PUNJABMAILUSA.COM

ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਲਈ ਥਾਵਾਂ ਨਿਰਧਾਰਤ

ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਲਈ ਥਾਵਾਂ ਨਿਰਧਾਰਤ

ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਲਈ ਥਾਵਾਂ ਨਿਰਧਾਰਤ
February 08
10:41 2017

8
ਚੰਡੀਗੜ੍ਹ, 8 ਫਰਵਰੀ (ਪੰਜਾਬ ਮੇਲ) -ਇਸ ਵਾਰੀ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਸਾਰੇ ਜ਼ਿਲ੍ਹੇ ਵਿਚ ਇਕ ਸੈਂਟਰ ਅਜਿਹਾ ਬਣਾਇਆ ਹੈ, ਜਿੱਥੇ ਇਹ ਗਿਣਤੀ ਹੋਵੇਗੀ। ਸਖ਼ਤ ਸੁਰੱਖਿਆ ਦੇ ਮੱਦੇਨਜ਼ਰ ਐਤਕੀਂ ਹਰੇਕ ਅਸੈਂਬਲੀ ਹਲਕੇ ‘ਚ ਗਿਣਤੀ ਕੇਂਦਰ ਨਹੀਂ ਬਣਾਇਆ ਗਿਆ। ਚੋਣ ਕਮਿਸ਼ਨ ਪੰਜਾਬ ਤੋਂ ਜਾਰੀ ਸੂਚਨਾ ਅਨੁਸਾਰ ਇਸ ਵਾਰ ਸੰਗਰੂਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕੇ ਸੰਗਰੂਰ, ਅਮਰਗੜ੍ਹ, ਧੂਰੀ, ਲਹਿਰਾ, ਸੁਨਾਮ, ਮਲੇਰਕੋਟਲਾ ਤੇ ਦਿੜ੍ਹਬਾ ਦੀ ਗਿਣਤੀ ਦੇਸ ਭਗਤ ਕਾਲਜ ਬਰੜਵਾਲ (ਧੂਰੀ) ਵਿਖੇ ਹੋਵੇਗੀ। ਇਸੇ ਪ੍ਰਕਾਰ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਤੇ ਸਮਾਣਾ ਹਲਕਿਆਂ ਦੀ ਗਿਣਤੀ ਪੋਲੋ ਗਰਾਉੂਂਡ ਹਾਲ ਪਟਿਆਲਾ, ਸਨੌਰ ਤੇ ਪਟਿਆਲਾ ਹਲਕੇ ਦੀ ਸਰਕਾਰੀ ਗਰਲਜ਼ ਪੋਲੀਟੈਕਨੀਕਲ ਪਟਿਆਲਾ, ਘਨੌਰ ਤੇ ਰਾਜਪੁਰਾ ਦੀ ਪੰਜਾਬ ਯੂਨੀਵਰਸਿਟੀ ਪਟਿਆਲਾ, ਨਾਭਾ ਤੇ ਪਟਿਆਲਾ (ਰੂਰਲ) ਦੀ ਗਿਣਤੀ ਫਿਜ਼ੀਕਲ ਕਾਲਜ ਪਟਿਆਲਾ ਵਿਖੇ ਹੋਵੇਗੀ। ਹਲਕਾ ਡੇਰਾਬੱਸੀ ਦੀ ਗਿਣਤੀ ਸੈਕਟਰ 76 ਮੋਹਾਲੀ, ਬਰਨਾਲਾ ਜ਼ਿਲ੍ਹੇ ਦੇ ਭਦੌੜ, ਮਹਿਲ ਕਲਾਂ ਤੇ ਬਰਨਾਲਾ ਲਈ ਐੱਸ.