PUNJABMAILUSA.COM

ਚੋਣ ਕਮਿਸ਼ਨ ਵੱਲੋਂ ਆਪ ਦੇ 20 ਵਿਧਾਇਕ ਅਯੋਗ ਕਰਾਰ

ਚੋਣ ਕਮਿਸ਼ਨ ਵੱਲੋਂ ਆਪ ਦੇ 20 ਵਿਧਾਇਕ ਅਯੋਗ ਕਰਾਰ

ਚੋਣ ਕਮਿਸ਼ਨ ਵੱਲੋਂ ਆਪ ਦੇ 20 ਵਿਧਾਇਕ ਅਯੋਗ ਕਰਾਰ
January 19
21:24 2018

ਨਵੀਂ ਦਿੱਲੀ, 19 ਜਨਵਰੀ (ਪੰਜਾਬ ਮੇਲ)- ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਚੋਣ ਕਮਿਸ਼ਨ ਨੇ ਅੱਜ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੇ 20 ਵਿਧਾਇਕਾਂ ਨੂੰ ਲਾਭ ਦੇ ਦੋਹਰੇ ਅਹੁਦੇ ਦੇ ਨਿਯਮ ਤਹਿਤ ਅਯੋਗ ਕਰਾਰ ਦੇਣ ਸਬੰਧੀ ਸਿਫ਼ਾਰਿਸ਼ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜੀ ਹੈ। ਚੋਣ ਕਮਿਸ਼ਨ ਵੱਲੋਂ ਰਾਸ਼ਟਰਪਤੀ ਨੂੰ ਭੇਜੀ ਗਈ ਸਿਫ਼ਾਰਿਸ਼ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਧਾਇਕਾਂ ਨੇ ਸੰਸਦੀ ਸਕੱਤਰ ਰਹਿੰਦਿਆਂ ਦੋਹਰੇ ਲਾਭ ਲਏ ਹਨ। ਚੋਣ ਕਮਿਸ਼ਨ ਦੇ ਫ਼ੈਸਲੇ ਵਿਰੁੱਧ ਸ਼ਾਮ ਨੂੰ ‘ਆਪ’ ਨੇ ਹਾਈ ਕੋਰਟ ਦਾ ਰੁਖ ਕੀਤਾ ਜਿਥੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵਕੀਲ ਪ੍ਰਸ਼ਾਂਤ ਪਟੇਲ ਦੀ ਪਟੀਸ਼ਨ ਦੇ ਆਧਾਰ ’ਤੇ ਚੋਣ ਕਮਿਸ਼ਨ ਤੋਂ ਇਸ ਸਬੰਧੀ ਰਾਇ ਮੰਗੀ ਸੀ। ਚੋਣ ਕਮਿਸ਼ਨ ਨੇ 21 ਵਿਧਾਇਕਾਂ ਨੂੰ ਬਰਖ਼ਾਸਤ ਕਰਨ ਲਈ ਕਿਹਾ ਹੈ ਜਦੋਂ ਕਿ ਰਾਜੌਰੀ ਗਾਰਡਨ ਤੋਂ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਪੰਜਾਬ ਦੇ ਲੰਬੀ ਹਲਕੇ ਤੋਂ ਚੋਣ ਲੜਨ ਲਈ ਅਸਤੀਫ਼ਾ ਦੇ ਦਿੱਤਾ ਸੀ। ਚੋਣ ਕਮਿਸ਼ਨ ਨੇ ਕੇਸ ਅਦਾਲਤ ’ਚ ਹੋਣ ਕਰਕੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਉਂਜ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ‘ਆਪ’ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਜੇਕਰ ਵਿਧਾਇਕ ਅਯੋਗ ਠਹਿਰਾ ਦਿੱਤੇ ਜਾਂਦੇ ਹਨ ਤਾਂ ਵੀ ਦਿੱਲੀ ਵਿਧਾਨ ਸਭਾ ’ਚ ‘ਆਪ’ ਦੇ 46 ਵਿਧਾਇਕ ਹੋਣਗੇ। ਉਂਜ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਮਗਰੋਂ 20 ਸੀਟਾਂ ’ਤੇ ਜ਼ਿਮਨੀ ਚੋਣ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ‘ਆਪ’ ਦੇ ਇਹ ਵਿਧਾਇਕ 13 ਮਾਰਚ 2015 ਤੋਂ 8 ਸਤੰਬਰ 2016 