PUNJABMAILUSA.COM

ਛੇੜਛਾੜ ਖ਼ਿਲਾਫ਼ ਡਟੀਆਂ ਵਿਦਿਆਰਥਣਾਂ ’ਤੇ ਪੁਲੀਸ ਨੇ ਲਾਠੀਆਂ ਵਰ੍ਹਾਈਆਂ

ਛੇੜਛਾੜ ਖ਼ਿਲਾਫ਼ ਡਟੀਆਂ ਵਿਦਿਆਰਥਣਾਂ ’ਤੇ ਪੁਲੀਸ ਨੇ ਲਾਠੀਆਂ ਵਰ੍ਹਾਈਆਂ

ਛੇੜਛਾੜ ਖ਼ਿਲਾਫ਼ ਡਟੀਆਂ ਵਿਦਿਆਰਥਣਾਂ ’ਤੇ ਪੁਲੀਸ ਨੇ ਲਾਠੀਆਂ ਵਰ੍ਹਾਈਆਂ
September 24
19:49 2017

ਵਾਰਾਣਸੀ/ਲਖਨਊ, 24 ਸਤੰਬਰ (ਪੰਜਾਬ ਮੇਲ)- ਲੜਕੀਆਂ ਨਾਲ ਛੇੜਛਾੜ ਵਿਰੁੱਧ ਇੱਥੇ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਰੋਸ ਮੁਜ਼ਾਹਰੇ ਦੇ ਹਿੰਸਕ ਹੋ ਜਾਣ ਬਾਅਦ ਪੁਲੀਸ ਵੱਲੋਂ ਬੀਤੀ ਰਾਤ ਕੀਤੇ ਲਾਠੀਚਾਰਜ ਕਾਰਨ ਕਈ ਵਿਦਿਆਰਥੀ, ਕੁੱਝ ਔਰਤਾਂ ਅਤੇ ਦੋ ਪੱਤਰਕਾਰ ਵੀ ਜ਼ਖ਼ਮੀ ਹੋਏ ਹਨ। ਪੁਲੀਸ ਸੂਤਰਾਂ ਅਨੁਸਾਰ ਇਸ ਘਟਨਾ ਵਿੱਚ ਕੁੱਝ ਪੁਲੀਸ ਦੇ ਜਵਾਨ ਵੀ ਜ਼ਖ਼ਮੀ ਹੋਏ ਹਨ। ਯੂਨੀਵਰਸਿਟੀ ਵਿੱਚ ਹਿੰਸਾ ਫੈਲਣ ਬਾਅਦ ਪ੍ਰਬੰਧਕਾਂ ਨੇ ਭਲਕ ਤੋਂ ਲੈ ਕੇ ਦੋ ਅਕਤੂਬਰ ਤਕ ਯੂਨੀਵਰਸਿਟੀ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ ਯੂਨੀਵਰਸਿਟੀ ਨੂੰ 28 ਅਗਸਤ ਤਕ ਬੰਦ ਰੱਖਣ ਦਾ ਐਲਾਨ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਡਿਵੀਜ਼ਨਲ ਪੁਲੀਸ ਕਮਿਸ਼ਨਰ ਤੋਂ ਇਸ ਮਾਮਲੇ ਦੀ ਜਾਣਕਾਰੀ ਮੰਗੀ ਹੈ। ਦੂਜੇ ਪਾਸੇ ਸਮਾਜਵਾਦੀ ਪਾਰਟੀ ਅਤੇ ਹੋਰ ਰਾਜਸੀ ਪਾਰਟੀਆਂ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਪੁਲੀਸ ਅਤੇ ਯੂਨੀਵਰਸਿਟੀ ਦੇ
ਸੂਤਰਾਂ ਅਨੁਸਾਰ ਗੜਬੜ ਉੱਦੋਂ ਸ਼ੁਰੂ ਹੋਈ ਜਦੋਂ ਕੁੱਝ ਅੰਦੋਲਨਕਾਰੀ ਵਿਦਿਆਰਥੀ ਜੋ ਲੜਕੀਆਂ ਨੂੰ ਛੇੜਨ ਵਿਰੁੱਧ ਰੋਸ ਪ੍ਰਗਟਾਅ ਰਹੇ ਸਨ, ਨੇ ਰਾਤ ਨੂੰ ਉਪ ਕੁਲਪਤੀ ਨੂੰ ਉਸਦੀ ਰਹਾਇਸ਼ ਉੱਤੇ ਮਿਲਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਗਾਰਡਾਂ ਨੇ ਵਿਦਿਆਰਥੀਆਂ ਨੂੰ ਰੋਕ ਦਿੱਤਾ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬੁਲਾਰੇ ਅਨੁਸਾਰ ਕੁੱਝ ਵਿਦਿਆਰਥੀ ਜਬਰਦਸਤੀ ਉਪ ਕੁਲਪਤੀ ਦੀ ਰਹਾਇਸ਼ ਵਿੱਚ ਵੜਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਸੁਰੱਖਿਆ ਗਾਰਡਾਂ ਨੇ ਰੋਕ ਦਿੱਤਾ ਪਰ ਕੁੱਝ ਬਾਹਰੀ ਅਨਸਰ ਜੋ ਵਿਦਿਆਰਥੀਆਂ ਵਿੱਚ ਰਲੇ ਹੋਏ ਸਨ, ਨੇ ਪਥਰਾਅ ਕਰ ਦਿੱਤਾ ਅਤੇ ਪੁਲੀਸ ਨੇ ਲਾਠੀਚਾਰਜ ਕਰਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਪੁਲੀਸ ਲਾਠੀਚਾਰਜ ਵਿੱਚ ਪੱਤਰਕਾਰਾਂ ਦੇ ਜ਼ਖ਼ਮੀ ਹੋਣ ਵਿਰੁੱਧ ਕੁਝ ਪੱਤਰਕਾਰਾਂ ਨੇ ਲਖਨਊ ਵਿੱਚ ਰੋਸੋ ਪ੍ਰਗਟਾਇਆ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਯਾਦ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ।