ਡੀ. ਕਾਲਜ ਬਰਨਾਲਾ, ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਲਈ ਲਹਿਰ ਮੈਮੋਰੀਅਲ ਕਾਲਜ ਮਾਨਸਾ, ਬਠਿੰਡਾ ਜ਼ਿਲ੍ਹੇ ਦੇ ਹਲਕੇ ਮੋੜ, ਤਲਵੰਡੀ ਸਾਬੋ ਲਈ ਸੈਂਟਰਲ ਯੂਨੀਵਰਸਿਟੀ ਬਠਿੰਡਾ, ਬਠਿੰਡਾ (ਰੂਰਲ) ਤੇ ਭੁੱਚੋ ਮੰਡੀ ਲਈ ਪੈਸਕੋ ਇੰਸਟੀਚਿਊਟ ਬਠਿੰਡਾ, ਬਠਿੰਡਾ (ਅਰਬਨ) ਤੇ ਰਾਮਪੁਰਾ ਫੂਲ ਲਈ ਹੋਟਲ ਮੈਨੇਜਮੈਂਟ ਸੰਸਥਾ ਬਠਿੰਡਾ ਵਿਖੇ ਗਿਣਤੀ ਹੋਵੇਗੀ। ਜ਼ਿਲ੍ਹਾ ਫਰੀਦਕੋਟ ਲਈ ਫਰੀਕਦੋਟ, ਕੋਟਕਪੂਰਾ ਤੇ ਜੈਤੋ ਦੀ ਗਿਣਤੀ ਬਰਜਿੰਦਰ ਕਾਲਜ ਫਰੀਦਕੋਟ, ਹਲਕਾ ਲੰਬੀ ਦੀ ਮੀਮਟ ਮਲੌਟ, ਗਿਦੜਬਾਹਾ ਦੀ ਸਰਕਾਰੀ ਸਕੂਲ ਲੜਕੇ ਗਿਦੜਵਾਲਾ, ਮਲੌਟ ਦੀ ਬਲੈਕ ਰੋਜ਼ ਕਲੱਬ ਮਲੌਟ, ਸ੍ਰੀ ਮੁਕਤਸਰ ਸਾਹਿਬ ਦੀ ਸਰਕਾਰੀ ਕਾਲਜ ਮੁਕਤਸਰ, ਫਾਜ਼ਿਲਕਾ ਜ਼ਿਲ੍ਹੇ ਦੇ ਹਲਕਾ ਅਬੋਹਰ ਤੇ ਬੱਲੂਆਣਾ ਦੀ ਸਰਕਾਰੀ ਕਾਲਜ ਫਾਜ਼ਿਲਕਾ, ਹਲਕਾ ਫਾਜ਼ਿਲਕਾ ਤੇ ਜਲਾਲਾਬਾਦ ਦੀ ਡੀ.ਏ.ਵੀ. ਸਕੂਲ ਪੰਚਾਵਾਲੀ, ਜ਼ਿਲ੍ਹਾ ਫਿਰੋਜਪੁਰਾ ਦੇ ਹਲਕੇ ਗੁਰੂਹਰਸਹਾਏ, ਫਿਰੋਜ਼ਪੁਰ (ਰੂਰਲ) ਫਿਰੋਜ਼ਪੁਰ (ਅਰਬਨ) ਤੇ ਜ਼ੀਰਾ ਦੀ ਗਿਣਤੀ ਦੇਸ ਰਾਜ ਕੈਂਪਸ ਫਿਰੋਜ਼ਪੁਰ, ਮੋਗਾ ਜ਼ਿਲ੍ਹਾ ਦੇ ਨਿਹਾਲ ਸਿੰਘ ਵਾਲਾ, ਧਰਮਕੋਟ, ਮੋਗਾ ਤੇ ਬਾਘਾਪੁਰਾਣਾ ਦੀ ਆਈ.ਟੀ.ਆਈ. ਮੋਗਾ, ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ, ਦਾਖਾ, ਗਿੱਲ, ਲੁਧਿਆਣਾ (ਉੱਤਰੀ) ਦੀ ਗਿਣਤੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਰਾਏਕੋਟ ਹਲਕੇ ਦੀ ਮਾਲਵਾ ਕਾਲਜ ਲੁਧਿਆਣਾ, ਹਲਕਾ ਪਾਇਲ ਦੀ ਗੁਰੂ ਨਾਨਕ ਖਾਲਸਾ ਕਾਲਜ (ਵੂਮੇਨ) ਲੁਧਿਆਣਾ, ਲੁਧਿਆਣਾ (ਵੈਸਟ) ਦੀ ਖਾਲਸਾ ਕਾਲਜ ਫਾਰ ਵੂਮੇਨ ਲੁਧਿਆਣਾ, ਲੁਧਿਆਣਾ (ਕੇਂਦਰੀ) ਦੀ ਆਰੀਆ ਕਾਲਜ, ਆਤਮ ਨਗਰ ਹਲਕੇ ਦੀ ਸਰਕਾਰੀ ਕਾਲਜ (ਲੜਕੇ), ਲੁਧਿਆਣਾ (ਦੱਖਣੀ) ਦੀ ਕੁੰਦਨ ਵਿਦਿਆ ਮੰਦਰ, ਲੁਧਿਆਣਾ (ਈਸਟ) ਦੀ ਸਰਕਾਰੀ ਕਾਲਜ (ਲੜਕੇ), ਸਾਹਨੇਵਾਲ ਦੀ ਮਾਲਵਾ ਸਕੂਲ ਸਮਰਾਲਾ ਹਲਕੇ ਦੀ ਗੁਰੂ ਨਾਨਕ ਇੰਜੀਨੀਅਰ ਕਾਲਜ ਤੇ ਖੰਨਾ ਹਲਕੇ ਦੀ ਗਿਣਤੀ ਸਰਕਾਰੀ ਕਾਲਜ ਫ਼ਾਰ ਵੂਮੇਨ ਲੁਧਿਆਣਾ ਵਿਖੇ ਹੋਵੇਗੀ।
ਜ਼ਿਲ੍ਹਾ ਫਤਿਹਗੜ੍ਹ ਦੇ ਹਲਕੇ ਅਮਲੋਹ ਤੇ ਫਤਹਿਗੜ੍ਹ ਸਾਹਿਬ ਦੀ ਗਿਣਤੀ ਮਾਤਾ ਗੁਜਰੀ ਕਾਲਜ, ਜ਼ਿਲ੍ਹਾ ਮੋਹਾਲੀ ਦੇ ਐੱਸ.ਏ.ਐੱਸ. ਨਗਰ ਤੇ ਖਰੜ ਦੀ ਸੈਕਟਰ 76 ਮੁਹਾਲੀ, ਰੂਪਨਗਰ ਦੇ ਹਲਕਾ ਚਮਕੌਰ ਸਾਹਿਬ, ਰੂਪਨਗਰ ਤੇ ਅਨੰਦਪੁਰ ਸਾਹਿਬ ਦੀ ਸਰਕਾਰੀ ਕਾਲਜ ਰੋਪੜ, ਨਵਾਂਸ਼ਹਿਰ ਬਲਾਚੌਰ ਤੇ ਬੰਗਾ ਹਲਕੇ ਦੀ ਗਿਣਤੀ ਦੁਆਬਾ ਪਾਲੀਟੈਕਨਿਕ ਕਾਲਜ ਨਵਾਂਸ਼ਹਿਰ, ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ, ਚੱਬੇਵਾਲ, ਸ਼ਾਮਚਰਾਸੀ, ਉੜਮੁੜ, ਮੁਕੇਰੀਆ ਦੀ ਰਿਆਤ ਬਾਹਰਾ ਕਾਲਜ ਹੁਸ਼ਿਆਪੁਰ, ਜਲੰਧਰ ਜ਼ਿਲ੍ਹੇ ਦੇ ਹਲਕਾ ਆਦਮਪੁਰ, ਜਲੰਧਰ ਕੈਂਟ, ਜਲੰਧਰ ਨਾਰਥ, ਜਲੰਧਰ ਸੈਂਟਰਲ, ਜਲੰਧਰ ਵੈਸਟ, ਕਰਤਾਰਪੁਰ, ਸ਼ਾਹਕੋਟ, ਨਕੋਦਰ, ਫਿਲੌਰ ਦੀ ਗਿਣਤੀ ਦਫ਼ਤਰ ਲੈਂਡ ਰਿਕਾਰਡ ਜਲੰਧਰ, ਫਗਵਾੜਾ ਦੀ ਰਾਮਗੜ੍ਹੀਆ ਪੋਲੀਟੈਕਨੀਕਲ ਫਗਵਾੜਾ, ਹਲਕਾ ਸੁਲਤਾਨਪੁਰ ਲੋਧੀ, ਕਪੂਰਥਲਾ, ਭੁਲੱਥ ਦੀ ਗਿਣਤੀ ਹੁਣ ਵਿਰਸਾ ਵਿਹਾਰ ਕਪੂਰਥਲਾ, ਹਲਕਾ ਬਾਬਾ ਬਕਾਲਾ ਦੀ ਗਿਣਤੀ ਮਾਤਾ ਗੰਗਾ ਸਕੂਲ ਬਾਬਾ ਬਕਾਲਾ ਸਾਹਿਬ, ਖਡੂਰ ਸਾਹਿਬ ਦੀ ਕਾਲਜ ਫ਼ਾਰ ਨਰਸਿੰਗ ਤਰਨ ਤਾਰਨ, ਪੱਟੀ ਦੀ ਮਾਈ ਭਾਗੋ ਨਰਸਿੰਗ ਕਾਲਜ ਤਰਨ ਤਾਰਨ, ਖੇਮਕਰਨ ਤੇ ਤਰਨਤਾਰਨ ਦੀ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ, ਹਲਕਾ ਅਟਾਰੀ ਦੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ (ਸਾਊਥ) ਦੀ ਖ਼ਾਲਸਾ ਯੂਨੀਵਰਸਿਟੀ ਫ਼ਾਰ ਫਾਰਮੇਸੀ ਅੰਮ੍ਰਿਤਸਰ, ਅੰਮ੍ਰਿਤਸਰ (ਈਸਟ) ਦੀ ਖ਼ਾਲਸਾ ਕਾਲਜ ਵੂਮੇਨ ਅੰਮ੍ਰਿਤਸਰ, ਅੰਮ੍ਰਿਤਸਰ (ਸੈਂਟਰ) ਦੀ ਮਾਈ ਭਾਗੋ ਟੈਕਨੀਕਲ ਫਾਰ ਵੂਮੇਨ ਅੰਮ੍ਰਿਤਸਰ, ਅੰਮ੍ਰਿਤਸਰ (ਵੈਸਟ) ਦੀ ਖ਼ਾਲਸਾ ਕਾਲਜ ਅੰਮ੍ਰਿਤਸਰ, ਅੰਮ੍ਰਿਤਸਰ (ਨਾਰਥ) ਦੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਜੰਡਿਆਲਾ ਹਲਕੇ ਦੀ ਸਰਕਾਰੀ ਗਰਲਜ਼ ਸਕੂਲ ਅੰਮ੍ਰਿਤਸਰ, ਹਲਕਾ ਮਜੀਠਾ ਦੀ ਸਰਕਾਰੀ ਆਈ.ਟੀ.ਆਈ. ਅੰਮ੍ਰਿਤਸਰ, ਰਾਜਾਸਾਂਸੀ ਹਲਕੇ ਦੀ ਸਰਕਾਰੀ ਨਰਸਿੰਗ ਕਾਲਜ ਅੰਮ੍ਰਿਤਸਰ, ਹਲਕਾ ਅਜਨਾਲਾ ਦੀ ਸਰਕਾਰੀ ਕਾਲਜ ਅਜਨਾਲਾ, ਹਲਕਾ ਡੇਰਾ ਬਾਬਾ ਨਾਨਕ ਦੀ ਸੁਖਜਿੰਦਰ ਇੰਜੀਨੀਅਰ ਗਰੁੱਪ ਗੁਰਦਾਸਪੁਰ, ਹਲਕਾ ਫਤਹਿਗੜ੍ਹ ਚੂੜੀਆ, ਹਲਕਾ ਸ੍ਰੀ ਹਰਗੋਬਿੰਦਪੁਰਾ, ਬਟਾਲਾ, ਕਾਦੀਆ, ਦੀਨਾਨਗਰ ਤੇ ਗੁਰਦਾਸਪੁਰ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗਰਦਾਸਪੁਰ ਵਿਖੇ ਹੋਵੇਗੀ। ਹਲਕਾ ਪਠਾਨਕੋਟ, ਭੋਆ ਤੇ ਸੁਜਾਨਪੁਰ ਦੀ ਗਿਣਤੀ ਐੱਸ.ਐੱਮ. ਡੀ.ਆਰ.ਐੱਸ.ਡੀ. ਕਾਲਜ ਪਠਾਨਕੋਟ ਵਿਖੇ 11 ਮਾਰਚ ਨੂੰ ਗਿਣਤੀ ਸ਼ੁਰੂ ਕੀਤੀ ਜਾਵੇਗੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article