ਜੰਡਿਆਲਾ ਮੰਜਕੀ, 8 ਦਸੰਬਰ (ਪੰਜਾਬ ਮੇਲ)-ਇਥੋਂ ਨਜ਼ਦੀਕੀ ਪਿੰਡ ਚਾਨੀਆਂ(ਜਲੰਧਰ) ਵਿਚ,ਅੱਜ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਦਿੱਤੀ ਭਾਰਤ ਬੰਦ ਕਾਲ ਦੇ ਸਮਰਥਨ ਚ ਮੁੱਖ ਬਸ ਅੱਡਾ ਤੇ ਰੋਸ ਧਰਨਾ ਲਾਇਆ ਗਿਆ।ਇਸ ਧਰਨੇ ਵਿੱਚ ਸਰਪੰਚ ਦਰਸ਼ਣ ਸਿੰਘ, ਕੰਵਲਜੀਤ ਸਿੰਘ,ਡਾ.ਸੰਪੂਰਨ ਸਿੰਘ ਚਾਨੀਆਂ ਅਤੇ ਪ੍ਰੀਤ ਗਗਨ ਸਿੰਘ ਚਾਨੀਆਂ ਨੇ ਧਰਨੇ ਚ ਮੌਜੂਦ ਲੋਕਾਈ ਨੂੰ,ਕੇਂਦਰ ਸਰਕਾਰ ਵਲੋਂ ਕਿਰਸਾਨੀ ਵਿਰੁੱਧ ਪਾਸ ਮਾਰੂ ਕਾਨੂੰਨਾਂ ਤੋਂ ਜਾਣੂੰ ਕਰਵਾਇਆ। ਚਾਨੀਆਂ ਪਿੰਡ ਦੇ ਸਮੂਹ ਪੰਚਾਇਤ,ਯੂਥ ਕਲੱਬ,ਗੁਰੂ ਨਾਨਕ ਸਪੋਰਟਸ ਕਲੱਬ ਦੇ ਵਰਕਰਾਂ ਤੋਂ ਇਲਾਵਾ, ਗੁਆਂਢੀ ਪਿੰਡ ਗੁੜਾ ਤੋਂ ਰਾਮ ਦਾਸ ਸਾਬਕਾ ਸਰਪੰਚ ਅਤੇ ਧਾਲੀਵਾਲ ਤੋਂ ਅਮਰੀਕ ਸਿੰਘ ਬੱਸਾਂ ਵਾਲੇ ਨੇ ਵੀ ਆਪਣੇ ਜਥਿਆਂ ਸਮੇਤ ਸ਼ਮੂਲੀਅਤ ਕੀਤੀ।