PUNJABMAILUSA.COM

ਜਨਵਰੀ 86 ਦਾ ਮਤਾ ਲਾਗੂ ਕਰਵਾਉਣ ਲਈ ਧਰਮੀਂ ਫੌਜੀਆਂ ਦੀ ਹੋਈ ਮੀਟਿੰਗ

ਜਨਵਰੀ 86 ਦਾ ਮਤਾ ਲਾਗੂ ਕਰਵਾਉਣ ਲਈ ਧਰਮੀਂ ਫੌਜੀਆਂ ਦੀ ਹੋਈ ਮੀਟਿੰਗ

ਜਨਵਰੀ 86 ਦਾ ਮਤਾ ਲਾਗੂ ਕਰਵਾਉਣ ਲਈ ਧਰਮੀਂ ਫੌਜੀਆਂ ਦੀ ਹੋਈ ਮੀਟਿੰਗ
January 31
20:55 2016

PHOTO
ਨਾ ਅਮਲ ਕਰਨ ਦੀ ਸੂਰਤ ‘ਚ 15 ਮਾਰਚ ਤੋਂ ਅੰਬ ਸਾਹਿਬ ਗੁਰਦੁਆਰਾ ਤੋਂ ਮੋਰਚੇ ਦਾ ਐਲਾਨ
ਲੁਧਿਆਣਾ, 31 ਜਨਵਰੀ (ਪੰਜਾਬ ਮੇਲ) – ਸਾਲ 1984 ‘ਚ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸ਼ਾਹਿਬ ਤੇ ਫੌਜੀ ਹਮਲਾ ਕਰਕੇ ਇਸਦੀ ਕੀਤੀ ਬੇਅਦਬੀ ਦੇ ਰੋਸ ਵਜੋਂ ਨੌਕਰੀਆਂ ਨੂੰ ਠੁੱਕਰ ਮਾਰ ਕੇ ਬੈਰਕਾਂ ਛੱਡਣ ਵਾਲੇ ਧਰਮੀਂ ਫੌਜੀਆਂ ਨੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਖਿਲਾਫ਼ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਰੂਪਰੇਖਾ ਤਿਆਰ ਕਰਨ ਲਈ ਅੱਜ ਧਰਮੀਂ ਫੌਜੀਆਂ ਦੇ ਕੌਮੀਂ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ‘ਚ ਸਥਾਨਕ ਮਾਡਲ ਟਾਊਨ ਗੁਰਦੁਆਰਾ ਸ਼ਾਹਿਬ ਵਿਖੇ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸਾਲ 1986 ਨੂੰ ਉਦੋਂ ਦੀ ਬਰਨਾਲਾ ਸਰਕਾਰ ਵੱਲੋਂ 18 ਜਨਵਰੀ ਨੂੰ ਪਾਸ ਕੀਤੇ ਮਤੇ ਨੂੰ ਲਾਗੂ ਕਰਵਾਉਣ ਲਈ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜੇਕਰ ਅਪਣੇ ਆਪ ਨੂੰ ਪੰਥਕ ਸਰਕਾਰ ਅਖਵਾਉਣ ਵਾਲੀ ਮੌਜੂਦਾ ਪੰਜਾਬ ਸਰਕਾਰ ਨੇ ਜਲਦ ਕੋਈ ਫੈਸਲਾ ਨਾ ਲਿਆ ਤਾਂ ਸਾਰੇ ਧਰਮੀਂ ਫੌਜੀ 15 ਮਾਰਚ ਨੂੰ ਸ੍ਰੀ ਅੰਬ ਸਾਹਿਬ ਗੁਰਦੁਆਰਾ ਵਿਖੇ ਇੱਕਠੇ ਹੋਣਗੇ ਅਤੇ ਅਪਣੇ ਹੱਕਾਂ ਲਈ ਸੂਬਾ ਸਰਕਾਰ ਖਿਲਾਫ ਮੋਰਚਾ ਬੰਦੀ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਮਲਕੀਤ ਸਿੰਘ ਧਰਮੀਂ ਫੌਜੀ ਨੇ ਦੱਸਿਆ ਉਸ ਵੇਲੇ ਦੀ ਬਰਨਾਲਾ ਸਰਕਾਰ ਨੇ ਸ਼ਹੀਦ ਹੋਣ ਵਾਲੇ ਧਰਮੀਂ ਫੌਜੀਆਂ ਨੂੰ ਪੰਜ ਪੰਜ ਏਕੜ ਜਮੀਨ, ਢਾਈ ਸੌ ਗਜ ਦੇ ਪਲਾਟ, ਪੰਜ ਸੌ ਰੁਪਏ ਪ੍ਰਤੀ ਮਹੀਨਾ ਗੁਜਾਰਾ ਭੱਤਾ, ਯੂਨੀਵਰਸਿਟੀ ਪੱਧਰ ਤੱਕ ਧਰਮੀਆਂ ਫੌਜੀਆਂ ਦੇ ਬੱਚਿਆਂ ਨੂੰ ਸਿੱਖਿਆ ਦਾ ਪ੍ਰਬੰਧ ਅਤੇ ਇਨ•ਾਂ ਬੱਚਿਆਂ ਨੂੰ ਰੋਜਗਾਰ ਦੇਣ ਦਾ ਪ੍ਰਬੰਧ ਕਰਨ ਦਾ ਮਤਾ ਪਾਸ ਕੀਤਾ ਸੀ। ਪਰ 30 ਸਾਲ ਬੀਤ ਜਾਣ ਦੇ ਬਾਵਯੂਦ ਅੱਜ ਤੱਕ ਕਿਸੇ ਇੱਕ ਧਰਮੀਂ ਫੌਜੀ ਨੂੰ ਇੱਕ ਗਜ ਜਮੀਨ ਤੱਕ ਨਹੀ ਦਿੱਤੀ ਗਈ ਅਤੇ ਨਾ ਹੀ ਕਿਸੇ ਧਰਮੀਂ ਫੌਜੀ ਦੇ ਬੱਚੇ ਨੂੰ ਮੁਫਤ ਸਿੱਖਿਆ ਦਿੱਤੀ ਗਈ। ਜੇਕਰ ਰੋਜਗਾਰ ਵਾਲੇ ਮਤੇ ਤੇ ਅਮਲ ਕੀਤਾ ਗਿਆ ਤਾਂ ਉਸ ਦਾ ਵੀ ਧਰਮੀਂ ਫੌਜੀਆਂ ਨੂੰ ਕੋਈ ਲਾਭ ਨਹੀ ਹੋਇਆ ਕਿਉਂਕਿ ਸਿੱਖਿਆ ਮਹਿੰਗੀ ਹੋਣ ਕਾਰਨ ਧਰਮੀਂ ਫੌਜੀਆਂ ਦੇ ਬਹੁਤੇ ਬੱਚੇ ਅਨਪੜ ਰਹਿ ਗਏ। ਸਰਕਾਰਾਂ ਵੱਲੋਂ ਕੀਤੇ ਇਸ ਧੋਖੇ ਕਾਰਨ ਸਮੁੱਚੇ ਧਰਮੀਂ ਫੌਜੀਆਂ ਵਿੱਚ ਰੋਸ ਦੀ ਲਹਿਰ ਹੈ ਜੋ ਹੁਣ ਸੜਕਾਂ ਤੱਕ ਆ ਸਕਦੀ ਹੈ ਅਤੇ ਧਰਮੀਂ ਫੌਜੀ ਅਪਣੇ ਹੱਕ ਲੈਣ ਲਈ ਸੂਬਾ ਸਰਕਾਰ ਖਿਲਾਫ ਧਰਨੇ ਮੁਜਾਹਰੇ ਅਤੇ ਰੋਸ ਰੈਲੀਆਂ ਕਰਨ ਲਈ ਮਜਬੂਰ ਹਨ। ਇਸ ਮੌਕੇ ਧਰਮੀਂ ਫੌਜੀ ਕੁਲਦੀਪ ਸਿੰਘ ਪਹਿਲਵਾਨ ਅਤੇ ਧਰਮੀਂ ਫੌਜੀ ਬਾਬੂ ਸਿੰਘ ਨੇ ਕਿਹਾ ਕਿ ਪੰਥਕ ਅਖਵਾਉਣ ਵਾਲੀ ਮੌਜੂਦਾ ਸਰਕਾਰ ਧਰਮੀਂ ਫੌਜੀਆਂ ਨੂੰ ਸੜਕਾਂ ਤੇ ਰੁਲਣ ਦੀ ਬਜਾਏ ਉਨ•ਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਉਨ•ਾਂ ਦੇ ਹੱਕ ਦੇਵੇ। ਉਨ•ਾਂ ਅਪਣੀਆਂ ਰਹਿਦੀਆਂ ਮੰਗਾਂ ਨੂੰ ਜਲਦ ਲਾਗੂ ਕਰਵਾਉਣ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰ ਤੋਂ ਏਹ ਮੰਗ ਵੀ ਕੀਤੀ ਕਿ 26 ਜਨਵਰੀ ਨੂੰ ਜਿਸ ਪ੍ਰਕਾਰ ਸਿੱਖ ਰੈਜੀਮੈਂਟ ਨੂੰ ਮਾਰਚ ਪਾਸਟ ਪ੍ਰੇਡ ਤੋਂ ਦੂਰ ਰੱਖਿਆ ਗਿਆ ਉਸ ਨਾਲ ਏਹ ਵਿਤਕਰੇਬਾਜੀ ਬੰਦ ਕਰਕੇ ਉਸਦੇ ਸਨਮਾਨ ਨੂੰ ਬਹਾਲ ਰੱਖਦਿਆਂ ਮੁੜ ਪ੍ਰੇਡ ਵਿੱਚ ਸਥਾਨ ਦਿੱਤਾ ਜਾਵੇ, ਪੰਜ ਪਿਆਰਿਆਂ ਦੀ ਜੋ ਅਵਹੇਲਣਾ ਕੀਤੀ ਗਈ ਹੈ ਉਸਦੇ ਲਈ ਜਿੰਮੇਵਾਰ ਵਿਆਕਤੀ ਉਨ•ਾਂ ਤੋਂ ਮੁਆਫੀ ਮੰਗਣ ਅਤੇ ਉਨ•ਾਂ ਦੇ ਸਤਿਕਾਰ ਨੂੰ ਬਹਾਲ ਰੱਖਣ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੇ ਏਹ ਵਾਅਦਾ ਕੀਤਾ ਸੀ ਕਿ ਅਸੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਸਾਬਕਾ ਫੌਜੀਆਂ ਵਾਲੀਆਂ ਸਹੂਲਤਾਂ ਧਰਮੀਂ ਫੌਜੀਆਂ ਨੂੰ ਦੇਵਾਂਗੇ ਪਰ ਇਸ ਉੱਤੇ ਵੀ ਕੋਈ ਅਮਲ ਹੁੰਦਾ ਦਿਖਾਈ ਨਹੀ ਦੇ ਰਿਹਾ। ਅਖੀਰ ਵਿੱਚ ਧਰਮੀਂ ਫੌਜੀਆਂ ਨੇ ਕਿਹਾ ਸੜਕਾਂ ਤੇ ਉਤਰਨ ਦਾ ਉਨ•ਾਂ ਵੱਲੋਂ ਕੀਤਾ ਫੈਸਲਾ ਸਮੇਂ ਦੀਆਂ ਸਰਕਾਰਾਂ ਦੀਆਂ ਸਿਆਸੀ ਚਾਲਾਂ ਦਾ ਸਿੱਟਾ ਹੈ ਰਾਜਨੀਤਿਕ ਆਗੂਆਂ ਨੇ ਧਰਮੀਂ ਫੌਜੀਆਂ ਨੂੰ ਹੱਕ ਦੇਣ ਦੀ ਬਜਾਏ ਸਿਰਫ ਸਿਆਸਤ ਚਮਕਾਉਣ ਲਈ ਹੀ ਵਰਤਿਆ ਪਰ ਹੁਣ ਉਹ ਅਜਿਹਾ ਨਹੀ ਹੋਣ ਦੇਣਗੇ। ਇਸ ਮੌਕੇ ਧਰਮੀਂ ਫੌਜੀ ਜੱਥੇਦਾਰ ਸੁਖਦੇਵ ਸਿੰਘ ਘੁੰਮਣ, ਸੂਬੇਦਾਰ ਰਣਧੀਰ ਸਿੰਘ ਅਤੇ ਗੁਲਜਾਰ ਸਿੰਘ ਵੀ ਹਾਜਰ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article