ਬੀਤੀ ਰਾਤ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਬਿਆਨ ਜਾਰੀ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਇੱਕ ਦਿਨ ਪਹਿਲਾਂ ਧਰਨਾ ਲਾਉਣਾ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਯੂਨੀਵਰਸਿਟੀ ਦੇ ਅਕਸ਼ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਹੈ। ਘਟਨਾ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੂੰ ਵੀਰਵਾਰ ਰਾਤ ਨੂੰ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਛੇੜਿਆ ਸੀ ਅਤੇ ਘਟਨਾ ਸਥਾਨ ਤੋਂ ਇੱਕ ਸੌ ਮੀਟਰ ਦੂਰ ਹੀ ਸੁਰੱਖਿਆ ਗਾਰਡ ਸਨ ਪਰ ਉਨ੍ਹਾਂ ਨੇ ਵੀ ਕੁਝ ਨਹੀ ਕੀਤਾ ਅਤੇ ਜਦੋਂ ਉਸ ਨੇ ਵਾਰਡਨ ਨੂੰ ਸ਼ਿਕਾਇਤ ਕੀਤੀ ਤਾਂ ਉਸਨੇ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੀ ਥਾਂ ਉਸ ਨੂੰ ਇਹ ਕਿਹਾ ਕਿ ਉਹ ਹੋਸਟਲ ਵਿੱਚ ਦੇਰ ਨਾਲ ਕਿਉਂ ਆ ਰਹੀ ਸੀ। ਇਸ ਤੋਂ ਬਾਅਦ ਭੜਕੇ ਵਿਦਿਆਰਥੀ ਵੀਰਵਾਰ ਰਾਤ ਨੂੰ ਹੀ ਧਰਨੇ ਉੱਤੇ ਬੈਠ ਗਏ ਸਨ।
ਵਾਰਣਸੀ: ਅਪਣੇ ਸਮਰਥਕਾਂ ਨਾਲ ਬਨਾਰਸ ਯੂਨੀਵਰਸਿਟੀ ਵੱਲ ਜਾਂਦੇ ਕਾਗਰਸ ਦੇ ਆਗੂ ਰਾਜ ਬੱਬਰ ਅਤੇ ਪੀਐਲ ਪੂਨੀਆਂ ਨੂੰ ਪੁਲੀਸ ਨੇ ਇੱਥੇ ਗਿਲਟ ਬਾਜ਼ਾਰ ਕੋਲ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਸੜਕ ਉੱਤੇ ਧਰਨਾ ਲਾ ਦਿੱਤਾ। ਪੁਲੀਸ ਨੇ 16 ਵਿਦਿਆਰਥੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

Read Full Article
    ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

Read Full Article
    ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

Read Full Article
    ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

Read Full Article
    ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

Read Full Article
    ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

Read Full Article
    ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

Read Full Article
    14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

Read Full Article
    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article