PUNJABMAILUSA.COM

ਛੱਤੀਸਗੜ੍ਹ ਦੇ ਐਸਪੀ ਹੁਸੈਨ ਨੂੰ ਅਮਰੀਕਾ ‘ਚ ਇੰਟਰਨੈਸ਼ਨਲ ਪੁਲਿਸਿੰਗ ਐਵਾਰਡ

ਛੱਤੀਸਗੜ੍ਹ ਦੇ ਐਸਪੀ ਹੁਸੈਨ ਨੂੰ ਅਮਰੀਕਾ ‘ਚ ਇੰਟਰਨੈਸ਼ਨਲ ਪੁਲਿਸਿੰਗ ਐਵਾਰਡ

ਛੱਤੀਸਗੜ੍ਹ ਦੇ ਐਸਪੀ ਹੁਸੈਨ ਨੂੰ ਅਮਰੀਕਾ ‘ਚ ਇੰਟਰਨੈਸ਼ਨਲ ਪੁਲਿਸਿੰਗ ਐਵਾਰਡ
October 17
13:48 2016

bha
ਕੈਲੀਫੋਰਨੀਆ, 17 ਅਕਤੂਬਰ (ਪੰਜਾਬ ਮੇਲ)- ਭਾਰਤ ਦੇ ਛੱਤੀਸਗੜ੍ਹ ਦੇ ਜ਼ਿਲ੍ਹਾ ਬਲੋਦ ਵਿੱਚ ਕਮਿਊਨਿਟੀ ਪੁਲਿਸਿੰਗ ਲਈ ਜ਼ਿਲ੍ਹੇ ਦੇ ਤਤਕਾਲੀ ਐਸਪੀ ਸ਼ੇਖ ਆਰਿਫ ਹੁਸੈਨ ਨੂੰ ਇਟਰਨੈਸ਼ਨਲ ਐਸੋਸੀਏਸ਼ਨ ਆਫ਼ ਚੀਫ਼ ਆਫ ਪੁਲਿਸ (ਆਈਏਸੀਪੀ) ਦੇ ਵੱਕਾਰੀ ਕੌਮਾਂਤਰੀ ਖ਼ਿਤਾਬ ਨਾਲ ਨਵਾਜਿਆ ਗਿਆ। ਨਿਊ ਓਰਲੈਂਸ ਪੁਲਿਸ ਡਿਪਾਰਟਮੈਂਟ ਦੁਆਰਾ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਆਯੋਜਤ ਐਵਾਰਡ ਸਮਾਗਮ ਵਿੱਚ ਆਈਪੀਐਸ ਸ਼ੇਖ ਆਰਿਫ ਹੁਸੈਨ ਨੂੰ ਕਮਿਊਨਿਟੀ ਪੁਲਿਸਿੰਗ ਦੇ ਚੀਫ਼ ਹੈਡ ਰੋਨਲ ਸੇਰਪਸ, ਵਰਜੀਨੀਆ ਪੁਲਿਸ ਦੇ ਚੀਫ਼ ਤੇ ਐਵਾਰਡ ਚੋਣ ਕਮੇਟੀ ਦੇ ਮੁਖੀ ਜਮੇਸ ਫੌਕਸ, ਲੰਡਨ ਪੁਲਿਸ ਅਸਿਸਟੈਂਟ ਕਮਿਸ਼ਨਰ ਰੈਲਫ਼ ਸਕਿਮ ਨੇ ਆਈਏਸੀਪੀ ਐਵਾਰਡ ਨਾਲ ਸਨਮਾਨਤ ਕੀਤਾ। ਆਰਿਫ਼ ਵਰਤਮਾਨ ਵਿੱਚ ਬਲੌਦਾ ਬਾਜ਼ਾਰ ਦੇ ਐਸਪੀ ਹਨ। ਜਦੋਂ ਉਹ ਬਾਲੋਦ ਜ਼ਿਲ੍ਹੇ ਵਿੱਚ ਤਾਇਨਾਤ ਸਨ, ਉਦੋਂ ਉਨ੍ਹਾਂ ਨੇ ਮਿਸ਼ਨ ਜੀਵ ਦਇਆ, ਈ ਰੱਖਿਆ ਤੇ ਪੂਰਨ ਸ਼ਕਤੀ ਨਾਂ ਦੇ ਤਿੰਨ ਪ੍ਰੋਗਰਾਮ ਚਲਾਏ। ਕਮਿਊਨਿਟੀ ਪੁਲਿਸਿੰਗ ਦੇ ਉਨ੍ਹਾਂ ਦੇ ਇਸ ਕੰਮ ਨੂੰ ਇਸ ਤੋਂ ਪਹਿਲਾਂ ਕੌਮੀ ਪੱਧਰ ‘ਤੇ ਵੀ ਪੁਰਸਕਾਰ ਮਿਲ ਚੁੱਕਾ ਹੈ। ਆਈਪੀਐਸ ਸ਼ੇਖ ਆਰਿਫ਼ ਹੁਸੈਨ ਨੇ ਕੈਲੀਫੋਰਨੀਆ ਵਿੱਚ ਵਿਸ਼ਵ ਭਰ ਤੋਂ ਆਏ ਪੁਲਿਸ ਅਧਿਕਾਰੀਆਂ ਨੂੰ ਕਮਿਊਨਿਟੀ ਪੁਲਿਸਿੰਗ ਵਿੱਚ ਖੁਦ ਦੇ ਪ੍ਰਯੋਗ ਦੱਸੇ। ਕਿਵੇਂ ਬਾਲੋਦ ਜ਼ਿਲ੍ਹੇ ਦੀ ਜਨਤਾ ਦਾ ਭਰੋਸਾ ਜਿੱਤਿਆ ਇਹ ਵੀ ਸਾਂਝਾ ਕੀਤਾ। ਇਸ ਉਪਲੱਬਧੀ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਹੁਸੈਨ ਨੂੰ ਫੋਨ ‘ਤੇ ਵਧਾਈ ਦਿੱਤੀ।
