PUNJABMAILUSA.COM

ਚੇਨੱਈ ਤੀਜੀ ਵਾਰ ਬਣਿਆ ਆਈਪੀਐਲ ਚੈਂਪੀਅਨ

ਚੇਨੱਈ ਤੀਜੀ ਵਾਰ ਬਣਿਆ ਆਈਪੀਐਲ ਚੈਂਪੀਅਨ

ਚੇਨੱਈ ਤੀਜੀ ਵਾਰ ਬਣਿਆ ਆਈਪੀਐਲ ਚੈਂਪੀਅਨ
May 27
21:29 2018

ਮੁੰਬਈ, 27 ਮਈ (ਪੰਜਾਬ ਮੇਲ)- ਚਮਤਕਾਰੀ ਆਲਰਾਊਂਡਰ ਸ਼ੇਨ ਵਾਟਸਨ (ਅਜੇਤੂ 117) ਦੇ ਰਿਕਾਰਡ ਸੈਂਕੜੇ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਇਥੇ ਵਾਨਖੇੜੇ ਸਟੇਡੀਅਮ ‘ਚ 8 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-11 ਦਾ ਖਿਤਾਬ ਜਿੱਤ ਲਿਆ। ਚੇਨਈ ਨੇ ਦੋ ਸਾਲ ਦੀ ਪਾਬੰਦੀ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਤੀਜੀ ਵਾਰ ਆਈ. ਪੀ. ਐੱਲ. ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।
ਚੇਨਈ ਇਸ ਤੋਂ ਪਹਿਲਾਂ 2010 ਤੇ 2011 ਵਿਚ ਵੀ ਚੈਂਪੀਅਨ ਰਿਹਾ ਹੈ, ਜਦਕਿ 2012, 2013 ਤੇ 2015 ਵਿਚ ਉਸ ਨੂੰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੂਜੇ ਪਾਸੇ ਸਨਰਾਈਜ਼ਰਸ ਦੀ ਟੀਮ ਦੂਜੀ ਵਾਰ ਫਾਈਨਲ ਖੇਡ ਰਹੀ ਸੀ। ਉਹ 2016 ਵਿਚ ਚੈਂਪੀਅਨ ਬਣੀ ਸੀ। ਚੇਨਈ ਨੇ ਹੈਦਰਾਬਾਦ ਦੀਆਂ 6 ਵਿਕਟਾਂ ‘ਤੇ 178 ਦੌੜਾਂ ਦੇ ਸਕੋਰ ਨੂੰ 18.3 ਓਵਰਾਂ ‘ਚ 2 ਵਿਕਟਾਂ ‘ਤੇ 181 ਦੌੜਾਂ ਬਣਾ ਕੇ ਪਾਰ ਕਰ ਲਿਆ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਇਹ ਸੱਤਵਾਂ ਫਾਈਨਲ ਲੱਕੀ ਸਾਬਤ ਹੋਇਆ। ਧੋਨੀ ਲਈ 7 ਨੰਬਰ ਲੱਕੀ ਹੈ ਤੇ ਇਸ ਖਿਤਾਬੀ ਜਿੱਤ ਦੇ ਨਾਲ ਧੋਨੀ ਨੇ ਮੁੰਬਈ ਇੰਡੀਅਨਜ਼ ਦੇ ਰੋਹਿਤ ਸ਼ਰਮਾ ਦੇ 3 ਵਾਰ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ।
ਵਾਟਸਨ ਨੇ ਆਈ. ਪੀ. ਐੱਲ.-11 ਵਿਚ ਆਪਣਾ ਦੂਜਾ ਸੈਂਕੜਾ ਲਾਇਆ ਤੇ ਸਿਰਫ 57 ਗੇਂਦਾਂ ‘ਤੇ ਅਜੇਤੂ 117 ਦੌੜਾਂ ਵਿਚ 11 ਚੌਕੇ ਤੇ 8 ਛੱਕੇ ਲਾਏ। ਵਾਟਸਨ ਆਈ. ਪੀ. ਐੱਲ. ਦੇ ਇਤਿਹਾਸ ਵਿਚ ਟੀਚੇ ਦਾ ਪਿੱਛਾ ਕਰਦੇ ਹੋਏ ਸੈਂਕੜਾ ਲਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਆਸਟਰੇਲੀਆ ਦੇ ਵਾਟਸਨ ਨੂੰ ਇਸ ਮੈਚ ਜੇਤੂ ਪਾਰੀ ਲਈ ‘ਮੈਨ ਆਫ ਦਿ ਮੈਚ’ ਪੁਰਸਕਾਰ ਮਿਲਿਆ।
ਚੇਨਈ ਨੂੰ ਇਸ ਜਿੱਤ ਨਾਲ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ, ਜਦਕਿ ਹੈਦਰਾਬਾਦ ਨੂੰ ਉਪ-ਜੇਤੂ ਦੇ ਤੌਰ ‘ਤੇ 12.50 ਕਰੋੜ ਰੁਪਏ ਮਿਲੇ। ਤੀਜੇ ਅਤੇ ਚੌਥੇ ਸਥਾਨ ਲਈ ਕੋਲਕਾਤਾ ਤੇ ਰਾਜਸਥਾਨ ਨੂੰ ਇਕ ਬਰਾਬਰ 8.75-8.75 ਕਰੋੜ ਰੁਪਏ ਮਿਲੇ।
ਇਸ ਤੋਂ ਪਹਿਲਾਂ ਦੀਪਕ ਚਾਹਰ (4 ਓਵਰਾਂ ‘ਚ 25 ਦੌੜਾਂ) ਤੇ ਲੂੰਗੀ ਇਨਗਿਡੀ (4 ਓਵਰਾਂ ‘ਚ 26 ਦੌੜਾਂ ਦੇ ਕੇ ਇਕ ਵਿਕਟ) ਨੇ ਬੱਲੇਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ, ਜਿਸ ਨਾਲ ਪਹਿਲੇ ਚਾਰ ਓਵਰਾਂ ‘ਚ ਸਿਰਫ 17 ਦੌੜਾਂ ਬਣੀਆਂ। ਇਕ ਵਾਰ ਗੇਂਦ ਬਾਊਂਡਰੀ ਦੇ ਪਾਰ ਗਈ ਤੇ ਸ਼੍ਰੀਵਤਸ ਸਵਾਮੀ ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਵਿਲੀਅਮਸਨ ਤੇ ਸ਼ਿਖਰ ਧਵਨ ਨੇ ਅਗਲੇ ਦੋ ਓਵਰਾਂ ‘ਚ ਇਕ-ਇਕ ਛੱਕਾ ਲਾਇਆ, ਜਿਸ ਨਾਲ ਸਨਰਾਈਜ਼ਰਸ ਪਾਵਰ ਪਲੇਅ ਖਤਮ ਹੋਣ ਤਕ 42 ਦੌੜਾਂ ਤਕ ਪਹੁੰਚ ਸਕਿਆ।
ਕਪਤਾਨ ਕੇਨ ਵਿਲੀਅਮਸਨ ਨੇ 36 ਗੇਂਦਾਂ ‘ਤੇ 47 ਦੌੜਾਂ ਤੇ ਯੂਸਫ ਪਠਾਨ ਨੇ 25 ਗੇਂਦਾਂ ‘ਤੇ ਅਜੇਤੂ 45 ਦੌੜਾਂ ਦੀ ਅਜੇਤੂ ਪਾਰੀ ਖੇਡੀ। ਸ਼ਿਖਰ ਧਵਨ ਨੇ 25 ਗੇਂਦਾਂ ‘ਤੇ 26, ਸ਼ਾਕਿਬ ਅਲ ਹਸਨ ਨੇ 15 ਗੇਂਦਾਂ ‘ਤੇ 23 ਦੌੜਾਂ ਤੇ ਕਾਰਲੋਸ ਬ੍ਰੈਥਵੇਟ ਨੇ 11 ਗੇਂਦਾਂ ‘ਤੇ 21 ਦੌੜਾਂ ਬਣਾਈਆਂ।
ਇਸ ਵਿਚਾਲੇ ਵਿਲੀਅਮਸਨ ਨੇ ਆਈ. ਪੀ. ਐੱਲ.-2018 ‘ਚ 700 ਦੌੜਾਂ ਵੀ ਪੂਰੀਆਂ ਕਰ ਲਈਆਂ। ਉਹ ਕ੍ਰਿਸ ਗੇਲ, ਮਾਈਕਲ ਹਸੀ, ਵਿਰਾਟ ਕੋਹਲੀ ਤੇ ਡੇਵਿਡ ਵਾਰਨਰ ਤੋਂ ਬਾਅਦ ਕਿਸੇ ਇਕ ਆਈ. ਪੀ. ਐੱਲ. ਟੁਰਨਾਮੈਂਟ ‘ਚ 700 ਤੋਂ ਵੱਧ ਦੌੜਾਂ ਬਣਾਉਣ ਵਾਲਾ ਪੰਜਵਾਂ ਬੱਲੇਬਾਜ਼ ਹੈ। ਗੇਲ ਨੇ ਇਹ ਉਪਲੱਬਧੀ ਦੋ ਵਾਰ ਹਾਸਲ ਕੀਤੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

Read Full Article
    ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

Read Full Article
    ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

Read Full Article
    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article
    ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

Read Full Article
    ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

Read Full Article
    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

Read Full Article
    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

Read Full Article
    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

Read Full Article