PUNJABMAILUSA.COM

ਚੈਂਪੀਅਨਜ਼ ਟਰਾਫੀ: ਕੋਹਲੀ ਤੇ ਧਵਨ ਦੇ ਅਰਧ ਸੈਂਕੜਿਆਂ ਨਾਲ ਭਾਰਤ ਸੈਮੀਫਾਈਨਲ ‘ਚ

ਚੈਂਪੀਅਨਜ਼ ਟਰਾਫੀ: ਕੋਹਲੀ ਤੇ ਧਵਨ ਦੇ ਅਰਧ ਸੈਂਕੜਿਆਂ ਨਾਲ ਭਾਰਤ ਸੈਮੀਫਾਈਨਲ ‘ਚ

ਚੈਂਪੀਅਨਜ਼ ਟਰਾਫੀ: ਕੋਹਲੀ ਤੇ ਧਵਨ ਦੇ ਅਰਧ ਸੈਂਕੜਿਆਂ ਨਾਲ ਭਾਰਤ ਸੈਮੀਫਾਈਨਲ ‘ਚ
June 11
18:20 2017

ਲੰਡਨ, 11 ਜੂਨ (ਪੰਜਾਬ ਮੇਲ)– ਭਾਰਤ ਨੇ ਚੈਂਪੀਅਨਜ਼ ਟਰਾਫੀ ਦੇ ਵਕਾਰੀ ਮੈਚ ਵਿੱਚ ਅੱਜ ਦੱਖਣੀ ਅਫਰੀਕਾ ਨੂੰ ਅੱਠ ਵਿਕਟਾਂ ਦੇ ਨਾਲ ਹਰਾ ਦਿੱਤਾ ਅਤੇ ਇਸ ਦੇ ਨਾਲ ਹੀ ਭਾਰਤ ਸੈਮੀਫਾਈਨਲ ਵਿੱਚ ਪੁੱਜ ਗਿਆ ਹੈ। ਭਾਰਤ ਦੇ ਗੇਂਦਬਾਜਾਂ ਦੇ ਸ਼ਾਂਨਦਾਰ ਪ੍ਰਦਰ਼ਸਨ ਤੋਂ ਬਾਅਦ ਸ਼ਿਖਰ ਧਵਨ (78) ਅਤੇ ਵਿਰਾਟ ਕੋਹਲੀ ਨਾਬਾਦ (76) ਦੌੜਾਂ ਦੇ ਸ਼ਾਨਦਾਰ ਅਰਧ ਸੈਕਿੜਿਆਂ ਸਦਕਾ ਵਿਸ਼ਵ ਦੀ ਨੰਬਰ ਇੱਕ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਕਰੋ ਜਾਂ ਮਰੋ ਦੇ ਗਰੁੱਪ ਬੀ ਦੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ। ਜਸਪ੍ਰੀਤ ਬੁਮਰਾ ਨੂੰ ਮੈਨ ਆਫ ਦੀ ਮੈਚ ਖ਼ਿਤਾਬ ਦੱਤਾ ਗਿਆ ਹੈ।
ਭਾਰਤ ਨੇ 38 ਓਵਰਾਂ ਵਿੱਚ ਦੋ ਵਿਕਟਾਂ ਉੱਤੇ 193 ਦੌੜਾਂ ਬਣਾ ਕੇ ਆਸਾਨ ਜਿੱਤ ਆਪਣੇ ਨਾਂ ਕੀਤੀ। ਭਾਰਤ ਇਸ ਤਰ੍ਹਾ ਸੈਮੀ ਫਾਈਨਲ ਵਿੱਚ ਪੁੱਜਣ ਵਾਲੀ ਤੀਜੀ ਟੀਮ ਬਣ ਗਿਆ ਹੈ। ਹੁਣ ਭਾਰਤ ਦਾ ਗਰੁੱਪ ਬੀ ਵਿੱਚ ਸਿਖਰ ਉੱਤੇ ਰਹਿਣਾ ਤੈਅ ਹੈ।
ਭਾਰਤ ਦੇ ਓਪਨਰ ਰੋਹਿਤ ਸ਼ਰਮਾ (12) ਦਾ ਵਿਕਟ 23 ਦੇ ਸਕੋਰ ਉੱਤੇ ਡਿਗਣ ਬਾਅਦ ਸ਼ਿਖਰ ਅਤੇ ਵਿਰਾਟ ਨੇ ਦੂਜੇ ਵਿਕਟ ਲਈ 24.4 ਓਵਰਾਂ ਵਿੱਚ 128 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਭਾਰਤ ਦੀ ਜਿੱਤ ਦਾ ਰਾਹ ਸਾਫ ਕੀਤਾ। ਧਵਨ ਨੇ 83 ਗੇਂਦਾਂ ਵਿੱਚ 12 ਚੌਕਿਆਂ ਅਤੇ ਇੱਕ ਛੱਕੇ ਨਾਲ 78 ਦੌੜਾਂ ਜੋੜੀਆਂ। ਸ਼ਿਖਰ ਦਾ ਵਿਕਟ 31 ਵੇਂ ਓਵਰ ਦੀ ਪਹਿਲੀ ਗੇਂਦ ੳੱਤੇ ਟੀਮ ਦੇ 151 ਦੇ ਸਕੋਰ ਉੱਤੇ ਡਿਗਿਆ। ਫਿਰ ਵਿਰਾਟ ਨੇ ਯੁਵਰਾਜ ਸਿੰਘ ਦੇ ਨਾਲ ਭਾਰਤ ਨੂੰ ਜਿੱਤ ਦੀ ਦਹਿਲੀਜ਼ ਉੱਤੇ ਪਹੁੰਚਾ ਦਿੱਤਾ। ਯੁਵਰਾਜ ਨੇ 25 ਗੇਂਦਾਂ ਵਿੱਚ ਨਾਬਾਦ 23 ਦੌੜਾਂ ਬਣਾਈਆਂ ਅਤੇ 7.5 ਓਵਰਾਂ ਵਿੱਚ 42 ਦੋੜਾਂ ਦੀ ਸਾਂਝੇਦਾਰੀ ਵੀ ਕੀਤੀ। ਕੋਹਲੀ ਨੇ 101 ਗੇਂਦਾਂ ਦੀ ਆਪਣੀ ਪਾਰੀ ਵਿੱਚ ਸੱਤ ਚੌਕੇ ਅਤੇ ਇੱਕ ਛੱਕਾ ਲਾਇਆ।
