PUNJABMAILUSA.COM

ਚੀਨ ਗੁਆਂਢੀਆਂ ‘ਚੋਂ ਪਾਕਿਸਤਾਨ ਨੂੰ ਦੇਵੇਗਾ ਤਰਜੀਹ

ਚੀਨ ਗੁਆਂਢੀਆਂ ‘ਚੋਂ ਪਾਕਿਸਤਾਨ ਨੂੰ ਦੇਵੇਗਾ ਤਰਜੀਹ

ਚੀਨ ਗੁਆਂਢੀਆਂ ‘ਚੋਂ ਪਾਕਿਸਤਾਨ ਨੂੰ ਦੇਵੇਗਾ ਤਰਜੀਹ
November 23
14:46 2017

ਪੇਈਚਿੰਗ, 23 ਨਵੰਬਰ (ਪੰਜਾਬ ਮੇਲ)- ਚੀਨ ਦਾ ਕਹਿਣਾ ਹੈ ਕਿ ਉਹ ਗੁਆਂਢੀ ਦੇਸ਼ਾਂ ਸਬੰਧੀ ਆਪਣੀ ਕੂਟਨੀਤੀ ਵਿਚ ਪਾਕਿਸਤਾਨ ਨੂੰ ਤਰਜੀਹ ਦੇਵਾਗੇ ਕਿਉਂਕਿ ਦੋਵੇਂ ਦੇਸ਼ ਪਹਿਲਾਂ ਤੋਂ ਹੀ ਨੀਤੀਗਤ ਭਾਈਵਾਲ ਹਨ ਅਤੇ ਇਕ-ਦੂਜੇ ਦੇ ਤਰਜੀਹੀ ਖੇਤਰਾਂ ਵਿਚ ਡਟ ਕੇ ਖੜ੍ਹਦੇ ਹਨ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੁ ਕਾਂਗ ਨੇ ਦੱਸਿਆ ਕੱਲ੍ਹ ਇਸਲਾਮਾਬਾਦ ਵਿਚ ਸਟਰੈਟੇਜਿਕ ਡਾਇਲਾਗ ਦੇ ਅੱਠਵੇਂ ਗੇੜ ਤਹਿਤ ਦੋਵੇਂ ਦੇਸ਼ਾਂ ਵਿਚਾਲੇ ਦੁਵੱਲੀ ਗੱਲਬਾਤ ਹੋਈ, ਜਿਸ ਵਿਚ ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਕੌਂਗ ਹੋਆਨਯੂ ਅਤੇ ਪਾਕਿਸਤਾਨੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਸ਼ਾਮਲ ਹੋਏ। ਚੀਨੀ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਤਰਜੀਹੀ ਖੇਤਰਾਂ ਵਿਚ ਇੱਕ ਦੁਜੇ ਨਾਲ ਡਟ ਕੇ ਖੜ੍ਹ ਰਹੇ ਹਨ ਤੇ ਚੀਨ ਗੁਆਂਢੀ ਦੇਸ਼ਾਂ ਸਬੰਧੀ ਕੂਟਨੀਤੀ ਵਿਚ ਪਾਕਿਸਤਾਨ ਨੂੰ ਸਦਾ ਤਰਜੀਹ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਚੀਨ ਦੀ ਵਿਕਾਸ ਵਾਲੀ ਨੀਤੀ ਦਾ ਉਸ ਦੇ ਚੰਗੇ ਗੁਆਂਢੀਆਂ ਨੂੰ ਲਾਹਾ ਮਿਲਣਾ ਚਾਹੀਦਾ ਹੈ, ਖਾਸ ਕਰ ਕੇ ਪਾਕਿਸਤਾਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪ੍ਰਤੀ ਭਵਿੱਖ ਵਿਚ ਇਹੀ ਪਹੁੰਚ ਅਪਣਾਈ ਜਾਵੇਗੀ ਤੇ ਦੇਵੇਂ ਦੇਸ਼ ਸੀ.ਪੀ.ਈ. ਸੀ. (ਚੀਨ-ਪਾਕਿਸਤਾਨ ਵਿੱਤੀ ਕੌਰੀਡੋਰ) ‘ਤੇ ਅੱਗੇ ਵਧਣਗੇ। ਬੀਤੇ ਦਿਨੀਂ ਹੋਈ ਗੱਲਬਾਤ ਦੌਰਾਨ ਸਾਂਝੇ ਹਿੱਤਾਂ ਸਬੰਧੀ ਮਸਲਿਆਂ ‘ਤੇ ਵੀ ਅਹਿਮ ਵਿਚਾਰ-ਵਟਾਂਦਰਾ ਹੋਇਆ। ਉੱਧਰ ਬੀਬੀ ਤਹਿਮੀਨਾ ਨੇ ਕਿਹਾ ਕਿ ਨੀਤੀਗਤ ਵਿਚਾਰ-ਵਟਾਂਦਰਾ ਇਕੱਠਿਆਂ ਚੱਲਣ ਦਾ ਇਕ ਵਿਸ਼ੇਸ਼ ਸਾਧਨ ਹੈ। ਉਹ ਇਸ ਤਹਿਤ ਵਧ-ਚੜ੍ਹ ਕੇ ਕੰਮ ਕਰਨਗੇ ਤੇ ਇਕੱਠਿਆਂ ਚੱਲਣ ਦਾ ਵੱਧ ਤੋਂ ਵੱਧ ਲਾਹਾ ਲੈਣਗੇ।

ਪਾਕਿਸਤਾਨ ਵੱਲੋਂ ਯੁਆਨ ਦੀ ਵਰਤੋਂ ਤੋਂ ਇਨਕਾਰ
ਚੀਨ-ਪਾਕਿਸਤਾਨ ਵਿੱਤੀ ਕੌਰੀਡੋਰ (ਸੀ.ਪੀ.ਈ.ਸੀ.) ਸਬੰਧੀ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਦੀ ਗੱਲਬਾਤ ਦੌਰਾਨ ਪਾਕਿਸਤਾਨ ਨੇ ਅਮਰੀਕੀ ਡਾਲਰ ਵਾਂਗ ਚੀਨੀ ਕਰੰਸੀ ਯੁਆਨ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਮਸਲੇ ‘ਤੇ ਸੀ.ਪੀ.ਈ.ਸੀ. ਜੁਆਇੰਟ ਕੋਆਪਰੇਸ਼ਨ ਕਮੇਟੀ (ਜੇ.ਸੀ.ਸੀ.) ਦੀ ਮੀਟਿੰਗ ਵਿਚ ਮੁੜ ਵਿਚਾਰ-ਵਟਾਂਦਰਾ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ

ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ

Read Full Article
    ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਰੈਸਟੋਰੈਂਟ ਨੇ ਕੀਤਾ ਬਾਹਰ

ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਰੈਸਟੋਰੈਂਟ ਨੇ ਕੀਤਾ ਬਾਹਰ

Read Full Article
    ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

Read Full Article
    ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

Read Full Article
    ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

Read Full Article
    ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

Read Full Article
    ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

Read Full Article
    ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

Read Full Article
    ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

Read Full Article
    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article