ਜਗਦੇਵ ਸਿੰਘ ਧੰਜਲ ਦਾ ਨਵਾਂ ਗੀਤ ਫਰਿਜ਼ਨੋ ਵਿਖੇ ਰਿਲੀਜ਼

January 25
10:17
2017
ਫਰਿਜ਼ਨੋ, 25 ਜਨਵਰੀ (ਨੀਟਾ/ਕੁਲਵੰਤ/ਪੰਜਾਬ ਮੇਲ)- ਗਜ਼ਲਗੋ ਜਗਦੇਵ ਸਿੰਘ ਨੇ ਪੱਪੀ ਭਦੌੜ ਦੀ ਕਲਮ ਤੋਂ ਲਿਖਿਆ ਗੀਤ ”ਪੰਜਾਬ ਦਾ ਬੂਟਾ” ਐੱਮ. ਟਰੈਕ ਇੰਟਰਟੇਨਮੈਂਟ ਦੇ ਬੈਨਰ ਹੇਠ ਗੀਤਕਾਰ ਮੱਖਣ ਲੁਹਾਰ ਦੀ ਦੇਖ-ਰੇਖ ਹੇਠ ਸ਼ਤੀਸ ਮਹਿਮੀ ਦੇ ਸੰਗੀਤ ਵਿਚ ਲੋਕ ਅਰਪਨ ਕੀਤਾ ਹੈ। ਇਹ ਗੀਤ ਇੱਕ ਸਾਦੇ ਸਮਾਗਮ ਦੌਰਾਨ ਫਰਿਜ਼ਨੋ ਵਿਖੇ ਰਿਲੀਜ਼ ਕੀਤਾ ਗਿਆ। ਗਾਇਕ ਜਗਦੇਵ ਸਿੰਘ ਨੇ ਕਿਹਾ ਕਿ ਇਹ ਗੀਤ ਇਕੱਲੇ ਮੇਰੇ ਦਿੱਲ ਦੀ ਹੂਕ ਨਹੀਂ, ਬਲਕਿ ਹਰ ਉਸ ਪੰਜਾਬੀ ਦੇ ਦਿੱਲ ਦਾ ਦਰਦ ਹੈ, ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਗੀਤ ਅਸੀਂ ਪੰਜਾਬੀਆਂ ਲਈ ਮੁਫ਼ਤ ‘ਚ ਯੂ ਟਿਊਬ, ਆਈ ਟਿਉਂਨਜ਼ ਅਤੇ ਹੋਰ ਸੋਸ਼ਲ ਮੀਡੀਏ ਜ਼ਰੀਏ ਮੁਹੱਈਆ ਕਰਵਾਇਆ ਹੈ ਅਤੇ ਪੰਜਾਬੀਆਂ ਨੂੰ ਗੁਜ਼ਾਰਿਸ਼ ਹੈ ਕਿ ਇੱਕ ਵਾਰੀ ਇਹ ਗੀਤ ਜ਼ਰੂਰ ਸੁਣਿਓ।
There are no comments at the moment, do you want to add one?
Write a comment