PUNJABMAILUSA.COM

ਚੌਥੇ ਕ੍ਰਿਕਟ ਟੈਸਟ ਵਿੱਚ ਇੰਗਲੈਂਡ ਨੂੰ ਪਾਰੀ ਦੀ ਹਾਰ

ਚੌਥੇ ਕ੍ਰਿਕਟ ਟੈਸਟ ਵਿੱਚ ਇੰਗਲੈਂਡ ਨੂੰ ਪਾਰੀ ਦੀ ਹਾਰ

ਚੌਥੇ ਕ੍ਰਿਕਟ ਟੈਸਟ ਵਿੱਚ ਇੰਗਲੈਂਡ ਨੂੰ ਪਾਰੀ ਦੀ ਹਾਰ
December 12
21:12 2016

ma
ਪੰਜ ਟੈਸਟ ਮੈਚਾਂ ਦੀ ਲੜੀ ਵਿੱਚ ਮੇਜ਼ਬਾਨ ਭਾਰਤ ਨੇ ਲਈ 3-0 ਦੀ ਜੇਤੂ ਲੀਡ
ਮੁੰਬਈ, 12 ਦਸੰਬਰ (ਪੰਜਾਬ ਮੇਲ)- ਭਾਰਤ ਨੇ ਦਬਦਬਾ ਕਾਇਮ ਰੱਖਦਿਆਂ ਅੱਜ ਇੱਥੇ ਇੰਗਲੈਂਡ ਨੂੰ ਪਾਰੀ ਅਤੇ 36 ਦੌੜਾਂ ਨਾਲ ਹਰਾ ਕੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿੱਚ 3-0 ਦੀ ਜੇਤੂ ਲੀਡ ਬਣਾ ਲਈ ਹੈ। ਸਪਿੰਨਰ ਰਵੀਚੰਦਰਨ ਅਸ਼ਵਿਨ ਨੇ 55 ਦੌੜਾਂ ਦੇ ਕੇ ਛੇ ਵਿਕਟਾਂ ਝਟਕਾਉਂਦਿਆਂ ਇੰਗਲੈਂਡ ਦੇ ਹੇਠਲੇ ਕ੍ਰਮ ਨੂੰ ਤਹਿਸ ਨਹਿਸ ਕਰਦਿਆਂ ਟੀਮ ਨੂੰ 55.3 ਓਵਰ ਵਿੱਚ 195 ਦੌੜਾਂ ’ਤੇ ਸਮੇਟਿਆ। ਆਖਰੀ ਦਿਨ ਭਾਰਤ ਨੇ ਸਿਰਫ਼ ਅੱਠ ਓਵਰਾਂ ਵਿੱਚ ਚਾਰ ਵਿਕਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ।
ਅਸ਼ਵਿਨ ਨੇ ਕੱਲ ਰਾਤ ਤੇ ਫਿਰ ਅੱਜ ਸਵੇਰੇ ਆਪਣੇ 9.3 ਓਵਰ ਦੇ ਸਪੈਲ ਵਿੱਚ 15 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਨੇ ਆਪਣੀਆਂ ਆਖਰੀ ਛੇ ਵਿਕਟਾਂ ਸਿਰਫ਼ 15 ਦੌੜਾਂ ਜੋੜ ਕੇ ਗੁਆਈਆਂ। ਇਹ ਪਹਿਲੀ ਵਾਰ ਹੈ ਜਦੋਂ ਕੋਈ ਮਹਿਮਾਨ ਟੀਮ ਪਹਿਲੀ ਪਾਰੀ ਵਿੱਚ 400 ਦੌੜਾਂ ਬਣਾਉਣ ਮਗਰੋਂ ਭਾਰਤ ਤੋਂ ਹਾਰੀ ਹੋਵੇ। ਅਸ਼ਵਿਨ ਨੇ ਮੈਚ ਵਿੱਚ 167 ਦੌੜਾਂ ਦੇ ਕੇ 12 ਵਿਕਟਾਂ ਹਾਸਲ ਕੀਤੀਆਂ। ਉਸ ਨੇ ਸੱਤਵੀਂ ਵਾਰੀ ਮੈਚ ਵਿੱਚ 10 ਜਾਂ ਇਸ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ ਤੇ ਉਹ ਹੁਣ ਸਿਰਫ਼ ਭਾਰਤੀ ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਤੋਂ ਪਿੱਛੇ ਹੈ ਜਿਸ ਦੇ ਨਾਂ ਅੱਠ ਵਾਰੀ ਪਾਰੀ ’ਚ ਦਸ ਜਾਂ ਇਸ ਤੋਂ ਵੱਧ ਵਿਕਟਾਂ ਹਾਸਲ ਕਰਨ ਦਾ ਕਾਰਨਾਮਾ ਦਰਜ ਹੈ।
ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਭਾਰਤ ਨੇ ਲਗਾਤਾਰ ਪੰਜਵੀਂ ਲੜੀ ਜਿੱਤੀ ਹੈ। ਇਨ੍ਹਾਂ ਜਿੱਤਾਂ ਦੀ ਸ਼ੁਰੂਆਤ ਪਿਛਲੇ ਸਾਲ ਸ੍ਰੀਲੰਕਾ ਵਿੱਚ 2-1 ਦੀ ਜਿੱਤ ਨਾਲ ਹੋਈ ਸੀ, ਜਿਸ ਮਗਰੋਂ ਭਾਰਤ ਨੇ ਦੱਖਣੀ ਅਫਰੀਕਾ ਨੂੰ 3-0, ਵੈਸਟਇੰਡੀਜ਼ ਨੂੰ 2-0 ਤੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ ਸੀ। ਇਹ ਲੜੀ ਜਿੱਤਣ ਨਾਲ ਭਾਰਤ ਨੇ ਇੱਕ ਵਾਰੀ ਫਿਰ ਐਂਥੋਨੀ ਡੀ ਮੈਲੋ ਟਰਾਫੀ ਆਪਣੇ ਨਾਂ ਕਰ ਲਈ ਜੋ ਉਸ ਨੇ 2012 ਵਿੱਚ ਅਲੈਸਟੇਅਰ ਕੁੱਕ ਦੀ ਟੀਮ ਨੂੰ ਗੁਆਈ ਸੀ। ਪੰਜਵਾਂ ਤੇ ਆਖਰੀ ਟੈਸਟ ਚੇਨੱਈ ਵਿੱਚ 16 ਤੋਂ 20 ਦਸੰਬਰ ਤੱਕ ਖੇਡਿਆ ਜਾਵੇਗਾ।
ਅੱਜ ਸਵੇਰੇ ਇੰਗਲੈਂਡ ਦੇ ਬੱਲੇਬਾਜ਼ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੇ ਅਤੇ ਅਸ਼ਵਿਨ ਨੇ ਚਾਰ ਓਵਰਾਂ ਵਿੱਚ ਚਾਰ ਵਿਕਟਾਂ ਹਾਸਲ ਕਰਕੇ ਜਿੱਤ ਦੀ ਰਸਮੀ ਕਾਰਵਾਈ ਪੂਰੀ ਕੀਤੀ। ਅਸ਼ਵਿਨ ਨੇ ਜਾਨੀ ਬੇਅਰਸਟਾਅ (51) ਨੂੰ ਐਲਬੀਡਬਲਿਊ ਆਊਟ ਕੀਤਾ ਅਤੇ ਫਿਰ ਕ੍ਰਿਸ ਵੋਕਸ (0) ਨੂੰ ਬੋਲਡ ਕੀਤਾ। ਆਦਿਲ ਰਾਸ਼ਿਦ (2) ਅਸ਼ਵਿਨ ਦੀ ਗੇਂਦ ’ਤੇ ਲੋਕੇਸ਼ ਰਾਹੁਲ ਕੋਲ ਕੈਚ ਆਊਟ ਹੋ ਗਿਆ, ਜਿਸ ਨਾਲ ਅਸ਼ਵਿਨ ਨੇ 24ਵੀਂ ਵਾਰੀ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ। ਇਸ ਮਗਰੋਂ ਜੇਮਸ ਐਂਡਰਸਨ (2) ਨੇ ਉਮੇਸ਼ ਯਾਦਵ ਹੱਥੋਂ ਕੈਚ ਆਊਟ ਹੋ ਗਿਆ। ਭਾਰਤੀ ਟੀਮ ਨੇ ਇਸ ਮਗਰੋਂ ਵੱਡੀ ਗਿਣਤੀ ’ਚ ਪਹੁੰਚੇ ਦਰਸ਼ਕਾਂ ਦੇ ਸਮਰਥਣ ਲਈ ਧੰਨਵਾਰ ਕਰਦਿਆਂ ਕਪਤਾਨ ਕੋਹਲੀ ਦੀ ਅਗਵਾਈ ਹੇਠ ‘ਲੈਪ ਆਫ ਆਨਰ’ ਲਗਾਇਆ।
