PUNJABMAILUSA.COM

ਜਡੇਜਾ ਤੇ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਮੁਹਾਲੀ ਟੈਸਟ ਜਿੱਤਿਆ

ਜਡੇਜਾ ਤੇ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਮੁਹਾਲੀ ਟੈਸਟ ਜਿੱਤਿਆ

ਜਡੇਜਾ ਤੇ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਮੁਹਾਲੀ ਟੈਸਟ ਜਿੱਤਿਆ
November 08
04:14 2015

2
108 ਦੌੜਾਂ ਨਾਲ ਦੱਖਣੀ ਅਫਰੀਕਾ ਨੂੰ ਹਰਾਇਆ , ਜਡੇਜਾ ਬਣੇ ‘ਮੈਨ ਆਫ਼ ਦ ਮੈਚ’
ਐੱਸ.ਏ.ਐੱਸ. ਨਗਰ, 7 ਨਵੰਬਰ (ਪੰਜਾਬ ਮੇਲ)- ਸਥਾਨਕ ਫੇਜ਼-9 ਸਥਿਤ ਪੀ.ਸੀ.ਏ. ਕ੍ਰਿਕਟ ਸਟੇਡੀਅਮ ‘ਚ ਦੱਖਣੀ ਅਫਰੀਕਾ ਤੇ ਭਾਰਤ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜੇ ਦਿਨ ਹੀ 108 ਦੌੜਾਂ ਨਾਲ ਜਿੱਤ ਹਾਸਲ ਕਰ ਲਈ | 218 ਦੌੜਾਂ ਦਾ ਪਿੱਛਾ ਕਰਦੇ ਹੋਏ ਦੱਖਣੀ ਅਫ਼ਰੀਕਾ ਦੀ ਟੀਮ ਬੁਰੀ ਤਰ੍ਹਾਂ ਲੜਖੜਾ ਗਈ ਤੇ ਪੂਰੀ ਟੀਮ 109 ਦੌੜਾਂ ‘ਤੇ ਢੇਰ ਹੋ ਗਈ | ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਅਫ਼ਰੀਕੀ ਬੱਲੇਬਾਜ਼ਾਂ ‘ਤੇ ਕਹਿਰ ਬਣ ਕੇ ਵਰੇ੍ਹ ਅਤੇ 8 ਵਿਕਟਾਂ ਹਾਸਲ ਕੀਤੀਆਂ | ਅਸ਼ਵਿਨ ਨੇ ਸਭ ਤੋਂ ਜ਼ਿਆਦਾ 5 ਤੇ ਜਡੇਜਾ ਨੇ 3 ਵਿਕਟਾਂ ਹਾਸਲ ਕੀਤੀਆਂ | ਇਸ ਜਿੱਤ ਨਾਲ ਭਾਰਤ ਨੇ ਚਾਰ ਟੈਸਟ ਮੈਚਾਂ ਦੀ ਲੜੀ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ | ਤੀਜੇ ਦਿਨ ਭਾਰਤ ਨੇ ਦੂਜੀ ਪਾਰੀ ਖੇਡਦੇ ਹੋਏ 200 ਦੌੜਾਂ ਬਣਾਈਆਂ ਸਨ | ਇਸ ਤਰ੍ਹਾਂ ਭਾਰਤ ਦੀਆਂ ਕੁੱਲ 217 ਦੌੜਾਂ ਹੋ ਗਈਆਂ ਸਨ, ਕਿਉਂਕਿ ਪਹਿਲੀ ਪਾਰੀ ‘ਚ ਭਾਰਤ 17 ਦੌੜਾਂ ਨਾਲ ਅੱਗੇ ਚੱਲ ਰਿਹਾ ਸੀ | ਇਸ ਤਰ੍ਹਾਂ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਅੱਗੇ 218 ਦੌੜਾਂ ਦਾ ਟੀਚਾ ਰੱਖਿਆ | ਰਵਿੰਦਰ ਜਡੇਜਾ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਮੈਚ ਆਫ ਦ ਮੈਨ ਐਲਾਨਿਆ ਗਿਆ |
