PUNJABMAILUSA.COM

‘ਜਗਤਾਰ ਜੌਹਲ ਨੂੰ ਕਰਨਾ ਪਵੇਗਾ ਭਾਰਤੀ ਕਾਨੂੰਨ ਦਾ ਸਾਹਮਣਾ

‘ਜਗਤਾਰ ਜੌਹਲ ਨੂੰ ਕਰਨਾ ਪਵੇਗਾ ਭਾਰਤੀ ਕਾਨੂੰਨ ਦਾ ਸਾਹਮਣਾ

‘ਜਗਤਾਰ ਜੌਹਲ ਨੂੰ ਕਰਨਾ ਪਵੇਗਾ ਭਾਰਤੀ ਕਾਨੂੰਨ ਦਾ ਸਾਹਮਣਾ
June 13
10:15 2018

ਨਵੀਂ ਦਿੱਲੀ, 13 ਜੂਨ (ਪੰਜਾਬ ਮੇਲ)-ਕੇਂਦਰੀ ਗ੍ਰਹਿ ਰਾਜ ਮੰਤਰੀ ਰਿਜਿਜੂ ਨੇ ਬਰਤਾਨੀਆ ਵਿਚ ਆਪਣੀ ਹਮਰੁਤਬਾ ਬੈਰੋਨੈੱਸ ਵਿਲੀਅਮਜ਼ ਨਾਲ ਮੁਲਾਕਾਤ ਕੀਤੀ ਹੈ ਤੇ ਸੁਣਨ ‘ਚ ਆਇਆ ਹੈ ਕਿ ਉਨ੍ਹਾਂ ਆਖਿਆ ਕਿ ਪੰਜਾਬ ਵਿਚ ਆਰ.ਐੱਸ.ਐੱਸ. ਆਗੂਆਂ ਦੀ ਹੱਤਿਆਵਾਂ ਦੀ ਸਾਜਿਸ਼ ਦੇ ਕੇਸ ਵਿਚ ਮੁਲਜ਼ਮ ਬਰਤਾਨਵੀ ਪੰਜਾਬੀ ਨੌਜਵਾਨ ਨੂੰ ਭਾਰਤ ਵਿਚ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।
ਰਿਜਿਜੂ ਵੱਲੋਂ ਬੀਬੀ ਵਿਲੀਅਮਜ਼ ਨੂੰ ਦੱਸਿਆ ਗਿਆ ਸੀ ਕਿ ਜਗਤਾਰ ਸਿੰਘ ਜੌਹਲ ਬਾਰੇ ਸ਼ੱਕ ਹੈ ਕਿ ਉਹ ਜਨਵਰੀ 2016 ਤੋਂ ਅਕਤੂਬਰ 2017 ਤੱਕ ਆਰ.ਐੱਸ.ਐੱਸ., ਸ਼ਿਵ ਸੈਨਾ ਤੇ ਡੇਰਾ ਸਿਰਸਾ ਦੇ ਸੱਤ ਕਾਰਕੁਨਾਂ ਦੀਆਂ ਗਿਣ-ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੇ ਸਾਜਿਸ਼ਕਾਰਾਂ ‘ਚ ਸ਼ਾਮਲ ਸੀ। ਉਨ੍ਹਾਂ ਬਰਤਾਨਵੀ ਮੰਤਰੀ ਨੂੰ ਦੱਸਿਆ ਕਿ ਜੌਹਲ ਨੂੰ ਅਪਰਾਧ ‘ਚ ਆਪਣੇ ਕਥਿਤ ਭੂਮਿਕਾ ਸਬੰਧੀ ਭਾਰਤ ‘ਚ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।
ਕੌਮੀ ਜਾਂਚ ਏਜੰਸੀ ਐੱਨ.ਆਈ.ਏ. ਨੇ ਬੀਤੀ 4 ਮਈ ਨੂੰ ਮੁਹਾਲੀ ਦੀ ਇਕ ਅਦਾਲਤ ‘ਚ ਚਾਰਜਸ਼ੀਟ ਦਾਖਲ ਕਰਕੇ ਦਾਅਵਾ ਕੀਤਾ ਸੀ ਕਿ ਜੌਹਲ ਪਿਛਲੇ ਸਾਲ ਅਕਤੂਬਰ ‘ਚ ਲੁਧਿਆਣਾ ਵਿਚ ਆਰ.ਐੱਸ.