ਸਵਾ ਸੌ ਸਾਲ ਪੁਰਾਣੀ ਸੰਸਥਾ ਦਿੰਦੀ ਹੈ ਸਰਵਉਚ ਪੁਰਸਕਾਰ : 125 ਸਾਲ ਪੁਰਾਣੀ ਸੰਸਥਾ ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਚੀਨ ਆਫ ਪੁਲਿਸ ਦਾ ਮੁੱਖ ਦਫ਼ਤਰ ਵਰਜੀਨੀਆ (ਅਮਰੀਕਾ) ਵਿੱਚ ਹੈ। ਸੰਸਥਾ 18 ਸਾਲਾਂ ਤੋਂ ਕਮਿਊਨਿਟੀ ਪੁਲਿਸਿੰਗ ਵਿੱਚ ਪੁਰਸਕਾਰ ਦਿੰਦੀ ਆ ਰਹੀ ਹੈ, ਜੋ ਇਸ ਖੇਤਰ ਦਾ ਕੌਮਾਂਤਰੀ ਪੱਧਰ ‘ਤੇ ਸਰਵਉਚ ਪੁਰਸਕਾਰ ਹੈ। ਸ਼ੇਖ ਆਰਿਫ ਹੁਸੈਨ ਨੇ ਕਿਹਾ, ”ਜਦੋਂ ਮੈਂ ਭਾਰਤੀ ਪੁਲਿਸ ਅਤੇ ਆਪਣੇ ਯਤਨਾਂ ਦੀ ਜਾਣਕਾਰੀ ਦਿੱਤੀ ਤਾਂ ਉੱਥੋਂ ਦੇ ਅਧਿਕਾਰੀਆਂ ਨੇ ਤਾੜੀਆਂ ਵਜਾ ਕੇ ਸ਼ਲਾਘਾ ਕੀਤੀ।” ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਪੁਰਸਕਾਰ ਪ੍ਰਾਪਤ ਕਰ ਰਿਹਾ ਸੀ ਤਾਂ ਮੈਂ ਅਜਿਹਾ ਸੋਚ ਰਿਹਾ ਸੀ ਕਿ ਇਹ ਆਯੋਜਨ ਕੈਲੀਫੋਰਨੀਆ ਦੀ ਬਜਾਏ ਦਿੱਲੀ ਦੇ ਲਾਲ ਕਿਲੇ ਵਿੱਚ ਹੋਣਾ ਚਾਹੀਦਾ ਸੀ, ਤਾਂ ਜੋ ਮੇਰੇ ਮੁਲਕ ਦੀ ਜਨਤਾ ਦੇਖ ਸਕਦੀ। ਸ਼ੇਖ ਆਰਿਫ ਹੁਸੈਨ ਨੇ ਕਿਹਾ ਕਿ ਇਹ ਪੁਰਸਕਾਰ ਬਾਲੋਦ ਪੁਲਿਸ ਨੂੰ ਮਿਲਿਆ ਹੈ, ਪਰ ਇਸ ਦੀ ਅਸਲ ਹੱਕਦਾਰ ਬਾਲੋਦ ਦੀ ਜਨਤਾ ਤੇ ਬਾਲੋਦ ਪੁਲਿਸ ਦਾ ਇੱਕ-ਇੱਕ ਜਵਾਨ ਅਤੇ ਉਹ ਅਧਿਕਾਰੀ ਹਨ, ਜਿਨ੍ਹਾਂ ਨੇ ਕਲਪਨਾ ਨੂੰ ਅਸਲੀਅਤ ਵਿੱਚ ਬਦਲਣ ਵਿੱਚ ਮੇਰਾ ਮਨੋਬਲ ਵਧਾਇਆ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਐਵਾਰਡ ਹਾਸਲ ਕਰਕੇ ਮੈਂ ਮੰਚ ਤੋਂ ਹੇਠ ਉਤਰਿਆ, ਮੇਰੀ ਪਤਨੀ ਮੇਰੇ ਵੱਲ ਦੌੜੀ ਆਈ ਅਤੇ ਮੈਨੂੰ ਗਲਵੱਕੜੀ ਪਾ ਲਈ। ਖੁਸ਼ੀ ਦੇ ਮਾਰੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਸ ਦੌਰਾਨ ਮੇਰੀਆਂ ਅੱਖਾਂ ਵੀ ਖੁਸ਼ੀ ਦੇ ਹੰਝੂਆਂ ਨਾਲ ਨਮ ਹੋ ਗਈਆਂ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

