਿੰਘ, ਸਿਮਰਜੀਤ ਸਿੰਘ ਢਿੱਲੋਂ, ਗੁਰਸਤਿੰਦਰ ਸਿੰਘ ਪਰਗਟ, ਗੁਰਦੀਪ ਸਿੰਘ ਕਿਲ੍ਹਾ ਰਾਏਪੁਰ, ਪ੍ਰੇਮ ਸਿੰਘ ਰਾਮਪੁਰ, ਆਦਿ ਖੇਡ ਜਗਤ ਦੀਆਂ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ। ਇਸ ਹਾਕੀ ਫੈਸਟੀਵਲ ਦੇ ਸਾਰੇ ਮੇਚ ਸ਼ਨਿਚਰਵਾਰ ਤੇ ਐਤਵਾਰ ਨੂੰ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਹੋਣਗੇ ਜਦਕਿ ਫਾਈਨਲ ਮੁਕਾਬਲਾ 3 ਜੂਨ ਨੂੰ ਖੇਡਿਆ ਜਾਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੇ ਰਿਵਾਇਤਾਂ ਬਾਰੇ ਪੜ੍ਹਾਇਆ ਜਾਵੇਗਾ

ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੇ ਰਿਵਾਇਤਾਂ ਬਾਰੇ ਪੜ੍ਹਾਇਆ ਜਾਵੇਗਾ

Read Full Article
    ਰਾਸ਼ਟਰਪਤੀ ਬਣਨ ਮਗਰੋਂ ਟਰੰਪ ਨੇ ਲਗਾਈ ਝੂਠੇ ਵਾਅਦਿਆਂ ਦੀ ਝੜ੍ਹੀ

ਰਾਸ਼ਟਰਪਤੀ ਬਣਨ ਮਗਰੋਂ ਟਰੰਪ ਨੇ ਲਗਾਈ ਝੂਠੇ ਵਾਅਦਿਆਂ ਦੀ ਝੜ੍ਹੀ

Read Full Article
    13 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਹੋਣਗੇ ਬੰਦ

13 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਹੋਣਗੇ ਬੰਦ

Read Full Article
    ਨਿਊਯਾਰਕ ਅਦਾਲਤ ਵਲੋਂ ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਦੋਸਤ ਨੂੰ 15 ਸਾਲ ਦੀ ਕੈਦ

ਨਿਊਯਾਰਕ ਅਦਾਲਤ ਵਲੋਂ ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਦੋਸਤ ਨੂੰ 15 ਸਾਲ ਦੀ ਕੈਦ

Read Full Article
    ਡਾਕਟਰ ਰਿਚਰਡ ਸਟ੍ਰਾਸ ਖਿਲਾਫ ਸੈਕਸ ਸਕੈਂਡਲ ਮਾਮਲਾ; 200 ਤੋਂ ਜ਼ਿਆਦਾ ਸਾਬਕਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਤੋਂ ਜਾਂਚ ਅਧਿਕਾਰੀਆਂ ਨੇ ਕੀਤੀ ਪੁੱਛਗਿਛ

ਡਾਕਟਰ ਰਿਚਰਡ ਸਟ੍ਰਾਸ ਖਿਲਾਫ ਸੈਕਸ ਸਕੈਂਡਲ ਮਾਮਲਾ; 200 ਤੋਂ ਜ਼ਿਆਦਾ ਸਾਬਕਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਤੋਂ ਜਾਂਚ ਅਧਿਕਾਰੀਆਂ ਨੇ ਕੀਤੀ ਪੁੱਛਗਿਛ

Read Full Article
    ਵਕੀਲ ਦਾ ਆਪਣੇ ਮੁਵੱਕਿਲ ਨਾਲ ਹੋਈ ਗੱਲਬਾਤ ਰਿਕਾਰਡ ਕਰਨਾ ਗੈਰ-ਕਾਨੂੰਨੀ : ਡੋਨਾਲਡ ਟਰੰਪ

ਵਕੀਲ ਦਾ ਆਪਣੇ ਮੁਵੱਕਿਲ ਨਾਲ ਹੋਈ ਗੱਲਬਾਤ ਰਿਕਾਰਡ ਕਰਨਾ ਗੈਰ-ਕਾਨੂੰਨੀ : ਡੋਨਾਲਡ ਟਰੰਪ

Read Full Article
    ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਅਮਰੀਕਾ

ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਅਮਰੀਕਾ

Read Full Article
    ਅਮਰੀਕਾ ਨੇ ਪੂਰਬੀ ਯੂਕ੍ਰੇਨ ਵਿਚ ਰਾਏਸ਼ੁਮਾਰੀ ਦੇ ਰੂਸ ਦੇ ਮਤੇ ਨੂੰ ਕੀਤਾ ਖਾਰਿਜ

ਅਮਰੀਕਾ ਨੇ ਪੂਰਬੀ ਯੂਕ੍ਰੇਨ ਵਿਚ ਰਾਏਸ਼ੁਮਾਰੀ ਦੇ ਰੂਸ ਦੇ ਮਤੇ ਨੂੰ ਕੀਤਾ ਖਾਰਿਜ

Read Full Article
    ਗੂਗਲ ‘ਤੇ ‘ਈਡੀਅਟ’ ਲਿਖਣ ‘ਤੇ ਸਾਹਮਣੇ ਆ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਦੀਆਂ ਤਸਵੀਰਾਂ

ਗੂਗਲ ‘ਤੇ ‘ਈਡੀਅਟ’ ਲਿਖਣ ‘ਤੇ ਸਾਹਮਣੇ ਆ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਦੀਆਂ ਤਸਵੀਰਾਂ

Read Full Article
    ਅਮਰੀਕਾ ‘ਚ ਸੈਲਾਨੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ

ਅਮਰੀਕਾ ‘ਚ ਸੈਲਾਨੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ

Read Full Article
    ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

ਆਰਮੀ ਬੇਸ ਦੇ ਟੈਂਟ ‘ਤੇ ਹੈਲੀਕਾਪਟਰ ਡਿੱਗਿਆ, 22 ਜ਼ਖ਼ਮੀ

Read Full Article
    ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

ਟੈਕਸਸ ਵਿਚ ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

Read Full Article
    ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

ਓਰੇਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਜੇਲ੍ਹ ‘ਚ 52 ਪੰਜਾਬੀਆਂ ਸਮੇਤ ਕਿਸੇ ਨੂੰ ਸੰਗਲਾਂ ਨਾਲ ਨਹੀਂ ਬੰਨ੍ਹਿਆ!

Read Full Article
    ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

Read Full Article
    ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

Read Full Article