ਐੱਸ. ਆਗੂ ਰਵਿੰਦਰ ਗੋਸਾਈਂ ਦੇ ਕਤਲ ਦੀ ਸਾਜਿਸ਼ ਲਈ ਫੰਡਿੰਗ ਵਿਚ ਸ਼ਾਮਲ ਸੀ। ਜਗਤਾਰ ਜੌਹਲ ਇਸ ਵੇਲੇ ਪੰਜਾਬ ਦੀ ਜੇਲ੍ਹ ‘ਚ ਬੰਦ ਹੈ। ਸ਼੍ਰੀ ਰਿਜਿਜੂ ਨੇ ਬੀਬੀ ਵਿਲੀਅਮਜ਼ ਨੂੰ ਇਹ ਵੀ ਦੱਸਿਆ ਕਿ ਬਰਤਾਨਵੀ ਹਾਈ ਕਮਿਸ਼ਨ ਵੱਲੋਂ ਜੌਹਲ ਨਾਲ ਨਿਯਮਤ ਢੰਗ ਨਾਲ ਕਾਊਂਸਲਰ ਰਸਾਈ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਹੁਣ ਤੱਕ 11 ਕਾਊਂਸਲਰ ਫੇਰੀਆਂ ਹੋ ਚੁੱਕੀਆਂ ਹਨ। ਜੌਹਲ ਤੇ ਉਸ ਦੇ ਵਕੀਲਾਂ ਨੂੰ ਭਾਰਤੀ ਅਦਾਲਤਾਂ ਵਿਚ ਆਪਣੇ ਕੇਸ ਦੀ ਪੈਰਵੀ ਕਰਨ ਦੇ ਸਾਰੇ ਕਾਨੂੰਨੀ ਮੌਕੇ ਉਪਲੱਬਧ ਹਨ। ਭਾਰਤ ਸਰਕਾਰ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਜੌਹਲ ਇਕ ਬਰਤਾਨਵੀ ਨਾਗਰਿਕ ਹੋਣ ਕਰਕੇ ਉਹ ਬਰਤਾਨੀਆ ਵਿਚ ਸਿੱਖ ਗਰੁੱਪਾਂ ਦਾ ਕੇਂਦਰ ਬਿੰਦੂ ਬਣ ਗਿਆ ਹੈ। ਜਗਤਾਰ ਜੌਹਲ ਦੀ ਗ੍ਰਿਫ਼ਤਾਰੀ ਤੇ ਉਸ ਨੂੰ ਕਾਊਂਸਲਰ ਰਸਾਈ ਦੇ ਮੁੱਦੇ ‘ਤੇ ਬਰਤਾਨਵੀ ਪਾਰਲੀਮੈਂਟ ਵਿਚ ਵੀ ਬਹਿਸ ਹੋਈ ਸੀ।
ਪਿੱਛੇ ਜਿਹੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਆਪਣੇ ਬਰਤਾਨਵੀ ਹਮਰੁਤਬਾ ਨਾਲ ਮੀਟਿੰਗ ‘ਚ ਇਹ ਸੁਝਾਅ ਵੀ ਦਿੱਤਾ ਸੀ ਕਿ ਤਸ਼ੱਦਦ ਦੇ ਦੋਸ਼ਾਂ ਦੀ ਜਾਂਚ ਲਈ ਕੋਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕਰ ਸਕਦਾ ਹੈ, ਜੋ ਨਿਆਂਇਕ ਅਧਿਕਾਰਾਂ ਵਾਲੀ ਇਕ ਸੁਤੰਤਰ ਸੰਸਥਾ ਹੈ।।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article
    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article
    ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

Read Full Article