PUNJABMAILUSA.COM

ਜਨਤਾ ਦਾ ਪੈਸਾ ਵੀ ਨਵੇਂ ਕਾਨੂੰਨ ਤਹਿਤ ਬੈਂਕਾਂ ‘ਚ ਨਹੀਂ ਰਹੇਗਾ ਸੁਰੱਖਿਅਤ

ਜਨਤਾ ਦਾ ਪੈਸਾ ਵੀ ਨਵੇਂ ਕਾਨੂੰਨ ਤਹਿਤ ਬੈਂਕਾਂ ‘ਚ ਨਹੀਂ ਰਹੇਗਾ ਸੁਰੱਖਿਅਤ

ਜਨਤਾ ਦਾ ਪੈਸਾ ਵੀ ਨਵੇਂ ਕਾਨੂੰਨ ਤਹਿਤ ਬੈਂਕਾਂ ‘ਚ ਨਹੀਂ ਰਹੇਗਾ ਸੁਰੱਖਿਅਤ
December 13
10:14 2017

ਲੁਧਿਆਣਾ, 13 ਦਸੰਬਰ (ਪੰਜਾਬ ਮੇਲ)- ਬੈਂਕ ‘ਚ ਜਮ੍ਹਾ ਤੁਹਾਡੀ ਰਕਮ ‘ਤੇ ਸਰਕਾਰ ਦੀ ਗਾਰੰਟੀ ਹੁੰਦੀ ਹੈ ਕਿ ਜਮ੍ਹਾ ਪੈਸਾ ਡੁੱਬੇਗਾ ਨਹੀਂ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਭਵਿੱਖ ਵਿਚ ਸ਼ਾਇਦ ਇੰਝ ਹੋ ਸਕਦਾ ਹੈ ਕਿ ਸਰਕਾਰੀ ਤਾਂ ਕੀ ਕਿਸੇ ਵੀ ਬੈਂਕ ਵਿਚ 1 ਲੱਖ ਰੁਪਏ ਤੋਂ ਜ਼ਿਆਦਾ ਪੈਸਾ ਜਮ੍ਹਾ ਕਰਨਾ ਤੁਹਾਡੇ ਲਈ ਸੁਰੱਖਿਅਤ ਨਹੀਂ ਰਹੇਗਾ। ਕੇਂਦਰ ਸਰਕਾਰ ਦੇਸ਼ ਵਿਚ ਆਰਥਿਕ ਸੰਕਟ ਦੇ ਡਰੋਂ ਨਵਾਂ ਕਾਨੂੰਨ ਲਿਆਉਣਾ ਚਾਹੁੰਦੀ ਹੈ, ਤਾਂ ਜੋ ਕਾਰਪੋਰੇਟ ਸੈਕਟਰ ਦੇ ਵਿਲਫੁਲ ਡਿਫਾਲਟਰ (ਐੱਨ.ਪੀ.ਏ.) ਦਾ ਪੈਸਾ ਜਨਤਾ ਤੋਂ ਵਸੂਲ ਸਕਣ ਜੇਕਰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਕੇਂਦਰ ਸਰਕਾਰ ਦਾ ਇਹ ਬਿੱਲ ਪਾਸ ਹੋ ਗਿਆ, ਤਾਂ ਸਰਕਾਰ ਦੀ ਬੈਂਕਾਂ ਦੇ ਗਾਰੰਟਰ ਵਜੋਂ ਜ਼ਿੰਮੇਦਾਰੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।
ਕੇਂਦਰੀ ਕੈਬਨਿਟ ਨੇ ਅਜੇ ਹਾਲ ਹੀ ਵਿਚ ਫਾਇਨਾਂਸ਼ੀਅਲ ਰੈਜ਼ੋਲਿਊਸ਼ਨ ਐਂਡ ਡਿਪਾਜ਼ਿਟ ਇੰਸ਼ੋਰੈਂਸ ਬਿੱਲ ਦੇ ਲਈ ਨਵੇਂ ਸੋਧ ਕੀਤੇ ਡ੍ਰਾਫਟ ਨੂੰ ਪਾਸ ਕਰ ਦਿੱਤਾ ਹੈ ਅਤੇ ਇਸ ਨੂੰ ਸੰਸਦ ਵਿਚ ਪੇਸ਼ ਕਰਨ ਦੀ ਤਿਆਰੀ ਹੈ। ਦੋਵੇਂ ਸਦਨਾਂ ‘ਚ ਬਹੁਮਤ ਹੋਣ ਕਾਰਨ ਇਹ ਬਿੱਲ ਆਸਾਨੀ ਨਾਲ ਪਾਸ ਹੋ ਜਾਵੇਗਾ, ਇਸ ਗੱਲ ਦੀ ਪੂਰੀ ਗਾਰੰਟੀ ਹੈ। ਇਸ ਤੋਂ ਪਹਿਲਾਂ ਇਸ ਨੂੰ ਮਾਨਸੂਨ ਸੈਸ਼ਨ ਵਿਚ ਪੇਸ਼ ਕੀਤਾ ਗਿਆ ਸੀ ਪਰ ਉਦੋਂ ਜੇ.ਪੀ.ਸੀ. ਕੋਲ ਨਵੇਂ ਸੁਝਾਵਾਂ ਲਈ ਭੇਜ ਦਿੱਤਾ ਗਿਆ ਹੈ।
ਮੌਜੂਦਾ ਨਿਯਮ ਵੀ ਘੱਟ ਜਨਤਾ ਵਿਰੋਧ ਨਹੀਂ ਹਨ। ਮੌਜੂਦਾ ਨਿਯਮ ਦੇ ਮੁਤਾਬਕ ਜੇਕਰ ਬੈਂਕ ਵਿਚ ਤੁਹਾਡੇ 10 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾ ਹੈ ਅਤੇ ਜੇਕਰ ਬੈਂਕ ਡੁੱਬੇ, ਤਾਂ ਸਿਰਫ 1 ਲੱਖ ਰੁਪਏ ਤੱਕ ਦੀ ਰਕਮ ਵਾਪਸ ਮਿਲੇਗੀ। ਬਾਕੀ ਪੈਸਾ ਬੈਂਕ ਆਪਣੇ ਆਪ ਨੂੰ ਸੰਭਾਲਣ ਲਈ ਤੁਹਾਡਾ ਪੈਸਾ ਨਿਗਲ ਜਾਵੇਗਾ ਅਤੇ ਹਾਂ ਤੁਸੀਂ ਕਿਸੇ ਅਦਾਲਤ ਕਚਿਹਰੀ ਵਿਚ ਕੇਸ ਵੀ ਨਹੀਂ ਕਰ ਸਕੋਗੇ, ਕਿਉਂਕਿ ਸਰਕਾਰ ਨੇ ਬੈਂਕ ਨੂੰ ਇਹ ਹੱਕ ਪਹਿਲਾਂ ਹੀ ਦੇ ਰੱਖਿਆ ਹੈ। ਅਸਲ ਵਿਚ ਅਜੇ ਬੈਂਕ ਹਰ ਜਮ੍ਹਾ ਕਰਤਾ ਨੂੰ 1 ਲੱਖ ਰੁਪਏ ਤੱਕ ਦੀ ਗਾਰੰਟੀ ਦਿੰਦਾ ਹੈ। ਗਾਰੰਟੀ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਤਹਿਤ ਇਹ ਗਾਰੰਟੀ ਮਿਲਦੀ ਹੈ, ਮਤਲਬ ਜੇਕਰ ਜਮ੍ਹਾ ਕਰਤਾ ਨੇ 50 ਲੱਖ ਰੁਪਏ ਵੀ ਜਮ੍ਹਾ ਕਰ ਰੱਖੇ ਹਨ ਅਤੇ ਜੇਕਰ ਬੈਂਕ ਡੁੱਬਦਾ ਹੈ, ਤਾਂ ਸਿਰਫ 1 ਲੱਖ ਰੁਪਏ ਹੀ ਮਿਲਣ ਦੀ ਗਾਰੰਟੀ ਹੈ। ਬਾਕੀ ਰਕਮ ਅਸੁਰੱਖਿਅਤ ਕ੍ਰੈਡਿਟਰਜ਼ ਦੇ ਕਲੇਮ ਵਾਂਗ ਹੀ ਡੀਲ ਕੀਤਾ ਜਾਂਦਾ ਹੈ।
ਦੇਸ਼ ਦੇ ਜ਼ਿਆਦਾਤਰ ਬੈਂਕ ਕੰਪਨੀਆਂ ਵੱਲੋਂ ਤਿਆਰ ਕੀਤੇ ਗਏ ਐੱਨ.ਪੀ.ਏ. ਕਾਰਨ ਪ੍ਰੇਸ਼ਾਨ ਹਨ। ਇਸ ਐੱਨ.ਪੀ.ਏ. ਘਾਟੇ ਨੂੰ ਪੂਰਾ ਘੱਟ ਕਰਨ ਲਈ ਸਰਕਾਰ ਅਤੇ ਬੈਂਕ ਦੋਵੇਂ ਕੰਮ ਕਰ ਰਹੇ ਹਨ ਪਰ ਇਸ ਵਿਚ ਹਾਲ ਦੀ ਘੜੀ ਸਫਲਤਾ ਨਹੀਂ ਮਿਲ ਰਹੀ ਹੈ। ਹਾਲਾਂਕਿ ਹੁਣ ਤੱਕ ਆਮ ਆਦਮੀ ਦੇ ਜਮ੍ਹਾ ਪੈਸਿਆਂ ਨੂੰ ਇਸ ਲਈ ਵਰਤਿਆ ਨਹੀਂ ਗਿਆ ਸੀ ਪਰ ਹੁਣ ਇਸ ਕਾਨੂੰਨ ਰਾਹੀਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੈਂਕਾਂ ਨੂੰ ਜੋ ਕੰਪਨੀਆਂ ਨੇ ਐੱਨ.ਪੀ.ਏ. ਦਾ ਫਾਹਾ ਲਾਇਆ ਹੈ, ਉਸ ਨੂੰ ਆਮ ਆਦਮੀ ਦੇ ਗਲੇ ਵਿਚ ਵੀ ਪਾਇਆ ਜਾਵੇ। ਹੁਣ ਜੇਕਰ ਭਵਿੱਖ ਵਿਚ ਕੋਈ ਬੈਂਕ ਐੱਨ.ਪੀ.ਏ. ਕਾਰਨ ਡੁੱਬਦਾ ਹੈ, ਤਾਂ ਉਸ ਬੈਂਕ ਦੇ ਹਰ ਤਰ੍ਹਾਂ ਦੇ ਡਿਪਾਜ਼ਿਟ ਸਰਕਾਰ ਆਪਣੀ ਹਿਰਾਸਤ ਵਿਚ ਲੈ ਕੇ ਬੈਂਕ ਨੂੰ ਦਿਵਾਲੀਆ ਹੋਣ ਤੋਂ ਬਾਅਦ ਖੜ੍ਹਾ ਕਰਨ ਵਿਚ ਵਰਤੇਗੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

Read Full Article
    ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

Read Full Article
    ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

Read Full Article
    ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

Read Full Article
    ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

Read Full Article
    ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

Read Full Article
    ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

Read Full Article
    14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

Read Full Article
    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article