PUNJABMAILUSA.COM

ਜਰਖੜ ਖੇਡਾਂ ਦਾ ਰੰਗਾਰੰਗ ਹੋਇਆ ਆਗਾਜ਼

ਜਰਖੜ ਖੇਡਾਂ ਦਾ ਰੰਗਾਰੰਗ ਹੋਇਆ ਆਗਾਜ਼

ਜਰਖੜ ਖੇਡਾਂ ਦਾ ਰੰਗਾਰੰਗ ਹੋਇਆ ਆਗਾਜ਼
January 21
21:23 2016

IMG_0672
ਉੱਘੇ ਲੋਕ ਗਾਇਕਾਂ ਨੇ ਬੰਨਿਆ ਰੰਗ, ਏਵਨ ਸਾਈਕਲ ਨੇ ਕੱਢੀ ਖੇਡ ਭਾਵਨਾ ਰੈਲੀ
ਲੁਧਿਆਣਾ, 21 ਜਨਵਰੀ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਜਰਖੜ ਵੱਲੋਂ 30ਵਾਂ ਕੌਮੀ ਪੱਧਰ ਦਾ ਕੋਕਾਕੋਲ ਏਵਨ ਸਾਈਕਲ ਜਰਖੜ ਖੇਡ ਫੈਸਟੀਵਲ ਦਾ ਅੱਜ ਰੰਗਾਰੰਗ ਆਗਾਜ਼ ਹੋਇਆ, ਓਲੰਪਿਕ ਪੱਧਰ ਦੀਆਂ ਖੇਡਾਂ ਵਰਗੀ ਸੁੰਦਰਤਾ ਦਾ ਭੁਲੇਖਾ ਪਾ ਰਿਹਾ ਜਰਖੜ ਸਟੇਡੀਅਮ ਦਾ ਦ੍ਰਿਸ਼ ਤਾਂ ਦੇਖਿਆਂ ਹੀ ਫਬਦਾ ਸੀ।
ਜਰਖੜ ਖੇਡਾਂ ਦੀ ਸ਼ੁਰੂਆਤ ਵੱਖ-ਵੱਖ ਟੀਮਾਂ ਦੇ ਮਾਰਚ ਪਾਸਟ ਤੋਂ ਹੋਈ, ਜਿਸ ਵਿਚ ਭਾਈ ਨਗਾਹੀਆਂ ਸਿੰਘ ਕਾਲਜ ਆਲਮਗੀਰ, ਕਲਗੀਧਰ ਅਕੈਡਮੀ ਦੁਗੱਰੀ, ਦਸਮੇਸ਼ ਪਬਲਿਕ ਸਕੂਲ ਕੈਂਡ, ਲਵਲੀ ਯੁਨੀਵਰਸਿਟੀ ਜਲੰਧਰ ਆਦਿ ਹੋਰ ਟੀਮਾਂ ਨੇ ਮਾਰਚ ਪਾਸਟ ‘ਚ ਹਿੱਸਾ ਲਿਆ, ਜਦਕਿ ਓਲੰਪਿਕ ਖੇਡ ਮਸ਼ਾਲ ਅਤੇ ਖੇਡ ਭਾਵਨਾ ਏਵਨ ਸਾਈਕਲ ਰੈਲੀ ਖਿਡਾਰੀਆਂ ਦੇ ਕਾਫਲੇ ਦੇ ਰੂਪ ਵਿਚ ਗੁਰਦੁਆਰਾ ਆਲਮਗੀਰ ਤੋਂ ਚੱਲ ਕੇ ਜਰਖੜੇ ਪਿੰਡ ਸਟੇਡੀਅਮ ਪੁੱਜੀ। ਇਸ ਖੇਡ ਭਾਵਨਾ ਰੈਲੀ ਨੂੰ ਮਨਦੀਪ ਸਿੰਘ ਐਮ.ਡੀ. ਏਵਨ ਸਾਈਰਲ ਨੇ ਰਵਾਨਾ ਕੀਤਾ ਅਤੇ ਖੇਡ ਮਸ਼ਾਲ ਨੂੰ ਅੰਤਰਾਸ਼ਟਰੀ ਸਾਈਕਲਸਿਟ ਜਗਦੀਪ ਸਿੰਘ ਕਾਹਲੋਂ ਅਤੇ ਅੰਤਰਾਸ਼ਟਰੀ ਬਾਡੀ ਬਿਲਡਰ ਮੁਨੀਸ਼ ਕੁਮਾਰ ਨੇ ਜਗਾਇਆ, ਜਦਕਿ ਖੇਡਾਂ ਦਾ ਉਦਘਾਟਨ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਝੰਡਾ ਲਹਿਰਾ ਕੇ ਕੀਤਾ। ਇਸ ਮੌਕੇ ਕਲਗੀਧਰ ਅਕੈਡਮੀ ਦੀਆਂ ਬੱਚੀਆਂ ਨੇ ‘ਦੇਹ ਸ਼ਿਵਾ ਬਰਮੋਹਿ, ਸ਼ੁਭ ਕਰਮਨ ਤੇ ਕਬੰਹੂ ਨਾ ਟਰੋਂ’ ਸ਼ਬਦ ਪੜ ਕੇ ਖੇਡਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਪੰਜਾਬ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।
ਇਸ ਤੋਂ ਇਲਾਵਾ ਭਾਈ ਨਗਾਹੀਆ ਕਾਲਜ ਦੀਆਂ ਲੜਕੀਆਂ ਨੇ ਗਿੱਧਾ ਅਤੇ ਜਨਰੇਸ਼ਨ ਆਫ ਇੰਡੀਆ ਵੱਲੋਂ ਪੇਸ਼ ਕੀਤੇ ਬਾਡੀ ਬਿਲਡਿੰਗ ਸ਼ੋਅ ਨੇ ਉਦਘਾਟਨੀ ਸਮਾਰੋਹ ਨੂੰ ਹੋਰ ਵੀ ਸੁਹਾਵਣਾ ਕੀਤਾ। ਇਸ ਮੌਕੇ ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਅਤੇ ਖਿਡਾਰੀਆਂ ਨੂੰ ਜੀ ਆਇਆ ਨੂੰ ਆਖਿਆ। ਇਸ ਮੌਕੇ ਦਰਸ਼ਨ ਸਿੰਘ ਐਮ.ਡੀ. ਜੋਸ਼ ਟਰੈਕਟਰ, ਹਰਦਿਆਲ ਸਿੰਘ ਅਮਨ, ਹਰਪ੍ਰੀਤ ਸਿੰਘ ਸ਼ਿਵਾਲਿਕ, ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਦਲਜੀਤ ਸਿੰਘ ਜਰਖੜ ਕੈਨੇਡਾ, ਬਾਈ ਸੁਰਜੀਤ ਸਿੰਘ ਸਾਹਨੇਵਾਲ, ਹਰਪਪਾਲ ਸਿੰਘ ਲਹਿਲ, ਹੈਰੀ ਗੁਜੱਰਵਾਲ, ਐਡਵੋਕੇਟ ਹਰਕੰਵਲ ਸਿੰਘ, ਇਸੰਪੈਕਟਰ ਬਲਬੀਰ ਸਿੰਘ ਹੀਰ, ਪ੍ਰਿੰ. ਪ੍ਰੇਮ ਸਿੰਗਲਾ, ਗੁਰਮੀਤ ਸਿੰਘ ਰਣੀਆ ਗਾਂਧੀ, ਅਜੀਤ ਸਿੰਘ ਲਾਦੀਆਂ ਆਦਿ ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ਹਾਜਰ ਸਨ।
ਮਾਤਾ ਸਾਹਿਬ ਕੌਰ ਗੋਲਡ ਹਾਕੀ ਕੱਪ ਟੂਰਨਾਮੈਂਟ ਵਿਚ (ਕੁੜੀਆਂ) ਦੇ ਪਹਿਲੇ ਮੈਚ ‘ਚ ਸਰਕਾਰੀ ਕਾਲਜ ਲੁਧਿਆਣਾ ਨੇ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ ਨੂੰ 6-0 ਨਾਲ ਹਰਾਇਆ ਅਤੇ ਦੂਜੇ ਮੈਚ ‘ਚ ਖਾਲਸਾ ਕਾਲਜ ਨੇ ਕਿਲਾ ਰਾਏਪੁਰ ਨੂੰ 4-2 ਨਾਲ ਹਰਾਇਆ। ਜਦਕਿ ਅੰਡਰ-17 (ਲੜਕੇ) ਹਾਕੀ ਵਿਚ ਢੋਲਣ ਨੇ ਬਹਾਦਰਗੜ• ਨੂੰ 8-0 ਨਾਲ, ਦੂਜੇ ਮੈਚ ਵਿਚ ਯੁਵਾ ਹਾਕੀ ਕਲੱਬ ਕੈਂਥਲ ਹਰਿਆਣਾ ਨੇ ਘਵੱਦੀ ਨੂੰ 7-4 ਨਾਲ, ਤੀਜੇ ਮੈਚ ਵਿਚ ਗਿੱਲ ਹਾਕੀ ਕਲੱਬ ਖਹਿਰਾ ਨੇ ਜੈ ਭਾਰਤ ਅਕੈਡਮੀ ਕੁਰੂਕੁਸ਼ੇਤਰਾ ਨੂੰ 6-4 ਨਾਲ, ਚੌਥੇ ਮੈਚ ‘ਚ ਜਗਤਾਰ ਇਲੈਵਨ ਜਰਖੜ ਨੇ ਨਾਭਾ ਨੂੰ 5-1 ਨਾਲ ਹਰਾਇਆ। ਲੀਗ ਦੇ ਮੈਚਾਂ ਵਿਚ ਜਗਤਾਰ ਇਲੈਵਨ, ਸ਼ਾਹਬਾਦ ਹਾਕੀ ਅਕੈਡਮੀ ਹਰਿਆਣਾ ਤੋਂ 4-5 ਨਾਲ ਹਾਰੀ। ਪੁਰਸ਼ ਵਰਗ ਓਪਨ ਹਾਕੀ ਨਾਕਆਊਟ ਦੇ ਪਹਿਲੇ ਮੈਚ ਵਿਚ ਸੰਤ ਫਤਹਿ ਸਿੰਘ ਕਲੱਬ ਢੋਲਣ ਨੇ ਬੀ.