ਤਕ ਸੰਸਦੀ ਸਕੱਤਰ ਰਹੇ। ਲਾਭ ਦੇ ਦੂਹਰੇ ਅਹੁਦੇ ਦੀ ਜੱਦ ਵਿੱਚ ਆਉਣ ਵਾਲੇ ਵਿਧਾਇਕਾਂ ’ਚ ਨਰੇਸ਼ ਯਾਦਵ (ਮਹਿਰੌਲੀ), ਅਲਕਾ ਲਾਂਬਾ (ਚਾਂਦਨੀ ਚੌਕ), ਪ੍ਰਵੀਨ ਕੁਮਾਰ (ਜੰਗਪੁਰਾ), ਰਾਜੇਸ਼ ਰਿਸ਼ੀ (ਜਨਕਪੁਰੀ) ਜਰਨੈਲ ਸਿੰਘ (ਤਿਲਕ ਨਗਰ), ਰਾਜੇਸ਼ ਗੁਪਤਾ ( ਵਜ਼ੀਰਪੁਰ), ਵਜਿੰਦਰ ਗਰਗ (ਰਾਜਿੰਦਰ ਨਗਰ), ਮਦਨ ਲਾਲ (ਕਸਤੂਰਬਾ ਨਗਰ), ਅਵਤਾਰ ਸਿੰਘ (ਕਾਲਕਾਜੀ), ਸ਼ਰਦ ਚੌਹਾਨ (ਨਰੇਲਾ), ਸਰਿਤਾ ਸਿੰਘ (ਰੋਹਤਾਸ਼ ਨਗਰ), ਸੰਜੀਵ ਝਾਅ (ਬੁਰਾੜੀ), ਸੋਮਦੱਤ (ਸਦਰ ਬਾਜ਼ਾਰ), ਸ਼ਿਵ ਚਰਨ ਗੋਇਲ (ਮੋਤੀ ਨਗਰ), ਅਨਿਲ ਕੁਮਾਰ ਬਾਜਪਾਈ (ਗਾਂਧੀ ਨਗਰ), ਮਨੋਜ ਕੁਮਾਰ (ਕੌਂਡਲੀ), ਨਿਤਿਨ ਤਿਆਗੀ (ਲਕਸ਼ਮੀ ਨਗਰ), ਸੁਖਬੀਰ (ਮੁੰਡਕਾ), ਕੈਲਾਸ਼ ਗਹਿਲੋਤ (ਨਜ਼ਫ਼ਗੜ੍ਹ) ਤੇ ਆਦਰਸ਼ ਸ਼ਾਸਤਰੀ (ਦੁਆਰਕਾ) ਸ਼ਾਮਲ ਹਨ। ਸ਼ਾਮ ਨੂੰ ਦਿੱਲੀ ਹਾਈ ਕੋਰਟ ਪੁੱਜੇ ‘ਆਪ’ ਵਿਧਾਇਕਾਂ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਅਦਾਲਤ ਨੇ ਚੋਣ ਕਮਿਸ਼ਨ ਨੂੰ 22 ਜਨਵਰੀ ਨੂੰ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਸਿਫ਼ਾਰਿਸ਼ ਰਾਸ਼ਟਰਪਤੀ ਨੂੰ ਭੇਜਣ ਬਾਰੇ ਜਾਣਕਾਰੀ ਦੇਣ ਲਈ ਕਿਹਾ। ਸੰਖੇਪ ਸੁਣਵਾਈ ਦੌਰਾਨ ਜਸਟਿਸ ਰੇਖਾ ਪੱਲੀ ਨੇ ਵਿਧਾਇਕਾਂ ਦੇ ਵਿਹਾਰ ’ਤੇ ਸਵਾਲ ਉਠਾਇਆ ਅਤੇ ਕਿਹਾ ਕਿ ਉਹ ਚੋਣ ਕਮਿਸ਼ਨ ਮੂਹਰੇ ਪੇਸ਼ ਹੋਏ ਪਰ ਇਹ ਤੱਥ ਦਾ ਆਸਰਾ ਲਿਆ ਕਿ ਉਨ੍ਹਾਂ ਦੀਆਂ ਪਟੀਸ਼ਨਾਂ ਹਾਈ ਕੋਰਟ ’ਚ ਬਕਾਇਆ ਪਈਆਂ ਹਨ। ਉਧਰ ਸ਼ਿਕਾਇਤਕਰਤਾ ਪ੍ਰਸ਼ਾਂਤ ਪਟੇਲ ਨੇ ਕਿਹਾ ਕਿ ਉਨ੍ਹਾਂ ਇਹ ਮਾਮਲਾ 2015 ਵਿੱਚ ਉਠਾਇਆ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਨੇ ਚੋਣ ਕਮਿਸ਼ਨ ਵਿੱਚ ਹਲਫ਼ਨਾਮਾ ਦਾਇਰ ਕਰਕੇ ਮੰਨਿਆ ਕਿ ਵਿਧਾਇਕਾਂ ਨੂੰ ਮੰਤਰੀਆਂ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਵਕੀਲ ਮੁਤਾਬਕ ਦਿੱਲੀ ਵਿੱਚ 7 ਮੰਤਰੀ ਹੋ ਸਕਦੇ ਹਨ ਪਰ ਦਿੱਲੀ ਸਰਕਾਰ ਨੇ 28 ਮੰਤਰੀ (21 ਸੰਸਦੀ ਸਕੱਤਰ) ਬਣਾ ਦਿੱਤੇ।

About Author

Punjab Mail USA

Punjab Mail USA

Related Articles

ads

Latest Category Posts

    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article