ਚੀਨ ਦੇ ਸਮਾਨ ‘ਤੇ ਅਮਰੀਕਾ ਨੇ ਲਗਾਈ ਪਾਬੰਦੀ

36
Share

ਵਾਸ਼ਿੰਗਟਨ, 15 ਸਤੰਬਰ (ਪੰਜਾਬ ਮੇਲ)- ਚੀਨ ਦੇ ਖ਼ਿਲਾਫ਼ ਕਾਰਵਾਈ ਵਿਚ ਅਮਰੀਕਾ ਨੇ ਇੱਕ ਹੋਰ ਕਦਮ ਚੁੱਕਿਆ ਹੈ। ਜਬਰੀ ਮਜ਼ਦੂਰੀ ਦਾ ਹਵਾਲਾ ਦਿੰਦੇ ਹੋਏ ਹੁਣ ਉਥੋਂ ਆਉਣ ਵਾਲੇ ਕਾਟਨ, ਹੇਅਰ ਪ੍ਰੋਡਕਟ, ਕੰਪਿਊਟਰ ਅਤੇ ਕੁਝ ਟੈਕਸਟਾਈਲ ਨੂੰ ਬੈਨ ਕਰ ਦਿੱਤਾ ਗਿਆ ਹੈ। ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਰਹਿਣ ਵਾਲੇ ਉਈਗਰ ਭਾਈਚਾਰੇ ਦੇ ਲੋਕਾਂ ਕੋਲੋਂ ਜਬਰੀ ਮਜ਼ਦੂਰੀ ਕਰਵਾ ਕੇ ਬਣ ਰਹੇ ਪ੍ਰੋਡਕਟ ‘ਤੇ ਅਮਰੀਕਾ ਵਲੋਂ ਇਹ ਰੋਕ ਲਗਾਈ ਗਈ ਹੈ।

ਇਸ ਪਾਬੰਦੀ ਦੇ ਫ਼ੈਸਲੇ ‘ਤੇ ਅਮਰੀਕਾ ਨੇ ਦੱਸਿਆ ਕਿ ਚੀਨ ਦੀ ਸਰਕਾਰ ਸ਼ਿਨਜਿਆਂਗ ਵਿਚ ਰਹਿਣ ਵਾਲੇ ਉਈਗਰ ਭਾਈਚਾਰੇ ਦਾ ਮਨੁੱਖੀ ਅਧਿਕਾਰ ਘਾਣ ਕਰ ਰਹੀ ਹੈ, ਇਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਲਈ Îਇੱਥੇ ਤਿਆਰ ਕੀਤੇ ਗਏ ਪ੍ਰੋਡਕਟ ਉਤਪਾਦਾਂ ਨੂੰ ਲੈ ਕੇ ਇਹ ਫ਼ੈਸਲਾ ਲਿਆ ਗਿਆ ਹੈ।
ਉਈਗਰ ਮੁਸਲਮਾਨਾਂ ਨੂੰ ਡਿਟੈਂਸ਼ਨ ਕੈਂਪ ਵਿਚ ਭੇਜਣ, ਉਨ੍ਹਾਂ ਦੀ ਧਾਰਮਿਕ ਸਰਗਰਮੀਆਂ ਵਿਚ ਦਖ਼ਲ ਤੋਂ ਇਲਾਵਾ ਉਨ੍ਹਾਂ ਦੇ ਸ਼ੋਸ਼ਣ ਨੂੰ ਲੈ ਕੇ ਦੁਨੀਆ ਭਰ ਵਿਚ ਚੀਨ ਦੀ ਕਿਰਕਿਰੀ ਹੋ ਰਹੀ ਹੈ। ਦੱਸਣਯੋਗ ਹੈ ਕਿ ਅਮਰੀਕਾ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ ਅਤੇ ਦੂਜੇ ਘੱਟ ਗਿਣਤੀ ਭਾਈਚਾਰਿਆਂ ਦੇ  ਸ਼ੋਸ਼ਣ ਦੇ ਮਾਮਲੇ ‘ਤੇ ਚਾਨਣਾ ਪਾਉਣ ਦੇ ਲਈ ਨਵਾਂ ਵੈਬਪੇਜ ਜਾਰੀ ਕੀਤਾ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇÎ ਇੱਕ ਟਵੀਟ ਵਿਚ ਕਿਹਾ ਕਿ ਅਸੀਂ Îਇੱਕ ਨਵਾਂ ਵੈਬਪੇਜ ਜਾਰੀ ਕੀਤਾ ਹੈ ਜਿਸ ਦੇ ਜ਼ਰੀਏ ਸ਼ਿਨਜਿਆਂਗ ਵਿਚ ਰਹਿਣ ਵਾਲੇ ਉਈਗਰਾਂ ਅਤੇ ਦੂਜੇ  ਘੱਟ  ਗਿਣਤੀ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਚੀਨੀ ਕਮਿਊਨਿਸਟ ਪਾਰਟੀ ਦੇ ਅੱਤਿਆਚਾਰਾਂ ਨੂੰ ਸਾਹਮਣੇ ਲਿਆਇਆ ਜਾਵੇਗਾ। ਅਮਰੀਕਾ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰ ਹਨਨ ਖ਼ਿਲਾਫ਼ ਕੌਮਾਂਤਰਾਈ ਲੜਾਈ ਦੀ ਅਗਵਾਈ ਕਰਨ ਦੇ ਲਈ ਦ੍ਰਿੜ੍ਹ ਹੈ। ÎÎਇਹ ਵੈਬਪੇਜ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦ ਦੱਖਣੀ ਚੀਨ  ਸਾਗਰ ਅਤੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚ ਤਣਾਅ ਵਧ ਗਿਆ ਹੈ।


Share