ਚੈਂਪੀਅਨ ਟਰਾਫੀ : ਆਸਟਰੇਲੀਆ ਨੇ ਫਾਈਨਲ ਮੈਚ ‘ਚ ਭਾਰਤ ਨੂੰ ਹਰਾ ਕੇ ਕੀਤਾ ਖਿਤਾਬ ‘ਤੇ ਕਬਜਾ

July 01
16:29
2018
ਨਵੀਂ ਦਿੱਲੀ, 1 ਜੁਲਾਈ (ਪੰਜਾਬ ਮੇਲ)- ਦੁਨੀਆ ਦੀ ਨੰਬਰ ਇਕ ਟੀਮ ਆਸਟਰੇਲੀਆ ਨੇ ਚੈਂਪੀਅਨਸ ਟਰਾਫੀ ਦੇ ਫਾਈਨਲ ਮੈਚ ‘ਚ ਭਾਰਤ ਨੂੰ ਹਰਾ ਕੇ ਖਿਤਾਬ ‘ਤੇ ਕਬਜਾ ਕਰ ਲਿਆ ਹੈ। ਮੈਚ ਦੇ 24ਵੇਂ ਮਿੰਟ ਆਸਟਰੇਲੀਆ ਨੇ ਪੇਨਾਲਟੀ ਕਾਰਨਰ ‘ਤੇ ਹੀ ਗੋਲ ਕਰ ਕੇ 1-0 ਨਾਲ ਬੜਤ ਬਣਾ ਲਈ। ਮੈਚ ਦੇ 42ਵੇਂ ਮਿੰਟ ‘ਚ ਗੋਲ ਕਰ ਕੇ ਭਾਰਤ ਨੂੰ ਬਰਾਬਰੀ ‘ਤੇ ਲਿਆ ਦਿੱਤਾ। ਮੁਕਾਬਲਾ ਪੇਨਾਲਟੀ ਸ਼ੂਟਆਊਟ ਤੱਕ ਪਹੁੰਚਾ ਦਿੱਤਾ, ਜਿਸ ਨਾਲ ਆਸਟਰੇਲੀਆ ਨੇ ਬਾਜੀ ਮਾਰ ਲਈ।