PUNJABMAILUSA.COM

ਜਦੋਂ ਉੱਡਦੇ ਜਹਾਜ਼ ਦੀ ਖਿੜਕੀ ਉੱਖੜੀ ਤੇ ਖਿਲਾਰਾ ਪੈਣ ਲੱਗ ਪਿਆ

ਜਦੋਂ ਉੱਡਦੇ ਜਹਾਜ਼ ਦੀ ਖਿੜਕੀ ਉੱਖੜੀ ਤੇ ਖਿਲਾਰਾ ਪੈਣ ਲੱਗ ਪਿਆ

ਜਦੋਂ ਉੱਡਦੇ ਜਹਾਜ਼ ਦੀ ਖਿੜਕੀ ਉੱਖੜੀ ਤੇ ਖਿਲਾਰਾ ਪੈਣ ਲੱਗ ਪਿਆ
May 16
10:18 2018

ਬੀਜਿੰਗ, 16 ਮਈ (ਪੰਜਾਬ ਮੇਲ)- ਚੀਨ ਦੇ ਸ਼ਿਚੁਆਨ ਏਅਰਲਾਈਨਜ਼ ਦੇ ਜਹਾਜ਼ 3 ਯੂ 6331 ਨੇ ਇਸ ਸੋਮਵਾਰ ਨੂੰ ਚੋਂਗਕਿਊਂਗ ਤੋਂ ਲਹਾਸਾ ਲਈ ਉਡਾਣ ਭਰੀ ਤਾਂ ਅਜੇ ਡੇਢ ਘੰਟਾ ਹੋਇਆ ਸੀ ਕਿ ਕਾਕਪਿਟ ਦੀ ਖਿੜਕੀ ਟੁੱਟ ਕੇ ਜਹਾਜ਼ ਤੋਂ ਵੱਖਰੀ ਹੋ ਗਈ। ਜਹਾਜ਼ 32 ਹਜ਼ਾਰ ਫੁੱਟ ਦੀ ਉਚਾਈ ਉੱਤੇ ਸੀ। ਖਿੜਕੀ ਟੁੱਟਦੇ ਸਾਰ ਜਹਾਜ਼ ਅੰਦਰ ਤੇਜ਼ ਹਵਾ ਆਉਣ ਲੱਗੀ। ਹਵਾ ਇੰਨੀ ਤੇਜ਼ ਸੀ ਕਿ ਕੋ-ਪਾਇਲਟ ਜਹਾਜ਼ ਵਿਚੋਂ ਬਾਹਰ ਲਟਕਣ ਦੀ ਸਥਿਤੀ ਵਿਚ ਸੀ। ਅੰਦਰ ਮੁਸਾਫਰਾਂ ਦੇ ਬੈਗ, ਖਾਣਾ ਤੇ ਹੋਰ ਸਮਾਨ ਆਲੇ-ਦੁਆਲੇ ਡਿੱਗਣ ਲੱਗ ਗਏ। ਜਹਾਜ਼ ਵਿਚ ਭੜਥੂ ਪੈ ਗਿਆ। ਉਸ ਸਮੇਂ ਪਾਇਲਟ ਲਿਊ ਸ਼ੁਆਨਜਿਆਨ ਨੇ ਐਲਾਨ ਕੀਤਾ, ‘ਘਬਰਾਓ ਨਾ, ਅਸੀਂ ਸਥਿਤੀ ਸੰਭਾਲ ਲਵਾਂਗੇ।’ ਇੰਨਾ ਕਹਿਣ ਪਿੱਛੋਂ ਉਸ ਨੇ 20 ਮਿੰਟਾਂ ਵਿਚ 32 ਹਜ਼ਾਰ ਫੁੱਟ ਦੀ ਉਚਾਈ ਵਿਚ ਉੱਡ ਰਹੇ ਜ਼ਹਾਜ਼ ਦੀ ਸਫਲ ਲੈਂਡਿੰਗ ਕਰਵਾ ਲਈ। ਪਾਇਲਟ ਲਿਊ ਨੇ ਦੱਸਿਆ, ‘ਵਿੰਡਸ਼ੀਟ ਟੁੱਟਦੇ ਸਾਰ ਕੁਝ ਦੇਰ ਵਿਚ ਜਹਾਜ਼ ਦਾ ਤਾਪਮਾਨ ਮਨਫੀ 40 ਡਿਗਰੀ ਹੋ ਗਿਆ ਅਤੇ 5 ਤੋਂ 6 ਸਕਿੰਟਾਂ ਵਿਚ ਜਹਾਜ਼ ਹੇਠਾਂ ਨੂੰ ਤੇਜ਼ੀ ਨਾਲ ਜਾਣ ਲੱਗ ਗਿਆ। ਮੇਰਾ ਕੋ-ਪਾਇਲਟ ਮੁਸ਼ਕਲ ਵਿਚ ਸੀ। ਮੈਂ ਸਕਵੇਕ ਵਾਰਨਿੰਗ 7700 ਜਾਰੀ ਕੀਤੀ। ਇਸ ਦਾ ਅਰਥ ਹੁੰਦਾ ਹੈ- ‘ਜਹਾਜ਼ ਨੂੰ ਗੰਭੀਰ ਖਤਰਾ।’ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਸਫਲ ਲੈਂਡਿੰਗ ਕਰਵਾਈ ਗਈ। ਮੈਂ ਇਸ ਰੂਟ ਉੱਤੇ 100 ਤੋਂ ਵੱਧ ਵਾਰ ਉਡਾਣ ਭਰ ਚੁੱਕਾ ਹਾਂ। ਇਸ ਦਾ ਮੈਨੂੰ ਲਾਭ ਹੋਇਆ।’
ਜੇਕਰ ਲਿਊ ਸਮੇਂ ਸਿਰ ਸਹੀ ਕਦਮ ਨਾ ਚੁੱਕਦਾ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ ਅਤੇ ਕੋ-ਪਾਇਲਟ ਨਾਲ ਕੁਝ ਬੁਰਾ ਵੀ ਹੋ ਸਕਦਾ ਸੀ। ਉਸ ਨੇ ਸਲਾਹ ਦਿੱਤੀ ਕਿ ਜੇ ਤੁਸੀਂ ਜਹਾਜ਼ ਵਿਚ ਹੋ ਅਤੇ ਐਮਰਜੈਂਸੀ ਹਾਲਤ ਹੋਵੇ, ਤਾਂ ਤੁਹਾਨੂੰ ਪੂਰਾ ਧਿਆਨ ਰੱਖਣਾ ਪਵੇਗਾ। ਜਹਾਜ਼ ਵਿਚ ਕੁੱਲ 11 ਮਿੰਟ ਬੜੇ ਜ਼ਰੂਰੀ ਹੁੰਦੇ ਹਨ। ਟੇਕਆਫ ਦੇ ਸਮੇਂ ਦੇ 3 ਮਿੰਟ, ਲੈਂਡਿੰਗ ਦੇ 8 ਮਿੰਟ। ਇਸ ਦੌਰਾਨ ਆਪਣੇ ਬੂਟ ਪਾ ਕੇ ਰੱਖੋ ਤਾਂ ਕਿ ਕੋਈ ਐਮਰਜੈਂਸੀ ਹੋਣ ਉੱਤੇ ਤੁਸੀਂ ਪੂਰੀ ਤਰ੍ਹਾਂ ਐਕਟਿਵ ਰਹੋ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article