ਭਾਰਤ ਨੇ ਪੂਰੇ ਮੈਚ ਵਿੱਚ ਦਬਦਬਾ ਬਣਾਈ ਰੱਖਿਆ। ਕਪਤਾਨ ਕੋਹਲੀ ਨੇ ਚਾਰ ਟੈਸਟਾਂ ਵਿੱਚ ਹੁਣ ਤੱਕ 128 ਦੀ ਔਸਤ ਨਾਲ 640 ਦੌੜਾਂ ਬਣਾਈਆਂ ਹਨ। ਅਸ਼ਵਿਨ ਇਸ ਲੜੀ ਵਿੱਚ ਹੁਣ ਤੱਕ 27 ਵਿਕਟਾਂ ਹਾਸਲ ਕਰ ਚੁੱਕਾ ਹੈ ਜਦਕਿ ਉਸ ਨੇ ਬੱਲੇ ਦੀ ਮਦਦ ਨਾਲ 239 ਦੌੜਾਂ ਵੀ ਬਣਾਈਆਂ ਹਨ। ਨੌਜਵਾਨ ਜੈਅੰਤ ਯਾਦਵ ਇਸ ਲੜੀ ਦੀ ਖੋਜ ਰਿਹਾ, ਜਿਸ ਨੇ ਹੁਣ ਤੱਕ 221 ਦੌੜਾਂ ਬਣਾਉਣ ਦੇ ਨਾਲ ਨਾਲ ਨੌਂ ਵਿਕਟਾਂ ਵੀ ਹਾਸਲ ਕੀਤੀਆਂ ਹਨ। ਭਾਰਤ ਨੇ 23 ਸਾਲ ਤੋਂ ਵੀ ਵਧ ਸਮੇਂ ਮਗਰੋਂ ਇੰਗਲੈਂਡ ਖ਼ਿਲਾਫ਼ ਦੋਪੱਖੀ ਲੜੀ ਵਿੱਚ ਤਿੰਨ ਟੈਸਟ ਮੈਚ ਜਿੱਤੇ ਹਨ। ਪਿਛਲੀ ਵਾਰ ਇਹ ਕਾਰਨਾਮਾ 1993 ਦੇ ਸੈਸ਼ਨ ਮਗਰੋਂ ਹੋਇਆ ਸੀ ਜਦੋਂ ਗ੍ਰਾਹਮ ਗੂਚ ਦੀ ਟੀਮ ਨੂੰ ਮੁਹੰਮਦ ਅਜ਼ਹਰੁੱਦੀਨ ਦੀ ਅਗਵਾਈ ਵਾਲੀ ਟੀਮ ਨੇ 3-0 ਨਾਲ ਮਾਤ ਦਿੱਤੀ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

Read Full Article
    ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

Read Full Article
    ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Read Full Article
    ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

Read Full Article
    ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

Read Full Article
    ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

Read Full Article
    ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

Read Full Article
    ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

Read Full Article
    ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

Read Full Article
    ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

Read Full Article
    ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

Read Full Article