ਐਮ.ਸੀ. ਕਲੱਬ ਛਾਜਲੀ ਨੂੰ 5-2 ਨਾਲ ਹਰਾਇਆ, ਦੂਜੇ ਮੈਚ ਵਿਚ ਮੋਗਾ ਨੂੰ ਅਮਲੋਹ ਨੇ 2-0 ਨਾਲ ਹਰਾਇਆ। 66ਵੀਂ ਪੰਜਾਬ ਬਾਸਕਟਬਾਲ ਸਟੇਟ ਚੈਂਪੀਅਨਸ਼ਿਪ ਦੇ ਪਹਿਲੇ ਮੈਚ ਵਿਚ ਲੁਧਿਆਣਾ ਨੇ ਮਾਨਸਾ ਨੂੰ 49-32 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤਾ। ਹੈਂਡਬਾਲ ਵਿਚ ਅੰਮ੍ਰਿਤਸਰ ਨੇ ਅਮਲੋਹ ਨੂੰ 22-18 ਨਾਲ ਹਰਾਇਆ।
ਇਸ ਮੌਕੇ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਸਮਰਪਿਤ ਸੱਭਿਆਚਾਰ ਮੇਲੇ ਵਿਚ ਲੋਕ ਗਾਇਕ ਸੀ.ਜੇ. ਮੱਲ•ੀ, ਸੰਦੀਪ ਭੰਮਰਾ, ਲਵੀ ਢੀਂਡਸਾ, ਕੁਲਵਿੰਦਰ ਗਿੱਲ, ਇੰਡੀ ਬਲਿੰਗ (ਆਈ.ਬੀ.ਪੀ.ਟੀਮ), ਗੁਰਇੱਕਬਾਠ, ਸੋਨੀ ਬੁਟੱਰ, ਜਿੰਦ ਰੀਹਲ, ਸ਼ੈਂਕੀ, ਲਾਡੀ ਨਿਸ਼ਾਨ, ਸ਼ਰਨ ਢਿੱਲੋਂ ਮਿਊਜ਼ਿਕ ਡਾਇਰੈਕਟਰ, ਇਸ਼ਮੀਤ ਨਰੂਲਾ, ਬਾਈ ਡੈਵੀ ਸਿੰਘ, ਹਰਪ੍ਰੀਤ ਬੁਟੱਰ, ਹੈਪੀ ਜੱਸੋਵਾਲ ਆਦਿ ਨੇ ਦੇਰ ਰਾਤ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ। ਭਲਕੇ 22 ਜਨਵਰੀ ਨੂੰ ਜਿੱਥੇ ਸਾਈਕਲਿੰਗ ਦੇ ਮੁਕਾਬਲੇ ਮੁੱਖ ਖਿੱਚ ਦੇ ਕੇਂਦਰ ਹੋਣਗੇ, ਉੱਥੇ ਹੈਂਡਬਾਲ, ਬਾਸਕਚਬਾਲ, ਕਬੱਡੀ ਆਦਿ ਖੇਡਾਂ ਕੇ ਕੁਆਟਰ ਫਾਈਨਲ ਮੁਕਾਬਲੇ ਕਰਵਾਏ ਜਾਣਗੇ, ਜਦਕਿ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਪੁਜੱਣਗੇ। ਇਨ•ਾਂ ਖੇਡਾਂ ਦੇ ਫਾਈਨਲ ਮੁਕਾਬਲੇ 23 ਜਨਵਰੀ ਹੋਣਗੇ, ਇਸ ਮੌਕੇ ਸੂਫੀ ਗਾਇਕ ਕੰਵਰ ਗਰੇਵਾਲ ਦਾ ਖੁੱਲ•ਾ ਅਖਾੜਾ ਲੱਗੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article