ਦੂਜੀ ਪਾਰੀ ਵਿਚ ਦੱਖਣੀ ਅਫਰੀਕਾ ਦੇ ਖਿਡਾਰੀ ਫਿਲੈਂਡਰ ਨੂੰ ਰਵਿੰਦਰ ਜੁਡੇਜਾ ਨੇ ਮਹਿਜ਼ 1 ਦੌੜ ‘ਤੇ ਹੀ ਐਲ.ਬੀ.ਡਬਲਿਊ. ਕਰ ਦਿੱਤਾ | ਇਸ ਤੋਂ ਬਾਅਦ ਅਸ਼ਵਿਨ ਨੇ ਡੂ ਪਲੇਸਿਸ ਨੂੰ ਇਕ ਦੌੜ ‘ਤੇ ਰਹਾਣੇ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ | ਜਡੇਜਾ ਨੇ ਕਪਤਾਨ ਹਾਸ਼ਿਮ ਅਮਲਾ ਨੂੰ ਬਿਨ੍ਹਾਂ ਖਾਤਾ ਖੋਲੇ੍ਹ ਤੇ ਅਮਿਤ ਮਿਸ਼ਰਾ ਨੇ ਖਤਰਨਾਕ ਬੱਲੇਬਾਜ਼ ਡੀਵਿਲਿਅਰਜ਼ ਨੂੰ 16 ਦੌੜਾਂ ‘ਤੇ ਬੋਲਡ ਕਰਕੇ ਪਵੇਲੀਅਨ ਵਾਪਸ ਭੇਜ ਦਿੱਤਾ | ਇਸ ਤੋਂ ਬਾਅਦ ਏਲਗਰ ਨੇ 16 ਦੌੜਾਂ, ਡੇਨ ਵਿਲਾਸ ਨੇ 7 ਦੌੜਾਂ, ਹਾਰਮਰ ਨੇ 11 ਦੌੜਾਂ, ਵੇਨ ਜਿਲ ਨੇ 36 ਦੌੜਾਂ, ਸਟੇਨ ਨੇ 2, ਰਵਾਡਾ ਨੇ 1, ਇਮਰਾਨ ਤਾਹਿਰ ਨੇ 4 ਦੌੜਾਂ ਦਾ ਯੋਗਦਾਨ ਪਾਇਆ | ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 125 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ | ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਭਾਰਤੀ ਟੀਮ ਦੂਜੀ ਪਾਰੀ ਵਿਚ 200 ਦੌੜਾਂ ਬਣਾ ਕੇ ਆਲ ਆਊਟ ਹੋ ਗਈ | ਦੂਜੀ ਪਾਰੀ ਵਿਚ 77 ਦੌੜਾਂ ਬਣਾ ਕੇ ਚੇਤੇਸ਼ਵਰ ਪੁਜਾਰਾ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ, ਮੁਰਲੀ ਵਿਜੇ ਨੂੰ 47 ਦੌੜਾਂ ਦੇ ਨਿੱਜੀ ਸਕੋਰ ‘ਤੇ ਇਮਰਾਨ ਤਾਹਿਰ ਨੇ ਆਊਟ ਕੀਤਾ | ਵਿਰਾਟ ਕੋਹਲੀ ਨੂੰ 29 ਦੌੜਾਂ ਦੇ ਨਿੱਜੀ ਸਕੋਰ ‘ਤੇ ਵੇਨ ਜਿਲ ਨੇ ਵਿਲਾਸ ਦੇ ਹੱਥੋਂ ਕੈਚ ਕਰਾਇਆ |
ਪੁਜਾਰਾ ਨੂੰ 77 ਦੌੜਾਂ ਦੇ ਨਿੱਜੀ ਸਕੋਰ ‘ਤੇ ਇਮਰਾਨ ਤਾਹਿਰ ਨੇ ਹਾਸ਼ਿਮ ਅਮਲਾ ਹੱਥੋਂ ਕੈਚ ਕਰਾਇਆ | ਇਸ ਤੋਂ ਬਾਅਦ ਕਿ ਭਾਰਤੀ ਟੀਮ ਸੰਭਲ ਪਾਉਂਦੀ ਹਾਰਮਰ ਨੇ ਅੰਜਿਕਾ ਰਿਹਾਣੇ ਨੂੰ 2 ਦੌੜਾਂ ‘ਤੇ ਬਵੂਮਾ ਦੇ ਹੱਥੋਂ ਕੈਚ ਕਰਵਾ ਦਿੱਤਾ | ਇਸ ਤੋਂ ਬਾਅਦ ਤੀਜੇ ਦਿਨ ਦੇ 2 ਘੰਟੇ ਦੀ ਖੇਡ ‘ਚ ਭਾਰਤੀ ਖਿਡਾਰੀ ਸਿਰਫ 40 ਦੌੜਾਂ ਹੀ ਬਣਾ ਸਕੇ | ਅੰਜਿਕਾ ਰਹਾਣੇ ਨੇ 2, ਰਵਿੰਦਰ ਜੁਡੇਜਾ ਨੇ 8, ਅਮਿਤ ਮਿਸਰਾ ਨੇ 2, ਆਰ. ਅਸ਼ਵਿਨ ਨੇ 3, ਉਮੇਸ ਯਾਦਵ 1 ਤੇ ਰਿਧੀਮਾਨ ਸਾਹਾ 20 ਦੌੜਾਂ ਬਣਾ ਕੇ ਆਊਟ ਹੋ ਗਏ | ਦੂਜੀ ਪਾਰੀ ‘ਚ ਦੱਖਣੀ ਅਫਰੀਕਾ ਦੇ ਖਿਡਾਰੀ ਸਿਮਾਨ ਹਾਰਮਰ ਤੇ ਇਮਰਾਨ ਤਾਹਿਰ ਨੇ 4-4 ਵਿਕਟ, ਵੇਨ ਜਿਲ ਤੇ ਫਿਲੈਂਡਰ ਨੇ 1-1 ਵਿਕਟ ਹਾਸਲ ਕੀਤੇ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article