PUNJABMAILUSA.COM

ਜਗਤਾਰ ਕੌਰ ਦੇ ਕਾਤਲ ਪਤੀ ਅਤੇ ਪ੍ਰੇਮਿਕਾ ਨੂੰ ਉਮਰ ਕੈਦ

ਜਗਤਾਰ ਕੌਰ ਦੇ ਕਾਤਲ ਪਤੀ ਅਤੇ ਪ੍ਰੇਮਿਕਾ ਨੂੰ ਉਮਰ ਕੈਦ

ਜਗਤਾਰ ਕੌਰ ਦੇ ਕਾਤਲ ਪਤੀ ਅਤੇ ਪ੍ਰੇਮਿਕਾ ਨੂੰ ਉਮਰ ਕੈਦ
July 27
10:17 2016

11ਓਟਵਾ, 27 ਜੁਲਾਈ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਢਾਈ ਸਾਲ ਪਹਿਲਾਂ ਰਾਜਧਾਨੀ ਓਟਵਾ ‘ਚ ਪ੍ਰੇਮਿਕਾ ਨਾਲ ਮਿਲ ਕੇ ਆਪਣੀ ਪਤਨੀ ਨੂੰ ਕਤਲ ਕਰਨ ਵਾਲੇ ਪੰਜਾਬੀ ਤੇ ਉਸ ਦੀ ਪ੍ਰੇਮਿਕਾ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਭੁਪਿੰਦਰਪਾਲ ਸਿੰਘ ਗਿੱਲ ਨੇ ਗੁਰਪ੍ਰੀਤ ਕੌਰ ਰੋਨਾਲਡ ਨਾਲ ਮਿਲ ਕੇ ਤਿੰਨ ਬੱਚਿਆਂ ਦੀ ਮਾਂ 43 ਸਾਲਾ ਜਗਤਾਰ ਕੌਰ ਗਿੱਲ ਨੂੰ ਜਨਵਰੀ 2014 ‘ਚ ਉਸ ਦੇ ਘਰ ਅੰਦਰ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੌਕੀਮਾਨ ਦੀ ਜੰਮਪਲ ਜਗਤਾਰ ਕੌਰ ਕੈਨੇਡੀਅਨ ਸ਼ਹਿਰੀ ਬਣਨ ਉਪਰੰਤ 1997 ‘ਚ ਆਪਣੇ ਤੋਂ ਚਾਰ ਸਾਲ ਛੋਟੇ, ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਦੇ ਭੁਪਿੰਦਰਪਾਲ ਸਿੰਘ ਨੂੰ ਵਿਆਹ ਕੇ ਕੈਨੇਡਾ ਲੈ ਕੇ ਆਈ ਸੀ ਪਰ ਪਤੀ-ਪਤਨੀ ਦਰਮਿਆਨ ਪਿਆਰ ਦਾ ਰਿਸ਼ਤਾ ਕਦੇ ਨਾ ਬਣ ਸਕਿਆ। ਉਨ੍ਹਾਂ ਦੇ ਰਿਸ਼ਤੇ ‘ਚ ਨਵਾਂ ਮੋੜ ਉਦੋਂ ਆਇਆ, ਜਦੋਂ ਸਿਟੀ ਟਰਾਂਸਪੋਰਟ ‘ਚ ਡਰਾਈਵਰ ਵਜੋਂ ਕੰਮ ਕਰਦੇ ਭੁਪਿੰਦਰਪਾਲ ਦਾ ਉਸੇ ਕੰਪਨੀ ‘ਚ ਬੱਸ ਡਰਾਈਵਰ ਗੁਰਪ੍ਰੀਤ ਕੌਰ ਰੋਨਾਲਡ ਨਾਲ ਪਿਆਰ ਹੋ ਗਿਆ। ਦੋ ਬੱਚਿਆਂ ਦੀ ਮਾਂ ਗੁਰਪ੍ਰੀਤ ਕੌਰ ਗੋਰੇ ਨਾਲ ਵਿਆਹੀ ਹੋਈ ਸੀ ਅਤੇ ਉਸ ਦਾ ਵਿਆਹੁਤਾ ਰਿਸ਼ਤਾ ਟੁੱਟਣ ਵਾਲਾ ਸੀ। ਉਹ ਭੁਪਿੰਦਰਪਾਲ ਦੀ ਗੁਆਂਢਣ ਵੀ ਸੀ।
ਇਸ ਰਿਸ਼ਤੇ ਨਾਲ ਪੈਦਾ ਹੋਏ ਕਲੇਸ਼ ਦਾ 29 ਜਨਵਰੀ 2014 ਦੀ ਸਵੇਰ ਦੁਖਦਾਇਕ ਅੰਤ ਹੋ ਗਿਆ। ਜਦੋਂ ਜਗਤਾਰ ਕੌਰ ਨੂੰ ਉਸ ਦੇ ਘਰ ਅੰਦਰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਅਤੇ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਘਟਨਾ ਸਮੇਂ ਉਹ ਘਰੇ ਇਕੱਲੀ ਸੀ। ਸਰਕਾਰੀ ਵਕੀਲ ਵਲੋਂ ਪੇਸ਼ ਕੀਤੇ ਸਬੂਤਾਂ ਮੁਤਾਬਕ ਪੁਲਿਸ ਨੂੰ ਪੁਖਤਾ ਸਬੂਤ ਮਿਲਣ ਪਿਛੋਂ ਦੋਸ਼ੀਆਂ ਨੂੰ ਕਤਲ ਦੇ ਢਾਈ ਮਹੀਨਿਆਂ ਪਿੱਛੋਂ ਗ੍ਰਿਫਤਾਰ ਕੀਤਾ ਗਿਆ। ਕਤਲ ਲਈ ਵਰਤੀ ਗਈ ਰਾਡ ਲੁਕਾਉਣ ਗਿਆ ਭੁਪਿੰਦਰ ਸਿੰਘ ਸਕਿਓਰਿਟੀ ਕੈਮਰੇ ਦੀ ਫੁਟੇਜ ‘ਚ ਕੈਦ ਹੋ ਗਿਆ। ਰਾਡ ਉਪਰ ਉਸ ਦੀਆਂ ਉਂਗਲਾਂ ਦੇ ਨਿਸ਼ਾਨ ਵੀ ਮਿਲ ਗਏ। ਜਗਤਾਰ ਕੌਰ ਗਿੱਲ ਦਾ ਗਲਾ ਵੱਢਦੇ ਸਮੇਂ ਗੁਰਪ੍ਰੀਤ ਕੌਰ ਦੇ ਹੱਥ ਉਪਰ ਚਾਕੂ ਦਾ ਕੱਟ ਲੱਗ ਗਿਆ ਅਤੇ ਉਸ ਦੇ ਖੂਨ ਦਾ ਮੌਕੇ ਵਾਰਦਾਤ ਤੋਂ ਲਿਆ ਡੀ.