PUNJABMAILUSA.COM

ਚੀਨੀ ਪਟਾਕਿਆਂ ਦੇ ਬਾਈਕਾਟ ਹੋਣ ਨਾਲ ਭਾਰਤੀ ਪਟਾਕਾ ਕੰਪਨੀਆਂ ਦੀ ਰਹੀ ਚਾਂਦੀ

ਚੀਨੀ ਪਟਾਕਿਆਂ ਦੇ ਬਾਈਕਾਟ ਹੋਣ ਨਾਲ ਭਾਰਤੀ ਪਟਾਕਾ ਕੰਪਨੀਆਂ ਦੀ ਰਹੀ ਚਾਂਦੀ

ਚੀਨੀ ਪਟਾਕਿਆਂ ਦੇ ਬਾਈਕਾਟ ਹੋਣ ਨਾਲ ਭਾਰਤੀ ਪਟਾਕਾ ਕੰਪਨੀਆਂ ਦੀ ਰਹੀ ਚਾਂਦੀ
November 02
10:00 2016

7
ਜਲੰਧਰ, 2 ਨਵੰਬਰ (ਪੰਜਾਬ ਮੇਲ)- ਦੇਸ਼ ਭਰ ‘ਚ ਚੀਨ ਦੇ ਬਣੇ ਸਮਾਨ ਦੇ ਬਾਈਕਾਟ ਦੇ ਦਿੱਤੇ ਸੱਦੇ ਦਾ ਅਸਰ ਦੀਵਾਲੀ ਨੂੰ ਪਟਾਕਿਆਂ ਦੀ ਵਿਕਰੀ ‘ਤੇ ਵੀ ਸਾਫ਼ ਨਜ਼ਰ ਆ ਰਿਹਾ ਸੀ ਪਰ ਬਾਈਕਾਟ ਹੋਣ ਕਰਕੇ ਦੀਵਾਲੀ ਨੂੰ ਭਾਰਤੀ ਪਟਾਕਾ ਕੰਪਨੀਆਂ ਦੀ ਚਾਂਦੀ ਰਹੀ, ਕਿਉਂਕਿ ਪੰਜਾਬ ਵਿਚ ਇਸ ਵਾਰ ਚੀਨ ਦੇ ਪਟਾਕੇ ਜ਼ਿਆਦਾ ਮਾਤਰਾ ਵਿਚ ਨਜ਼ਰ ਨਹੀਂ ਆਏ, ਸਗੋਂ ਭਾਰਤ ਦੀਆਂ ਕੰਪਨੀਆਂ ਦੇ ਪਟਾਕਿਆਂ ਦੀ ਪੰਜਾਬ ‘ਚ ਵਿਕਰੀ ਦਾ ਚਾਹੇ ਕੋਈ ਪੱਕਾ ਅੰਕੜਾ ਨਹੀਂ ਹੈ ਪਰ ਕਰੀਬ 150 ਕਰੋੜ ਰੁਪਏ ਮੁੱਲ ਦੇ ਪਟਾਕਿਆਂ ਦੀ ਵਿਕਰੀ ਹੋਈ ਦੱਸੀ ਜਾ ਰਹੀ ਹੈ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਮੁਹਾਲੀ ‘ਚ ਪਟਾਕਿਆਂ ਦੀ ਜ਼ਿਆਦਾ ਵਿਕਰੀ ਹੋਣ ਦੀ ਸੂਚਨਾ ਹੈ। ਪਟਾਕਾ ਕਾਰੋਬਾਰੀ ਦੀ ਮੰਨੀਏ ਤਾਂ ਇਸ ਵਾਰ 2010 ਤੋਂ ਬਾਅਦ ਪਹਿਲੀ ਵਾਰ ਪਟਾਕਿਆਂ ਦੀ ਵਿਕਰੀ ਹੋਈ ਹੈ ਤੇ ਇਸ ਦਾ ਇਕ ਕਾਰਨ ਤਾਂ ਕਾਰੋਬਾਰੀ ਇਕ ਮਹੀਨਾ ਪਹਿਲਾਂ ਚੀਨ ਦੇ ਪਟਾਕਿਆਂ ਸਮੇਤ ਸਾਰੇ ਸਮਾਨ ਦੇ ਬਾਈਕਾਟ ਨੂੰ ਵੀ ਦੱਸਦੇ ਹਨ, ਕਿਉਂਕਿ ਕੇਂਦਰ ਸਰਕਾਰ ਨੇ ਗੈਰ-ਕਾਨੂੰਨੀ ਤੌਰ ‘ਤੇ ਚੀਨ ਤੋਂ ਲਿਆਂਦੇ ਜਾ ਰਹੇ ਪਟਾਕੇ ਦੀ ਕੁੱਝ ਸਮਾਂ ਪਹਿਲਾਂ ਹੀ ਵੱਡੀ ਖੇਪ ਫੜ ਲਈ ਸੀ, ਜਦਕਿ ਇਸ ਦੀ ਵਿਕਰੀ ‘ਤੇ ਅਲੱਗ ਤੌਰ ‘ਤੇ ਸਖ਼ਤੀ ਕੀਤੀ ਗਈ ਸੀ। ਚੀਨ ਦੇ ਪਟਾਕਿਆਂ ਦੇ ਬਾਈਕਾਟ ਤੋਂ ਬਾਅਦ ਭਾਰਤ ਦੀਆਂ ਕੰਪਨੀਆਂ ਨੇ ਪਟਾਕਾ ਬਾਜ਼ਾਰ ਵਿਚ ਵੱਡੀ ਮਾਤਰਾ ਵਿਚ ਪਟਾਕੇ ਵਿਕਣ ਲਈ ਭੇਜੇ ਸਨ। ਇਕ ਕਾਰੋਬਾਰੀ ਨੇ ਦੱਸਿਆ ਕਿ ਇਸ ਵਾਰ ਤਾਂ ਦੀਵਾਲੀ ਨੂੰ ਪਟਾਕਿਆਂ ਦੀ ਵਿਕਰੀ ਕਾਫ਼ੀ ਸਫ਼ਲ ਰਹੀ ਹੈ ਤੇ ਸਾਰਾ ਸਮਾਨ ਵਿਕ ਗਿਆ ਹੈ। ਪਿਛਲੇ ਸਾਲ ਕਾਲੀ ਦੀਵਾਲੀ ਦੇ ਸੱਦੇ ਕਰਕੇ ਪੰਜਾਬ ‘ਚ ਪਟਾਕਾ ਬਿਲਕੁਲ ਨਹੀਂ ਚੱਲਿਆ ਸੀ। ਚਾਹੇ ਕਾਰੋਬਾਰੀਆਂ ਨੇ ਨਵੇਂ ਪਟਾਕੇ ਦੀ ਜ਼ਿਆਦਾ ਖ਼ਰੀਦ ਨਹੀਂ ਕੀਤੀ ਸੀ ਕਿਉਂਕਿ ਪਿਛਲੇ ਸਾਲ ਦਾ ਵੀ ਪਟਾਕਾ ਬਚਿਆ ਸੀ ਪਰ ਇਸ ਵਾਰ ਸਾਰਾ ਪਟਾਕਾ ਵਿਕ ਗਿਆ ਸੀ। ਪਿਛਲੇ ਬਚੇ ਪਟਾਕਿਆਂ ਵਿਚ ਤਾਂ ਚੀਨ ਦੇ ਬਣੇ ਪਟਾਕੇ ਵੀ ਸ਼ਾਮਿਲ ਸਨ। ਪਟਾਕਾ ਕਾਰੋਬਾਰੀ ਮੰਨਦੇ ਹਨ ਕਿ ਕੁਝ ਸਾਲਾਂ ਤੋਂ ਪਟਾਕੇ ਨਾਲ ਹੁੰਦੇ ਪ੍ਰਦੂਸ਼ਣ ਬਾਰੇ ਸਕੂਲਾਂ ਅਤੇ ਹੋਰ ਥਾਵਾਂ ‘ਤੇ ਜਾਗਰੂਕਤਾ ਮੁਹਿੰਮ ਚਲਾਏ ਜਾਣ ਕਰਕੇ ਪਟਾਕੇ ਦੀ ਵਿਕਰੀ ਘਟੀ ਹੈ ਪਰ ਕਈ ਸ਼ੌਕੀਨ ਅਜੇ ਵੀ ਪਟਾਕਿਆਂ ਦੀ ਕਾਫ਼ੀ ਖ਼ਰੀਦ ਕਰਦੇ ਹਨ। ਉਂਜ ਕਈ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਕਿ ਚੀਨ ਦੇ ਪਟਾਕਿਆਂ ਦੀ ਇਸ ਵਾਰ ਵਿਕਰੀ ਨਹੀਂ ਹੋਈ ਹੈ, ਉਹ ਚੰਗੀ ਗੱਲ ਵੀ ਹੈ ਕਿਉਂਕਿ ਚੀਨੀ ਪਟਾਕੇ ਪ੍ਰਦੂਸ਼ਣ ਪੱਖੋਂ ਕਾਫ਼ੀ ਖ਼ਤਰਨਾਕ ਹੁੰਦੇ ਹਨ। ਇਹ ਫ਼ੌਰਨ ਜਲ ਕੇ ਕੁਝ ਸਕਿੰਟਾਂ ਵਿਚ ਧਮਾਕਾ ਕਰਕੇ ਖ਼ਤਮ ਹੋ ਜਾਂਦੇ ਹਨ। ਚੀਨ ਦੇ ਬਣੇ ਸਸਤੇ ਪਟਾਕਿਆਂ ਵਿਚ ਪੋਟਾਸ਼ੀਅਮ ਕਲੋਰੇਟ ਹੁੰਦਾ ਹੈ ਜਿਹੜਾ ਕਿ ਜਲਦੀ ਅੱਗ ਲੱਗ ਜਾਣ ਤੋਂ ਬਾਅਦ ਫੱਟ ਜਾਂਦਾ ਹੈ ਪਰ ਇਸ ਵਿਚ ਕਾਫ਼ੀ ਖ਼ਤਰਨਾਕ ਗੈਸਾਂ ਨਿਕਲਦੀਆਂ ਹਨ ਜਿਹੜੀਆਂ ਸਿਹਤ ਲਈ ਨੁਕਸਾਨਦਾਇਕ ਹੁੰਦੀਆਂ ਹਨ। ਚੀਨੀ ਪਟਾਕਿਆਂ ਦੇ ਮੁਕਾਬਲੇ ਭਾਰਤੀ ਪਟਾਕਿਆਂ ਵਿਚ ਪੋਟਾਸ਼ੀਅਮ ਤੇ ਸੋਡੀਅਮ ਨਾਈਟਰੇਟ ਦਾ ਇਸਤੇਮਾਲ ਹੁੰਦਾ ਹੈ, ਜਿਸ ਦਾ ਜ਼ਿਆਦਾ ਨੁਕਸਾਨ ਵੀ ਨਹੀਂ ਹੁੰਦਾ ਤਾਂ ਇਹ ਲੰਬੇ ਸਮੇਂ ਤੱਕ ਚੱਲਣ ਵੇਲੇ ਰੌਸ਼ਨੀ ਦਿੰਦੇ ਹਨ। ਉਂਜ ਬਾਜ਼ਾਰ ਵਿਚ ਚੀਨ ਦੇ ਪੁਰਾਣੇ ਬਣੇ ਪਟਾਕੇ, ਬਿਜਲੀ ਦੀਆਂ ਲੜੀਆਂ ਦੀ ਵੀ 10 ਫ਼ੀਸਦੀ ਤੋਂ ਜ਼ਿਆਦਾ ਵਿਕਰੀ ਹੋਈ ਹੈ। ਚੀਨੀ ਸਮਾਨ ਦੇ ਬਾਈਕਾਟ ਦੇ ਬਾਵਜੂਦ ਕਈ ਲੋਕ ਤਾਂ ਲਾਈਟਾਂ ‘ਚੋਂ ਤਾਂ ਚੀਨੀ ਲਾਈਟਾਂ ਦੀ ਖ਼ਰੀਦ ਨੂੰ ਪਹਿਲ ਦੇ ਰਹੇ ਸਨ। ਦੇਸ਼ ਭਰ ਦੀ ਤਰ੍ਹਾਂ ਪੰਜਾਬ ਵਿਚ ਵੀ ਵਾਇਰਲ ਬੁਖ਼ਾਰ ਅਤੇ ਚੀਨੀ ਪਟਾਕੇ ਦੇ ਬਾਈਕਾਟ ਕਰਕੇ ਕਈ ਪਟਾਕਾ ਕਾਰੋਬਾਰੀਆਂ ਵਿਚ ਇਸ ਦੀ ਵਿਕਰੀ ਨੂੰ ਲੈ ਕੇ ਖ਼ਦਸ਼ਾ ਸੀ ਤੇ ਦੀਵਾਲੀ ਤੋਂ ਪਹਿਲਾਂ ਤਾਂ ਕਈ ਕਾਰੋਬਾਰੀਆਂ ਨੂੰ ਪਟਾਕੇ ਦੀ ਵਿਕਰੀ ਨਾ ਹੋਣ ਦਾ ਡਰ ਸਤਾਉਣ ਲੱਗ ਪਿਆ ਸੀ, ਜਿਨ੍ਹਾਂ ਨੇ ਕੁਝ ਫ਼ੀਸਦੀ ਮੁਨਾਫ਼ਾ ਰੱਖ ਕੇ ਪਟਾਕੇ ਅੱਗੇ ਵੇਚ ਦਿੱਤੇ ਸਨ। ਦੂਸਰੇ ਪਾਸੇ ਤਾਂ ਪਟਾਕਿਆਂ ਦੀ ਵਿਕਰੀ ਦੇ ਨਾਲ-ਨਾਲ ਅੱਗ ਲਗਾ ਕੇ ਉੱਡਣ ਵਾਲੇ ਗ਼ੁਬਾਰੇ (ਡੋਲਾ) ਦੀ ਖ਼ਰੀਦ ਬੱਚਿਆਂ ਨੇ ਕੀਤੀ ਤੇ ਰਾਤ ਨੂੰ ਅਸਮਾਨ ਵਿਚ ਕਾਫ਼ੀ ਗਿਣਤੀ ਵਿਚ ਉੱਡਦੇ ਨਜ਼ਰ ਆਏ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

ਆਈ.ਐੱਸ. ਨਾਲ ਮੁਕਾਬਲੇ ਲਈ ਅਮਰੀਕੀ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ ਇਰਾਕ

Read Full Article
    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article
    ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

Read Full Article
    ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

Read Full Article
    ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

Read Full Article
    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article