PUNJABMAILUSA.COM

ਛਾਤੀ ’ਤੇ ਬਣਾਏ ਸ਼ੇਰ ਦੇ ਟੈਟੂ ਕਾਰਨ ਫੜਿਆ ਗਿਆ ਸ਼ੇਰਾ

ਛਾਤੀ ’ਤੇ ਬਣਾਏ ਸ਼ੇਰ ਦੇ ਟੈਟੂ ਕਾਰਨ ਫੜਿਆ ਗਿਆ ਸ਼ੇਰਾ

ਛਾਤੀ ’ਤੇ ਬਣਾਏ ਸ਼ੇਰ ਦੇ ਟੈਟੂ ਕਾਰਨ ਫੜਿਆ ਗਿਆ ਸ਼ੇਰਾ
November 12
19:48 2017

ਚੰਡੀਗੜ੍ਹ, 12 ਨਵੰਬਰ (ਪੰਜਾਬ ਮੇਲ)– ਪੰਜਾਬ ’ਚ ਛੇ ਧਾਰਮਿਕ-ਰਾਜਸੀ ਆਗੂਆਂ ਦਾ ਕਥਿਤ ਕਾਤਲ ਹਰਦੀਪ ਸਿੰਘ ਉਰਫ਼ ਸ਼ੇਰਾ 21 ਮਹੀਨਿਆਂ ਤੋਂ ਵੱਧ ਸਮਾਂ ਪੁਲੀਸ ਹੱਥੋਂ ਬਚ ਕੇ ਨਿਕਲਦਾ ਰਿਹਾ ਪਰ ਭਰਵੇਂ ਭਰਵੱਟਿਆਂ ਅਤੇ ਛਾਤੀ ’ਤੇ ਖੱਬੇ ਪਾਸੇ ਬਣਾਏ ਸ਼ੇਰ ਦੇ ਵੱਡੇ ਟੈਟੂ ਕਾਰਨ ਅਖ਼ੀਰ ਫੜਿਆ ਗਿਆ। ਜਾਂਚ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਫੜਨਾ ਪੁਲੀਸ ਲਈ ਵੱਡੀ ਚੁਣੌਤੀ ਸੀ ਕਿਉਂਕਿ ਪਿਛਲੇ ਹਫ਼ਤੇ ਫੜੇ ਗਏ ਪੰਜ ਜਣਿਆਂ ’ਚ ਕੋਈ ਵੀ ਉਹ ਸ਼ੂਟਰ ਨਹੀਂ ਸੀ ਜਿਸ ਦੀ ਉਹ ਭਾਲ ਕਰ ਰਹੇ ਸਨ। ਉਸ ਨੂੰ ਕੇਵਲ ਕੋਡ ਨਾਂ ਹਰਮਨ ਨਾਲ ਜਾਣਿਆ ਜਾਂਦਾ ਸੀ। ਉਸ ਦਾ ਸੋਸ਼ਲ ਮੀਡੀਆ ’ਤੇ ਕੋਈ ਅਕਾਊਂਟ ਨਹੀਂ ਹੈ ਅਤੇ ਕੁੱਝ ਕਤਲਾਂ ਬਾਅਦ ਉਸ ਦੇ ਵਿਦੇਸ਼ ਜਾਣ ਦਾ ਸ਼ੱਕ ਹੈ। ਭਾਵੇਂ ਰਮਨਦੀਪ ਸਿੰਘ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਸਮੇਤ ਤਿੰਨ ਹੋਰ ਜਣੇ ਗ੍ਰਿਫ਼ਤਾਰ ਕੀਤੇ ਗਏ ਸਨ ਪਰ ਸ਼ੇਰਾ ਨੂੰ ਫੜਨ ਲਈ ਪੰਜਾਬ ਪੁਲੀਸ ਦੇ 300 ਤੋਂ ਵੱਧ ਜਵਾਨਾਂ ਦੀਆਂ 150 ਟੀਮਾਂ ਨੂੰ ਦੋ ਦਿਨ ਹੋਰ ਲੱਗ ਗਏ।
ਸੂਤਰਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁੱਛ ਪੜਤਾਲ ਦੌਰਾਨ ਸ਼ੇਰਾ ਦੇ ਕੋਡ ਨਾਂ, ਭਰਵੇਂ ਭਰਵੱਟਿਆਂ ਅਤੇ ਸ਼ੇਰ ਦੇ ਟੈਟੂ ਵਾਲੀਆਂ ਖ਼ਾਸ ਨਿਸ਼ਾਨੀਆਂ ਬਾਰੇ ਦੱਸਿਆ ਸੀ। ਇਕ ਪੁਲੀਸ ਅਧਿਕਾਰੀ ਨੇ ਦੱਸਿਆ, ‘ਫੋਨ ਜਾਂ ਸੋਸ਼ਲ ਮੀਡੀਆ ਰਾਹੀਂ ਅਪਰਾਧੀਆਂ ਨੂੰ ਫੜਨ ਵਾਲੇ ਇਸ ਦੌਰ ਵਿੱਚ ਸ਼ੇਰਾ ਨੂੰ ਫੜਨ ਲਈ ਜ਼ਮੀਨੀ ਪੱਧਰ ’ਤੇ ਵੱਡੀ ਮੁਹਿੰਮ ਛੇੜੀ ਗਈ। ਲੁਧਿਆਣਾ, ਫਤਹਿਗੜ੍ਹ ਸਾਹਿਬ, ਜਲੰਧਰ (ਦਿਹਾਤੀ), ਖੰਨਾ, ਰੋਪੜ ਅਤੇ ਮੁਹਾਲੀ ਦੀ ਹਰੇਕ ਜਿੰਮ ਦਾ ਦੌਰਾ ਕੀਤਾ ਅਤੇ ਰਜਿਸਟਰ ਚੈੱਕ ਕੀਤੇ। ਅਖ਼ੀਰ ਭਰਵੇਂ ਭਰਵੱਟਿਆਂ ਤੇ ਛਾਤੀ ’ਤੇ ਸ਼ੇਰ ਵਾਲੇ ਟੈਟੂ ਕਾਰਨ ਉਹ ਫੜਿਆ ਗਿਆ।’ ਉਨ੍ਹਾਂ ਕਿਹਾ ਕਿ ਤਕੜੇ ਸਰੀਰ ਅਤੇ ਛੇ ਫੁੱਟ ਤੋਂ ਲੰਬੇ ਕੱਦ ਕਾਰਨ ਵੀ ਕੁੱਝ ਮਦਦ ਮਿਲੀ ਕਿਉਂਕਿ ਕਤਲ ਵਾਲੀਆਂ ਥਾਵਾਂ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ’ਚ ਉਹ ਸਾਫ ਨਜ਼ਰ ਆਉਂਦਾ ਹੈ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿੰਮ ਵਿੱਚ ਅਜਿਹੇ ਜੁੱਸੇ ਵਾਲੇ ਨੌਜਵਾਨ ਪੰਜਾਬ ਵਿੱਚ ਆਮ ਹੀ ਦੇਖਣ ਨੂੰ ਮਿਲਦੇ ਹਨ। ਸੈਂਕੜੇ ਜਿੰਮਾਂ ਦੀ ਪੜਤਾਲ ਬਾਅਦ ਅਖ਼ੀਰ ਪੁਲੀਸ ਨੇ ਸ਼ਨਿਚਰਵਾਰ ਦੀ ਸਵੇਰ ਫਤਹਿਗੜ੍ਹ ਸਾਹਿਬ ਦੀ ਬਾਜਵਾ ਜਿੰਮ ’ਚੋਂ ਉਸ ਨੂੰ ਫੜ ਲਿਆ। ਸ਼ੇਰਾ ਦੇ ਸਾਥੀਆਂ ਦੀ ਸ਼ਨਾਖ਼ਤ ਜੰਮੂ ਦੇ ਜਿੰਮੀ ਸਿੰਘ, ਜਗਤਾਰ ਸਿੰਘ ਜੌਹਲ ਉਰਫ਼ ਜੱਗੀ, ਗੈਂਗਸਟਰ ਧਰਮਿੰਦਰ ਉਰਫ਼ ਗੁਗਨੀ, ਰਮਨਦੀਪ ਸਿੰਘ ਅਤੇ ਕੇਜ਼ੈੱਡਐਫ ਮੁਖੀ ਹਰਮਿੰਦਰ ਸਿੰਘ ਮਿੰਟੂ ਵਜੋਂ ਹੋਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article
    ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ‘ਸਮਕਾਲ ਤੇ ਪਰਵਾਸ’ ਲੋਕ ਅਰਪਿਤ

ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ‘ਸਮਕਾਲ ਤੇ ਪਰਵਾਸ’ ਲੋਕ ਅਰਪਿਤ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਬਣੀ ਡਾਕੂਮੈਂਟਰੀ ਦਾ ਲਾਸ ਏਂਜਲਸ ‘ਚ ਹੋਇਆ ਭਰਪੂਰ ਸਵਾਗਤ

ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਬਣੀ ਡਾਕੂਮੈਂਟਰੀ ਦਾ ਲਾਸ ਏਂਜਲਸ ‘ਚ ਹੋਇਆ ਭਰਪੂਰ ਸਵਾਗਤ

Read Full Article
    ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

Read Full Article
    ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

Read Full Article