ਐੱਨ.ਏ. ਨਮੂਨਾ ਉਸ ਦੇ ਖੂਨ ਨਾਲ ਮੈਚ ਕਰ ਗਿਆ। 9 ਹਫਤਿਆਂ ਦੀ ਸੁਣਵਾਈ ਦੌਰਾਨ ਦੋਵੇਂ ਦੋਸ਼ੀ ਇਕ ਦੂਜੇ ‘ਤੇ ਕਤਲ ਦੀ ਜ਼ਿੰਮੇਵਾਰੀ ਸੁੱਟਦੇ ਰਹੇ ਪਰ ਓਨਟਾਰੀਓ ਸੁਪੀਰੀਅਰ ਕੋਰਟ ਦੀ 12 ਮੈਂਬਰੀ ਜਿਊਰੀ ਨੇ 40 ਸਾਲਾ ਭੁਪਿੰਦਰਪਾਲ ਗਿੱਲ ਤੇ 37 ਸਾਲਾ ਗੁਰਪ੍ਰੀਤ ਕੌਰ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ। ਦੋਵਾਂ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਮ੍ਰਿਤਕਾ ਜਗਤਾਰ ਕੌਰ ਦੀ ਭਾਣਜੀ ਰਮਨਪ੍ਰੀਤ ਕੌਰ ਚਾਹਲ ਨੇ ਮ੍ਰਿਤਕਾਂ ਦੇ ਮਾਪਿਆਂ ਦੀ ਅਦਾਲਤ ਨੂੰ ਇਨਸਾਫ ਲਈ ਲਿਖੀ ਵੇਦਨਾ ਪੜ੍ਹ ਕੇ ਸੁਣਾਈ, ਜਿਸ ਵਿਚ ਕਿਹਾ ਗਿਆ ਕਿ ਉਹ ਇਨਸਾਫ ਦੀ ਉਡੀਕ ‘ਚ ਆਪਣੀ ਬੇਟੀ ਦੀਆਂ ਅਸਥੀਆਂ ਪਾਉਣ ਨਹੀਂ ਗਏ। ਮਾਣਯੋਗ ਜੱਜ ਜੂਲੀਆਨੇ ਪ੍ਰਫੈਟ ਨੇ ਭੁਪਿੰਦਰਪਾਲ ਗਿੱਲ ਤੇ ਗੁਰਪ੍ਰੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਹੁਕਮ ਦਿੱਤਾ ਕਿ ਦੋਵਾਂ ਨੂੰ ਘੱਟੋ-ਘੱਟ 25-25 ਸਾਲ ਪੈਰੋਲ ‘ਤੇ ਰਿਹਾਅ ਨਾ ਕੀਤਾ ਜਾਵੇ। ਸਜ਼ਾ ਸੁਣਾਏ ਜਾਣ ਸਮੇਂ ਭੁਪਿੰਦਰਪਾਲ ਅਤੇ ਗੁਰਪ੍ਰੀਤ ਕੌਰ ਪੱਥਰ ਦੇ ਬੁੱਤ ਬਣ ਕੇ ਖੜ੍ਹੇ ਰਹੇ, ਜਦਕਿ ਅਦਾਲਤ ‘ਚ ਹਾਜ਼ਰ ਮ੍ਰਿਤਕਾ ਜਗਤਾਰ ਦੇ ਪਿਤਾ ਅਜੀਤ ਸਿੰਘ ਮਾਨ ਤੇ ਮਾਂ ਜਗੀਰ ਕੌਰ ਮਾਨ ਭੁੱਬਾਂ ਮਾਰ ਕੇ ਰੋ ਪਏ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

Read Full Article
    ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

Read Full Article
    ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Read Full Article
    APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

Read Full Article
    ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

Read Full Article
    ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

Read Full Article
    ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

Read Full Article
    ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

Read Full Article
    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article