PUNJABMAILUSA.COM

ਚੈਂਪੀਅਨਜ਼ ਟਰਾਫੀ – ਅੱਜ ਹੋਵੇਗਾ ਭਾਰਤ ਪਾਕਿਸਤਾਨ ਵਿਚ ਮਹਾ ਮੁਕਾਬਲਾ

ਚੈਂਪੀਅਨਜ਼ ਟਰਾਫੀ – ਅੱਜ ਹੋਵੇਗਾ ਭਾਰਤ ਪਾਕਿਸਤਾਨ ਵਿਚ ਮਹਾ ਮੁਕਾਬਲਾ

ਚੈਂਪੀਅਨਜ਼ ਟਰਾਫੀ – ਅੱਜ ਹੋਵੇਗਾ ਭਾਰਤ ਪਾਕਿਸਤਾਨ ਵਿਚ ਮਹਾ ਮੁਕਾਬਲਾ
June 03
23:55 2017

ਬਰਮਿੰਘਮ, 3 ਜੂਨ (ਪੰਜਾਬ ਮੇਲ)- ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਭਲਕੇ ਭਾਰਤ ਦੀ ਟੱਕਰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗੀ। ਬੇਹੱਦ ਉਕਸਾਹਟ ਭਰੇ ਇਸ ਮੈਚ ਨੂੰ ਜਿੱਥੇ ਭਾਰਤੀ ਟੀਮ ਜਿੱਤਣ ਲਈ ਹਰ ਹੀਲਾ ਵਰਤੇਗੀ ਉੱਥੇ ਮੀਡੀਆ ਵਿੱਚ ਚੱਲ ਰਹੇ ਵਿਵਾਦਾਂ ਉੱਤੇ ਵਿਸ਼ਰਾਮ ਲਾਉਣ ਲਈ ਯਤਨਸ਼ੀਲ ਵੀ ਰਹੇਗੀ। ਇਸ ਮੈਚ ਵਿੱਚ ਰੋਮਾਂਚ ਅਤੇ ਤਣਾਅ ਦੋਵੇਂ ਦੇਖਣ ਨੂੰ ਮਿਲਣਗੇ। ਮੌਜੂਦਾ ਦੌਰ ਦੇ ਸਭ ਤੋਂ ਤੇਜ਼ ਗੇਂਦਬਾਜਾਂ ਵਿੱਚੋਂ ਇਕ ਮੁਹੰਮਦ ਆਮਿਰ ਅਤੇ ਕ੍ਰਿਸ਼ਮਈ ਬੱਲੇਬਾਜ਼ ਵਿਰਾਟ ਕੋਹਲੀ ਵਿੱਚ ਵੀ ਜੰਗ ਦੇਖਣ ਨੂੰ ਮਿਲੇਗੀ। ਜੇ ਇਸ ਮੁਕਾਬਲੇ ਨੂੰ ਭਾਰਤੀ ਬੱਲੇਬਾਜ਼ਾਂ ਅਤੇ ਪਾਕਿਸਤਾਨੀ ਗੇਂਦਬਾਜ਼ਾਂ ਵਿਚਕਾਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ।
ਭਾਰਤ ਕੋਲ ਕੋਹਲੀ , ਰੋਹਿਤ ਸ਼ਰਮਾਂ, ਯੁਵਰਾਜ ਸਿੰਘ, ਸ਼ਿਖਰ ਧਵਨ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਬੱਲੇਬਾਜ਼ ਹਨ ਤਾਂ ਦੂਜੇ ਪਾਸੇ ਪਾਕਿਸਤਾਨੀ ਖੇਮੇ ਵਿੱਚ ਆਮਿਰ ਅਤੇ ਜੁਨੈਦ ਖਾਨ ਵਰਗੇ ਗੇਂਦਬਾਜ਼ ਹਨ ਜੋ ਇੱਥੋਂ ਦੀਆਂ ਅਨੁਕੂਲ ਪਿੱਚਾਂ ਉੱਤੇ ਕਹਿਰ ਵਰਤਾਅ ਸਕਦੇ ਹਨ। ਭਾਰਤ ਲਈ ਚਿੰਤਾ ਦਾ ਵਿਸ਼ਾ ਗੇਂਦਬਾਜ਼ੀ ਹੋਵੇਗੀ ਹਾਲਾਂ ਕਿ ਹਰਫ਼ਨਮੌਲਾ ਹਾਰਦਿਕ ਪਾਂਡਯ ਟੀਮ ਵਿੱਚ ਸੰਤੁਲਿਨ ਬਣਾਉਂਦੇ ਹਨ। ਜਸਪ੍ਰੀਤ ਬੁਮਰਾ ਅਤੇ ਭੁਵਨੇਸ਼ਵਰ ਕੁਮਾਰ ਦਾ ਖੇਡਣਾ ਤੈਅ ਹੈ ਜਦੋਂ ਉਮੇਸ਼ ਕੁਮਾਰ ਸ਼ਾਨਦਾਰ ਫਰਮ ਵਿੱਚ ਹੈ। ਮੁਹੰਮਦ ਸ਼ਮੀ ਦੇ ਕੋਲ ਕਲਾਤਮਿਕਤਾ ਹੈ ਉਹ ਕਿਸੇ ਵੀ ਬੱਲੇਬਾਜ਼ ਨੂੰ ਪ੍ਰੇਸ਼ਾਨ ਕਰ ਸਕਦਾ ਹੈ। ਪਾਕਿਸਤਾਨ ਦੇ ਸਿਖ਼ਰਲੇ ਕ੍ਰਮ ਵਿੱਚ ਸੱਜੇ ਹੱਥ ਦੇ ਬੱਲੇਬਾ਼ਜ ਹਨ, ਇਸ ਕਰਕੇ ਟੀਮ ਵਿੱਚ ਰਵਿੰਦਰ ਜਡੇਜਾ ਦੀ ਥਾਂ ਲੈਣਾ ਆਰ ਅਸ਼ਵਿਨ ਲਈ ਚੁਣੌਤੀ ਹੈ।
ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹਮੇਸ਼ਾਂ ਹੋਰਨਾਂ ਦੇਸ਼ਾਂ ਦੇ ਮੈਚਾਂ ਤੋਂ ਵੱਖਰਾ ਹੁੰਦਾ ਹੈ ਕਿਉਂਕਿ ਇਸ ਦਾ ਸਮਾਜਿਕ ਅਤੇ ਰਾਜਸੀ ਅਸਰ ਵੀ ਰਹਿੰਦਾ ਹੈ। ਪਿਛਲੇ ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ਵਿੱਚ ਤਣਾਅ ਕਾਰਨ ਟੀਮਾਂ ਨਹੀ ਖੇਡ ਸਕੀਆਂ ਅਤੇ ਦੋਵਾਂ ਦੇਸ਼ਾਂ ਦੀਆਂ ਟੀਮਾਂ ਦੇ ਪ੍ਰਸ਼ੰਸਕਾਂ ਨੂੰ ਹਾਰ ਬਰਦਾਸ਼ਤ ਨਹੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਜਾਣਦੇ ਹਨ ਕਿ ਪਾਕਿਸਤਾਨ ਨੂੰ ਕਿਵੇਂ ਹਰਾਇਆ ਜਾ ਸਕਦਾ ਹੈ ਪਰ ਕਪਤਾਨ ਕੋਹਲੀ ਲਈ ਇਹ ਉਸਦੀ ਪਰਪੱਕਤਾ ਦੀ ਪ੍ਰੀਖਿਆ ਹੋਵੇਗੀ।
ਦੂਜੇ ਪਾਸੇ ਪਾਕਿਸਤਾਨ ਦੀ ਟੀਮ ਦੀਆਂ ਮੁਸ਼ਕਿਲਾਂ ਵੀ ਘੱਟ ਨਹੀ ਹੋ ਰਹੀਆਂ। ਉਮਰ ਅਕਮਲ ਨੂੰ ਖਰਾਬ ਫਿਟਨੈੱਸ ਕਾਰਨ ਪਾਕਿਸਤਾਨ ਭੇਜ ਦਿੱਤਾ ਹੈ। ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੇ ਖਿਲਾਫ਼ ਪਾਕਿਸਤਾਨ ਦਾ ਰਿਕਾਰਡ 2-1 ਦਾ ਹੈ ਪਰ ਕਾਗਜ਼ਾਂ ਵਿੱਚ ਟੀਮ ਇੰਡੀਆ ਹਰ ਵਿਭਾਗ ਵਿੱਚ ਉਸ ਉੱਤੇ ਭਾਰੂ ਲੱਗ ਰਹੀ ਹੈ। ਬਿਮਾਰ ਹੋਣ ਕਾਰਨ ਯੁਵਰਾਜ ਸਿੰਘ ਦਾ ਖੇਡਣਾ ਅਜੇ ਤੈਅ ਨਹੀ ਹੈ। ਜੇ ਉਹ ਬਾਹਰ ਰਹਿੰਦਾ ਹੈ ਤਾਂ ਦਿਨੇਸ਼ ਕਾਰਤਿਕ ਨੂੰ ਮੌਕਾ ਮਿਲ ਸਕਦਾ ਹੈ। ਕੇਦਾਰ ਯਾਧਵ ਲਈ ਵੀ ਇਹ ਉਪ ਮਹਾਂਦੀਪ ਤੋਂ ਬਾਹਰ ਇਹ ਸਖ਼ਤ ਚੁਣੌਤੀ ਹੋਵੇਗੀ। ਗੇਂਦਬਾਜ਼ੀ ਵਿੱਚ ਪਾਕਿਸਤਾਨ ਦਾ ਪੱਲੜਾ ਭਾਰੀ ਹੋ ਸਕਦਾ ਹੈ। ਉਸ ਦੇ ਕੋਲ ਆਮਿਰ, ਵਹਾਬ ਰਿਆਜ਼ ਅਤੇ ਜੁਨੈਦ ਦੀ ਤਿੱਕੜੀ ਹੈ ਪਰ ਭੁਵਨੇਸ਼ਵਰ, ਬੁਮਰਾ, ਸ਼ਮੀ ਅਤੇ ਉਮੇਸ਼ ਵੀ ਘੱਟ ਨਹੀ ਹਨ।

About Author

Punjab Mail USA

Punjab Mail USA

Related Articles

ads

Latest Category Posts

    ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Read Full Article
    ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

Read Full Article
    ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

Read Full Article
    ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

Read Full Article
    ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

Read Full Article
    ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

Read Full Article
    ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

Read Full Article
    ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

Read Full Article
    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article