ਚੀਨ ਨੇ ਪਹਿਲੀ ਵਾਰ ਮੰਨਿਆ, ਗਲਵਾਨ ਘਾਟੀ ਦੀ ਝੜਪ ‘ਚ ਮਾਰੇ ਗਏ 5 ਸੈਨਿਕ

101
Share

ਬੀਜਿੰਗ, 20 ਫਰਵਰੀ (ਪੰਜਾਬ ਮੇਲ)- ਚੀਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਗਲਵਾਨ ਘਾਟੀ ਦੀ ਝੜਪ ਵਿਚ ਉਸ ਦੇ ਵੀ ਸੈਨਿਕ ਮਾਰੇ ਗਏ ਸਨ। ਚੀਨ ਨੇ ਪਿਛਲੇ ਸਾਲ ਜੂਨ ਵਿਚ ਹੋਈ ਹਿੰਸਕ ਝੜਪ ਦੌਰਾਨ ਮਾਰੇ ਗਏ 5 ਚੀਨੀ ਸੈਨਿਕਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਹਿੰਸਕ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਚੀਨ ਦੀ ਸੈਨਾ ਨੇ ਉਹਨਾਂ ਪੰਜ ਮਿਲਟਰੀ ਅਧਿਕਾਰੀਆਂ ਅਤੇ ਜਵਾਨਾਂ ਨੂੰ ਯਾਦ ਕੀਤਾ ਜੋ ਕਾਰਾਕੋਰਮ ਪਹਾੜੀਆਂ ‘ਤੇ ਤਾਇਨਾਤ ਸਨ ਅਤੇ ਜੂਨ 2020 ਵਿਚ ਗਲਵਾਨ ਘਾਟੀ ਵਿਚ ਭਾਰਤ ਨਾਲ ਸਰਹੱਦੀ ਸੰਘਰਸ਼ ਵਿਚ ਮਾਰੇ ਗਏ ਸਨ। ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਕਾਰਾਕੋਰਮ ਪਰਬਤ ‘ਤੇ ਤਾਇਨਾਤ ਰਹੇ 5 ਚੀਨੀ ਸੈਨਿਕਾਂ ਦੇ ਬਲੀਦਾਨ ਨੂੰ ਯਾਦ ਕੀਤਾ ਹੈ। ਇਹ ਸੈਨਿਕ ਪੀ.ਐੱਲ.ਏ. ਸ਼ਿਨਜਿਯਾਂਗ ਮਿਲਟਰੀ ਕਮਾਂਡ ਦੇ ਰੈਜੀਮੈਂਟਲ ਕਮਾਂਡਰ ਕਿਊਈ ਫਬਾਓ, ਚੇਨ ਹੇਂਗੁਨ, ਜਿਯਾਨਗੌਂਗ, ਜਿਓ ਸਿਯੁਆਨ ਅਤੇ ਵਾਂਗ ਜ਼ੁਅੋਰਨ ਹਨ।

ਇਹਨਾਂ ਵਿਚੋਂ ਚਾਰ ਦੀ ਮੌਤ ਗਲਵਾਨ ਘਾਟੀ ਦੀ ਹਿੰਸਕ ਝੜਪ ਵਿਚ ਹੋਈ ਸੀ, ਜਦਕਿ ਇਕ ਦੀ ਮੌਤ ਬਚਾਅ ਮੁਹਿੰਮ ਦੌਰਾਨ ਨਦੀ ਵਿਚ ਰੁੜ੍ਹ ਜਾਣ ਕਾਰਨ ਹੋਈ ਸੀ। ਪੀ.ਐੱਲ.ਏ. ਨੇ ਇਹ ਗੱਲ ਉਦੋਂ ਮੰਨੀ ਹੈ ਜਦੋਂ ਪੇਗੋਂਗ ਝੀਲ ਦੇ ਉੱਤਰ ਅਤੇ ਦੱਖਣੀ ਤੱਟ ਤੋਂ ਦੋਵੇਂ ਦੇਸ਼ ਆਪਣੇ ਜਵਾਨਾਂ ਨੂੰ ਹਟਾ ਰਹੇ ਹਨ। ਭਾਵੇਂ ਕਿ ਚੀਨ ਨੇ ਗਲਵਾਨ ਘਾਟੀ ਵਿਚ ਮਾਰੇ ਗਏ ਪੀ.ਐੱਲ.ਏ. ਸੈਨਿਕਾਂ ਦਾ ਅੰਕੜਾ ਕਾਫੀ ਘੱਟ ਦੱਸਿਆ ਹੈ।


Share