PUNJABMAILUSA.COM

ਚਿਤਾਵਨੀਆਂ ਤੋਂ ਬੇਪਰਵਾਹ ਉੱਤਰੀ ਕੋਰੀਆ ਨੇ ਅਮਰੀਕੀ ਟਾਪੂ ‘ਤੇ ਹਮਲੇ ਦਾ ਸਮਾਂ ਤੈਅ ਕੀਤਾ

ਚਿਤਾਵਨੀਆਂ ਤੋਂ ਬੇਪਰਵਾਹ ਉੱਤਰੀ ਕੋਰੀਆ ਨੇ ਅਮਰੀਕੀ ਟਾਪੂ ‘ਤੇ ਹਮਲੇ ਦਾ ਸਮਾਂ ਤੈਅ ਕੀਤਾ

ਚਿਤਾਵਨੀਆਂ ਤੋਂ ਬੇਪਰਵਾਹ ਉੱਤਰੀ ਕੋਰੀਆ ਨੇ ਅਮਰੀਕੀ ਟਾਪੂ ‘ਤੇ ਹਮਲੇ ਦਾ ਸਮਾਂ ਤੈਅ ਕੀਤਾ
August 11
14:38 2017

ਸਿਓਲ, 11 ਅਗਸਤ (ਪੰਜਾਬ ਮੇਲ)- ਅਮਰੀਕਾ ਦੀਆਂ ਚਿਤਾਵਨੀਆਂ ਤੋਂ ਬੇਪਰਵਾਹ ਉੱਤਰੀ ਕੋਰੀਆ ਨੇ ਅਮਰੀਕੀ ਟਾਪੂ ਗੁਆਮ ‘ਤੇ ਹਮਲੇ ਦਾ ਸਮਾਂ ਤਕ ਤੈਅ ਕਰ ਦਿੱਤਾ ਹੈ। ਉੱਤਰੀ ਕੋਰੀਆਈ ਸਰਕਾਰ ਦੀ ਸਮਾਚਾਰ ਏਜੰਸੀ ਕੇਸੀਐੱਨਏ ਨੇ ਕੋਰੀਅਨ ਪੀਪੁਲਸ ਆਰਮੀ ਕਮਾਂਡਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਗੁਆਮ ਨੂੰ ਨਿਸ਼ਾਨੇ ‘ਤੇ ਲੈਣ ਦੀ ਯੋਜਨਾ ਅਗਸਤ ਮੱਧ ਤਕ ਪੂਰੀ ਕਰ ਲਈ ਜਾਵੇਗੀ। ਇਸ ਤੋਂ ਬਾਅਦ ਦੇਸ਼ ਦੇ ਸਰਵਉੱਚ ਆਗੂ ਕਿਮ ਜੋਂਗ ਉਨ ਦੇ ਹੁਕਮਾਂ ਦੀ ਉਡੀਕ ਹੋਵੇਗੀ। ਉਦੋਂ ਗੁਆਮ ਦੇ ਚਾਰੇ ਪਾਸੇ ਅੱਗ ਹੀ ਅੱਗ ਹੋਵੇਗੀ। ਅਮਰੀਕੀ ਧਮਕੀਆਂ ਨੂੰ ਬਕਵਾਸ ਕਰਾਰ ਦਿੰਦਿਆਂ ਉੱਤਰੀ ਕੋਰੀਆ ਨੇ ਕਿਹਾ ਕਿ ਮੱਧਮ ਦੂਰੀ ਦੀਆਂ ਚਾਰ ਬੈਲਿਸਟਿਕ ਮਿਜ਼ਾਈਲਾਂ ਛੱਡੀਆਂ ਜਾਣਗੀਆਂ।
‘ਹਯਾਸੋਂਗ-12’ ਨਾਂ ਦੀ ਮਿਜ਼ਾਈਲ ਜਾਪਾਨ ਦੇ ਸ਼ਿਮਾਨੇ, ਹੀਰੋਸ਼ੀਮਾ ਤੇ ਕੋਇਚੀ ਉੱਪਰੋਂ ਲੰਘਣਗੀਆਂ। ਇਹ 1065 ਸਕਿੰਟਾਂ ‘ਚ 3356.7 ਕਿਲੋਮੀਟਰ ਦੀ ਦੂਰੀ ਤਕ ਮਾਰ ਕਰ ਸਕਣਗੀਆਂ। ਇਸ ਤੋਂ ਇਲਾਵਾ ਗੁਆਮ ਤੋਂ 30-40 ਕਿਲੋਮੀਟਰ ਪਹਿਲਾਂ ਤਕ ਪਾਣੀ ‘ਚ ਵੀ ਮਾਰ ਕਰ ਸਕਣ ‘ਚ ਸਮਰੱਥ ਹੋਣਗੀਆਂ। ਉੱਤਰੀ ਕੋਰੀਆ ਨੇ ਇੱਥੋਂ ਤਕ ਕਹਿ ਦਿੱਤਾ ਹੈ ਕਿ ਡੋਨਾਲਡ ਟਰੰਪ ਜਿਹੇ ਵਿਅਕਤੀ ਸਿਰਫ਼ ਸ਼ਕਤੀ ਦੀ ਭਾਸ਼ਾ ਸਮਝਦੇ ਹਨ। ਟਰੰਪ ਦੇ ਨਾਲ ਸਿਹਤਮੰਦ ਗੱਲਬਾਤ ਸੰਭਵ ਨਹੀਂ ਹੈ। ਯਾਦ ਰਹੇ ਕਿ ਟਰੰਪ ਨੇ ਇਕ ਦਿਨ ਪਹਿਲਾਂ ਉੱਤਰੀ ਕੋਰੀਆ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਉਸ ‘ਤੇ ਏਨੀ ਬੰਬਾਰੀ ਹੋਵੇਗੀ ਜਿੰਨੀ ਪਹਿਲਾਂ ਦੁਨੀਆਂ ਨੇ ਕਦੀ ਵੇਖੀ ਨਹੀਂ ਹੋਵੇਗੀ। ਇਸ ਤੋਂ ਬਾਅਦ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਵੀ ਕਿਹਾ ਸੀ ਕਿ ਉੱਤਰੀ ਕੋਰੀਆ ਤਬਾਹੀ ਨੂੰ ਸੱਦਾ ਨਾ ਦੇਵੇ। ਉੱਥੇ ਗੁਆਮ ‘ਚ ਮੌਜੂਦ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉੱਤਰੀ ਕੋਰੀਆ ਤੋਂ ਕੋਈ ਗੰਭੀਰ ਖ਼ਤਰਾ ਨਹੀਂ ਹੈ। ਅਮਰੀਕੀਆਂ ਨੂੰ ਰਾਤ ਨੂੰ ਚੰਗੀ ਨੀਂਦ ਸੌਣਾ ਚਾਹੀਦਾ ਹੈ। ਟਿਲਰਸਨ ਨੇ ਭਰੋਸਾ ਪ੫ਗਟਾਇਆ ਕਿ ਰੂਸ ਤੇ ਚੀਨ ਨਾਲ ਮਿਲ ਕੇ ਬਣਿਆ ਕੌਮਾਂਤਰੀ ਦਬਾਅ ਪਿਓਂਗਯਾਂਗ ਨਾਲ ਨਵੇਂ ਸੰਵਾਦ ਦੇ ਰਸਤੇ ਖੋਲ੍ਹੇਗਾ। ਦੂਜੇ ਪਾਸੇ ਗੁਆਮ ‘ਚ ਜਨਜੀਵਨ ਸਧਾਰਨ ਹੈ।
ਟਰੰਪ ਪ੫ਸ਼ਾਸਨ ‘ਚ ਮਤਭੇਦ ਨਹੀਂ
ਵਾਸ਼ਿੰਗਟਨ (ਏਜੰਸੀ) : ਉੱਤਰੀ ਕੋਰੀਆ ਦੇ ਮੁੱਦੇ ‘ਤੇ ਡੋਨਾਲਡ ਟਰੰਪ ਪ੫ਸ਼ਾਸਨ ‘ਚ ਕੋਈ ਮਤਭੇਦ ਨਹੀਂ ਹੈ। ਵ੍ਹਾਈਟ ਹਾਊਸ ਨਾਲ ਵਿਦੇਸ਼ ਤੇ ਰੱਖਿਆ ਮੰਤਰਾਲੇ ਦੀ ਇਕ ਸੋਚ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਥਰ ਨੌਰਟ ਨੇ ਕਿਹਾ ਕਿ ਅਸਲ ‘ਚ ਦੁਨੀਆ ਇਕ ਸੁਰ ‘ਚ ਗੱਲ ਕਰ ਰਹੀ ਹੈ ਤੇ ਅਸੀਂ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਵੀ ਵੇਖਿਆ, ਜਿੱਥੇ ਉੱਤਰੀ ਕੋਰੀਆ ‘ਤੇ ਪਾਬੰਦੀਆਂ ਦਾ ਮਤਾ ਪਾਸ ਹੋਇਆ।

About Author

Punjab Mail USA

Punjab Mail USA

Related Articles

ads

Latest Category Posts

    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article