Read Full Article
    ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

Read Full Article
    ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

Read Full Article
    ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

Read Full Article
    ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

Read Full Article
    ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਦੀ ਕਾਰ ਹਾਦਸੇ ਵਿਚ ਮੌਤ

ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਦੀ ਕਾਰ ਹਾਦਸੇ ਵਿਚ ਮੌਤ

Read Full Article
    Driving School Owner Sentenced to over 3 Years in Prison for Bribing DMV Employees to Issue Commercial Driver’s Licenses to Unqualified Drivers

Driving School Owner Sentenced to over 3 Years in Prison for Bribing DMV Employees to Issue Commercial Driver’s Licenses to Unqualified Drivers

Read Full Article
    ਅਮਰੀਕਾ ਵੱਲੋਂ ਐੱਚ-1ਬੀ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ ਲਾਗੂ ਕਰਨ ਦੀ ਤਿਆਰੀ

ਅਮਰੀਕਾ ਵੱਲੋਂ ਐੱਚ-1ਬੀ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ ਲਾਗੂ ਕਰਨ ਦੀ ਤਿਆਰੀ

Read Full Article
    ਅਮਰੀਕੀ ਉੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ‘ਤੇ ਲਗਾਈ ਰੋਕ ਹਟਾਉਣ ਤੋਂ ਇਨਕਾਰ

ਅਮਰੀਕੀ ਉੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ‘ਤੇ ਲਗਾਈ ਰੋਕ ਹਟਾਉਣ ਤੋਂ ਇਨਕਾਰ

Read Full Article
    ਵਿਦੇਸ਼ੀ ਡਿਗਰੀ ਲਈ ਦੁਨੀਆਂ ‘ਚ ਕਿਤੇ ਵੀ ਜਾਣ ਨੂੰ ਤਿਆਰ ਨੇ ਭਾਰਤੀ ਵਿਦਿਆਰਥੀ

ਵਿਦੇਸ਼ੀ ਡਿਗਰੀ ਲਈ ਦੁਨੀਆਂ ‘ਚ ਕਿਤੇ ਵੀ ਜਾਣ ਨੂੰ ਤਿਆਰ ਨੇ ਭਾਰਤੀ ਵਿਦਿਆਰਥੀ

Read Full Article
    ਟਰੰਪ ਵੱਲੋਂ ਮੈਕਸੀਕੋ ਦੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਆਪਣੀ ਯੋਜਨਾ ‘ਤੇ ਅੱਗੇ ਨਾ ਵਧਣ ਦਾ ਫੈਸਲਾ

ਟਰੰਪ ਵੱਲੋਂ ਮੈਕਸੀਕੋ ਦੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਆਪਣੀ ਯੋਜਨਾ ‘ਤੇ ਅੱਗੇ ਨਾ ਵਧਣ ਦਾ ਫੈਸਲਾ

Read Full Article
    ਹੁਣ ‘ਫਲੱਸ਼’ ਕਰਨ ਦੀ ਸਮੱਸਿਆ ਦਾ ਨੋਟਿਸ ਲੈ ਰਹੇ ਨੇ ਟਰੰਪ

ਹੁਣ ‘ਫਲੱਸ਼’ ਕਰਨ ਦੀ ਸਮੱਸਿਆ ਦਾ ਨੋਟਿਸ ਲੈ ਰਹੇ ਨੇ ਟਰੰਪ

Read Full Article