ਚੋਣਾਂ ਹਾਰਨ ਮਗਰੋਂ ਟਰੰਪ ਨੇ ਕਰੋਨਾ ਖਿਲਾਫ ਛਿੜੀ ਜੰਗ ਤੋਂ ਖੁਦ ਨੂੰ ਕੀਤਾ ਵੱਖ!

66
Share

ਵਾਸ਼ਿੰਗਟਨ, 13 ਨਵੰਬਰ (ਪੰਜਾਬ ਮੇਲ)-ਚੋਣਾਂ ਦੇ ਹਾਰਨ ਤੋਂ ਬਾਅਦ ਪ੍ਰੇਸ਼ਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਵਿਰੁੱਧ ਛਿੱੜੀ ਜੰਗ ਤੋਂ ਖੁਦ ਨੂੰ ਅਜਿਹੇ ਸਮੇਂ ਵੱਖ ਕਰ ਲਿਆ ਹੈ, ਜਦ ਪੂਰੇ ਅਮਰੀਕਾ ‘ਚ ਇਹ ਮਹਾਮਾਰੀ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਹੈ। ਟਰੰਪ ਇਸ ਗੱਲ ਤੋਂ ਨਾਖੁਸ਼ ਹਨ ਕਿ ਕੋਵਿਡ-19 ਦੇ ਟੀਕੇ ਦੇ ਵਿਕਾਸ ‘ਚ ਪ੍ਰਗਤੀ ਦਾ ਐਲਾਨ ਚੋਣਾਂ ਵਾਲੇ ਦਿਨ ਬਾਅਦ ਕੀਤਾ ਗਿਆ। ਰਾਸ਼ਟਰਪਤੀ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਟਰੰਪ ਵਧਦੇ ਸੰਕਟ ‘ਚ ਬਹੁਤ ਹੀ ਘੱਟ ਦਿਲਚਸਪੀ ਲੈ ਰਹੇ ਹਨ ਉਹ ਵੀ ਉਸ ਵੇਲੇ ਜਦ ਨਵੇਂ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਦੇਸ਼ ਦੇ ਕਈ ਹਿੱਸਿਆਂ ‘ਚ ਹਸਪਤਾਲਾਂ ‘ਚ ਮੈਡੀਕਲ ਇਕਾਈਆਂ ਸਮਰਥਾ ਮੁਤਾਬਕ ਲਗਭਰ ਭਰ ਚੁੱਕੀਆਂ ਹਨ।
ਜਨਤਕ ਸਿਹਤ ਮਾਹਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਮਹਾਮਾਰੀ ਨੂੰ ਲੈ ਕੇ ਕੋਈ ਪ੍ਰਭਾਵੀ ਕਦਮ ਨਹੀਂ ਚੁੱਕਣ ਅਤੇ ਰਾਸ਼ਟਰਪਤੀ ਕਾਰਜਕਾਲ ਦੇ ਅੰਤਿਮ ਦੋ ਮਹੀਨਿਆਂ ‘ਚ ਜੋਝ ਬਾਇਡਨ ਨੇ ਪਾਰਟੀ ਨਾਲ ਤਾਲਮੇਲ ਬੈਠਣ ਦੇ ਪ੍ਰਤੀ ਉਨ੍ਹਾਂ ਦੇ ਧਿਆਨ ਨਾਲ ਦੇਣ ‘ਤੇ ਵਾਇਰਸ ਸੰਬੰਧੀ ਹਾਲਾਤ ਹੋਰ ਖਰਾਬ ਹੀ ਹੋਣਗੇ ਅਤੇ ਇਸ ਨਾਲ ਅਗਲੇ ਸਾਲ ਟੀਕੇ ਦੇ ਵੰਡ ਦੀ ਰਾਸ਼ਟਰ ਦੀ ਸਮਰਥਾ ਵੀ ਪ੍ਰਭਾਵਿਤ ਹੋਵੇਗੀ।


Share