ਇਸ ਆਦੇਸ਼ ਨਾਲ ਐਚ 1ਬੀ ਵੀਜ਼ੇ ਦੇ ਲਈ ਆਵੇਦਨ ਕਰਨ ਵਾਲੇ 4 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਤ ਹੋਣਗੇ। ਜਾਣਕਾਰ ਦੱਸਦੇ ਹਨ ਕਿ ਕਈ ਸਰਵੇ ਅਤੇ ਪੋਲ ਦੱਸਦੇ ਹਨ ਕਿ ਟਰੰਪ ਅਪਣੇ ਪਰਵਾਸੀ ਵਿਰੋਧੀ ਆਧਾਰ ਵੋਟਰਾਂ ਦੇ ਵਿਚ ਲੋਕਪ੍ਰਿਯਤਾ ਖੋਂਦੇ ਜਾ ਰਹੇ ਹਨ। ਨਾਲ ਹੀ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਤੋਂ ਪੱਛੜ ਰਹੇ ਹਨ।
ਇਸ ਨੇ ਟਰੰਪ ਦੀ ਕੈਂਪੇਨ ਟੀਮ ਦੀ ਬੇਚੈਨੀ ਵਧਾ ਦਿੱਤੀ ਹੈ। ਟਰੰਪ ਨੇ ਖੁਦ ਨਿੱਜੀ ਤੌਰ ‘ਤੇ ਘਟਦੀ ਲੋਕਪ੍ਰਿਯਤਾ ਨੂੰ ਉਸ ਸਮੇਂ ਮਹਿਸੂਸ ਕੀਤਾ ਜਦ ਤੁਲਸਾ ਵਿਚ ਉਨ੍ਹਾਂ ਦੀ ਚੋਣ ਰੈਲੀ ਫਲਾਪ ਰਹੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਰੈਲੀ ਵਿਚ 10 ਲੱਖ ਤੋਂ ਜ਼ਿਆਦਾ ਲੋਕਾਂ ਦੇ ਜੁਟਾਉਣ ਦਾ ਦਾਅਵਾ ਕੀਤਾ ਸੀ।
ਲੇਕਿਨ ਉਨ੍ਹਾਂ ਦੀ ਪ੍ਰਚਾਰ ਟੀਮ ਦੇ ਨਾਲ ਬਹਿਸ ਹੋ ਗਈ, ਜਦ ਰੈਲੀ ਵਿਚ ਸਿਰਫ 6200 ਲੋਕ ਹੀ ਪੁੱਜੇ। ਨਿਊਜਰਸੀ ਸਥਿਤ ਡੂ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਦੇ ਅਸਿਸਟੈਂਟ ਪ੍ਰੋਫੈਸਰ ਸੰਜੇ ਮਿਸ਼ਰਾ ਦੱਸਦੇ ਹਨ ਕਿ ਆਈਸੀਈ ਆਦੇਸ਼ ਵਿਨਾਸ਼ਕਾਰੀ ਹੈ ਅਤੇ ਟਰੰਪ ਦੇ ਪਰਵਾਸੀ ਵਿਰੋਧੀ ਨਜ਼ਰੀਏ ਨੂੰ ਦਰਸਾਉਂਦਾ ਹੈ।
ਟਰੰਪ ਦੇ ਇਸ ਆਦੇਸ਼ ਨੇ ਵਿਦਿਆਰਥੀਆਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ ਹੈ। ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਦੇਸ਼ ਛੱਡਣਾ ਪਵੇਗਾ ਅਤੇ ਜੋ ਦੇਸ਼ ਦੇ ਬਾਹਰ ਹਨ, ਉਨ੍ਹਾਂ ਦੇ ਸਾਹਮਣੇ ਵੀਜ਼ਾ ਮਿਲਣ ਦੀ ਮੁਸ਼ਕਲਾਂ ਵਧ ਗਈਆਂਹਨ। ਨਾਲ ਹੀ ਟਰੰਪ ਅਗਸਤ ਤੋਂ ਸਕੂਲ ਖੋਲ੍ਹਣ ਦਾ ਦਬਾਅ ਪਾ ਰਹੇ ਹਨ ਤਾਕਿ ਇਹ ਸੰਦੇਸ਼ ਜਾਵੇ ਕਿ ਹਾਲਾਤ ਨਾਰਮਲ ਹੋ ਰਹੇ ਹਨ।
ਚੋਣ ਸਰਵੇ ‘ਚ ਪਛੜਣ ਤੋਂ ਬਾਅਦ ਟਰੰਪ ਨੇ ਅਪਣਾ ਪਰਵਾਸੀ ਵਿਰੋਧੀ ਕਾਰਡ ਖੇਡਿਆ
ਵਾਸ਼ਿੰਗਟਨ, 11 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਟਰੰਪ ਚੁਣਾਵੀ ਮੂਡ ਵਿਚ ਆ ਗਏ ਹਨ। ਬੀਤੇ ਮਹੀਨੇ ਦੇ ਸਰਵੇ ਅਤੇ ਪੋਲ ਵਿਚ ਘਟਦੀ ਲੋਕਪ੍ਰਿਯਤਾ ਤੋ ਬਾਅਦ ਟਰੰਪ ਨੇ ਅਪਣਾ ਪਰਵਾਸੀ ਵਿਰੋਧੀ ਕਾਰਡ ਚਲਾ ਦਿੱਤਾ। ਇਸੇ ਦੇ ਦਮ ‘ਤੇ ਉਹ ਸੱਤਾ ਵਿਚ ਪੁੱਜੇ ਸੀ। ਇਸ ਕੜੀ ਵਿਚ ਪਹਿਲਾਂ ਟਰੰਪ ਨੇ ਵਰਕ ਵੀਜ਼ਾ, ਐਚ1 ਵੀਜ਼ਾ ਅਤੇ ਫੇਰ ਆਨਲਾਈਨ ਕਲਾਸਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਦੇਸ਼ ਛੱਡਣ ਦਾ ਫਰਮਾਨ ਸੁਣਾਇਆ ਹੈ।