ਇਸ ਤੋਂ ਪਹਿਲਾਂ ਭਾਰਤ ਨੇ ਕਸੀ ਹੋਈ ਗੇਂਦਬਾਜ਼ੀ ਅਤੇ ਸ਼ਾਨਦਾਰ ਫੀਲਡਿੰਗ ਕਰਦਿਆਂ ਦੱਖਣੀ ਅਫਰੀਕੀ ਬੱਲੇਬਾਜ਼ਾਂ ਦੀਆਂ ਗਲਤੀਆਂ ਦਾ ਪੂਰਾ ਲਾਹਾ ਲੈਂਦਿਆਂ ਦੱਖਣੀ ਅਫਰੀਕਾ ਨੂੰ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਕੁਆਰਟਰ ਫਾਈਨਲ ਵਰਗੇ ਮੈਚ ਵਿੱਚ ਅੱਜ ਇੱਥੇ 44.3 ਓਵਰਾਂ ਵਿੱਚ 191 ਦੌੜਾਂ ਉੱਤੇ ਰੋਕ ਲਿਆ। ਹਾਸ਼ਿਮ ਆਮਲਾ (35) ਅਤੇ ਕਵਿੰਟਨ ਡਿ ਕਾਕ (53) ਨੇ ਪਹਿਲੇ ਵਿਕਟ ਲਈ 76 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਨੂੰ ਹੌਲੀ ਹੌਲੀ ਠੋਸ ਸ਼ੁਰੂਆਤ ਕਰਵਾਈ। ਇਨ੍ਹਾਂ ਦੋਨਾਂ ਦੇ ਪਵੇਲੀਅਨ ਪਰਤਣ ਬਾਅਦ ਦੱਖਣੀ ਅਫਰੀਕਾ ਦੀ ਪਾਰੀ ਰੇਤ ਦੇ ਮਹਿਲ ਦੀ ਤਰ੍ਹਾਂ ਢਹਿ ਢੇਰੀ ਹੋ ਗਈ। ਫਾਫ ਡੂ ਪਲੇਸਿਸ ਨੇ 36 ਦੌੜਾਂ ਬਣਾਈਆਂ ਪਰ ਦੱਖਣੀ ਅਫਰੀਕਾ ਦੇ ਮੱਧਕ੍ਰਮ ਦੇ ਹੋਰ ਬੱਲੇਬਾਜ਼ ਨਹੀ ਚੱਲ ਸਕੇ। ਦੱਖਣੀ ਅਫਰੀਕਾ ਦੀਆਂ ਅੱਠ ਵਿਕਟਾਂ 51 ਦੌੜਾਂ ਅੰਦਰ ਡਿਗ ਗਈਆਂ। ਭਾਰਤ ਦੇ ਸਾਰੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭੁਵਨੇਸ਼ਵਰ ਕੁਮਾਰ ਨੇ 28 ਦੌੜਾਂ ਬਦਲੇ ਦੋ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾ ਨੇ ਵੀ 28 ਦੌੜਾਂ ਬਦਲੇ ਦੋ ਵਿਕਟਾਂ, ਰਵੀਚੰਦਰਨ ਅਸ਼ਵਿਨ ਨੇ 43 ਦੌੜਾਂ ਦੇ ਕੇ ਇੱਕ ਵਿਕਟ ਲਈ। ਇਨ੍ਹਾਂ ਤੋਂ ਇਲਾਵਾ ਹਾਰਦਿਕ ਪਾਂਡਯ ਨੇ ਇੱਕ, ਰਵਿੰਦਰ ਜਡੇਜਾ ਨੇ ਇੱਕ ਵਿਕਟ ਲਈ ਅਤੇ ਆਪਣੀ ਤੇਜ਼ ਤਰਾਰ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਦੀਆਂ ਮੁਸ਼ਕਿਲਾਂ ਵਧਾਈਆਂ। ਦੱਖਣੀ ਅਫਰੀਕਾ ਦੇ ਤਿੰਨ ਬੱਲੇਬਾਜ਼ ਰਨਆਊਟ ਹੋਏ। ਅੱਜ ਸੌਸਮ ਸਾਫ ਰਿਹਾ ਪਰ ਭਾਰਤੀ ਗੇਂਦਬਾਜ਼ਾਂ ਨੇ ਮੈਚ ਦੇ ਸ਼ੁਰੂ ਤੋਂ ਹੀ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਦੀ ਲਗਾਮ ਕੱਸ ਦਿੱਤੀ ਅਤੇ ਉਨ੍ਹਾਂ ਨੂੰ ਖੁੱਲ੍ਹ ਕੇ ਨਾ ਖੇਡਣ ਦਿੱਤਾ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

Read Full Article
    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article