ਚੀਨ ਵਿਚ ਕੋਰੋਨਾ ਵਾਇਰਸ ਪਿਛਲੇ ਸਾਲ ਅਗਸਤ ਮਹੀਨੇ ਤੋਂ ਫੈਲਣਾ ਹੋ ਗਿਆ ਸੀ ਸ਼ੁਰੂ!

216
Share

ਲੰਡਨ, 11 ਜੂਨ, ਹ.ਬ. :  ਹਾਵਰਡ ਮੈਡੀਕਲ ਸਕੂਲ ਦੀ ਇਕ ਖੋਜ ਮੁਤਾਬਕ ਚੀਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਪਿਛਲੇ ਸਾਲ ਅਗਸਤ ਮਹੀਨੇ ਤੋਂ ਫੈਲਣਾ ਸ਼ੁਰੂ ਹੋਣ ਲੱਗਾ ਸੀ। ਇਹ ਖੋਜ ਹਸਪਤਾਲ ਯਾਤਰਾ ਪੈਟਰਨ ਦੀਆਂ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਅਤੇ ਸਰਚ ਇੰਜਣ ਦੇ ਡਾਟਾ ‘ਤੇ ਆਧਾਰਤ ਹਨ। ਹਾਲਾਂਕਿ ਚੀਨ ਨੇ ਇਸ ਖੋਜ ਨੂੰ ਨਿਰਾਧਾਰ ਦੱਸਦੇ ਹੋਏ ਖਾਰਜ ਕਰ ਦਿੱਤਾ ਹੈ।

ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਵਿਚ ਪਹਿਲੀ ਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪਤਾ ਲੱਗਾ ਸੀ। ਖੋਜ ਵਿਚ ਵੁਹਾਨ ਦੇ ਪੰਜ ਹਸਪਤਾਲਾਂ ਦੀ ਪਾਰਕਿੰਗ ਦੀਆਂ ਉਪਗ੍ਰਹਿ ਰਾਹੀਂ ਲਈਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ। ਇਕ ਮਾਮਲੇ ਵਿਚ ਅਕਤੂਬਰ, 2018 ਵਿਚ ਵੁਹਾਨ ਦੇ ਸਭ ਤੋਂ ਵੱਡੇ ਹਸਪਤਾਲਾਂ ਵਿੱਚੋਂ ਇਕ ਤਿਆਨਯੋ ਹਸਪਤਾਲ ਦੇ ਬਾਹਰ ਪਾਰਕਿੰਗ ਵਿਚ ਖੋਜੀਆਂ ਨੇ 171 ਕਾਰਾਂ ਦੀ ਗਿਣਤੀ ਸੀ ਪ੍ਰੰਤੂ 2019 ਵਿਚ ਉਸੇ ਸਮੇਂ ਉੱਥੇ ਕਾਰਾਂ ਦੀ ਗਿਣਤੀ 285 ਸੀ।
ਸਾਫ਼ ਹੈ ਕਿ ਵਾਹਨਾਂ ਦੀ ਗਿਣਤੀ ਵਿਚ 67 ਫ਼ੀਸਦੀ ਦਾ ਇਜ਼ਾਫਾ ਹੋਇਆ ਸੀ। ਇਸ ਦੌਰਾਨ ਚੀਨੀ ਸਰਚ ਇੰਜਣ ਬਾਈਡੂ ‘ਤੇ ਵੀ ਖਾਂਸੀ ਅਤੇ ਡਾਇਰੀਆ ਵਰਗੇ ਲੱਛਣਾਂ ਦੇ ਬਾਰੇ ਵਿਚ ਜਾਣਕਾਰੀਆਂ ਇਕੱਤਰ ਕੀਤੀਆਂ ਜਾ ਰਹੀਆਂ ਸਨ ਜਦਕਿ ਪਿਛਲੇ ਮੌਸਮ ਵਿਚ ਫਲੂ ਜਾਂ ਕਫ਼ ਦੇ ਬਾਰੇ ਵਿਚ ਖੋਜ ਦਾ ਅਜਿਹਾ ਕੋਈ ਡਾਟਾ ਨਹੀਂ ਮਿਲਿਆ।
ਖੋਜ ਦੀ ਅਗਵਾਈ ਕਰਨ ਵਾਲੇ ਜਾਨ ਬ੍ਰਾਊਨਸਟੀਨ ਨੇ ਦੱਸਿਆ ਕਿ ਸਾਫ਼ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਦੇ ਬਾਰੇ ਵਿਚ ਪਹਿਲੀ ਜਾਣਕਾਰੀ ਨਾਲ ਕਾਫੀ ਪਹਿਲੇ ਕੁਝ ਪੱਧਰ ‘ਤੇ ਸਮਾਜਿਕ ਰੁਝਾਨ ਪੈਦਾ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀਆਂ ਇਸ਼ਾਰਾ ਕਰਦੀਆਂ ਹਨ ਕਿ ਉਸ ਸਮੇਂ ਵੁਹਾਨ ਵਿਚ ਕੁਝ ਤਾਂ ਚੱਲ ਰਿਹਾ ਸੀ। ਖੋਜ ਮੁਤਾਬਿਕ ਇਹ ਸਿੱਟੇ ਇਸ ਗੱਲ ਦੀ ਵੀ ਪੁਸ਼ਟੀ ਕਰਦੇ ਹਨ ਕਿ ਇਹ ਵਾਇਰਸ ਦੱਖਣੀ ਚੀਨ ਵਿਚ ਪ੍ਰਕ੍ਰਿਤਕ ਤੌਰ ‘ਤੇ ਉਭਰਿਆ ਸੀ। ਇਸ ਬਾਰੇ ਵਿਚ ਪੁੱਛੇ ਜਾਣ ‘ਤੇ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਿਯੰਗ ਨੇ ਮੰਗਲਵਾਰ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਹਾਸੇ ਵਾਲੀ ਗੱਲ ਹੈ ਕਿ ਆਵਾਜਾਈ ਵਰਗੀਆਂ ਜਾਣਕਾਰੀਆਂ ਦੇ ਆਧਾਰ ‘ਤੇ ਸਿੱਟੇ ਤੇ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Share